ਤਾਇਵਾਨ ''ਚ ਐੱਲ. ਜੀ. ਬੀ. ਟੀ. ਪ੍ਰਾਇਡ ਪਰੇਡ ਦਾ ਆਯੋਜਨ, ਕੋਰੋਨਾ ਕੰਟਰੋਲ ਹੋਣ ਦਾ ਸੰਕੇਤ

06/29/2020 3:07:00 PM

ਤਾਇਪੇ- ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਤਾਇਵਾਨ ਦੀ ਰਾਜਧਾਨੀ ਵਿਚ ਐਤਵਾਰ ਨੂੰ ਸਲਾਨਾ ਐੱਲ. ਜੀ. ਬੀ. ਟੀ. ਪ੍ਰਾਇਡ ਪਰੇਡ ਦਾ ਆਯੋਜਨ ਕੀਤਾ ਗਿਆ। ਤਾਇਵਾਨ ਦੀ ਸਥਾਨਕ ਮੀਡੀਆ ਨੇ ਦੱਸਿਆ ਕਿ ਆਮ ਤੌਰ 'ਤੇ ਪ੍ਰਾਇਡ ਵਿਚ ਲੱਖਾਂ ਲੋਕ ਸ਼ਾਮਲ ਹੁੰਦੇ ਹਨ ਪਰ ਕੋਰੋਨਾ ਵਾਇਰਸ ਸੰਕਟ ਅਤੇ ਭਾਰੀ ਮੀਂਹ ਕਾਰਨ ਪਰੇਡ ਵਿਚ ਕਾਫੀ ਘੱਟ ਲੋਕ ਸ਼ਾਮਲ ਹੋਏ ਹਨ।

PunjabKesari

ਉਸ ਨੇ ਦੱਸਿਆ ਕਿ ਐਤਵਾਰ ਨੂੰ ਪਰੇਡ ਵਿਚ ਇਕ ਹਜ਼ਾਰ ਤੋਂ ਵਧੇਰੇ ਲੋਕ ਸ਼ਾਮਲ ਹੋਏ ਸਨ। ਪਰੇਡ ਵਿਚ ਸ਼ਾਮਲ ਲੋਕਾਂ ਨੇ ਕਿਹਾ ਕਿ ਇਹ ਪਰੇਡ ਤਾਇਵਾਨ ਦੀ ਮਹਾਮਾਰੀ ਨਾਲ ਨਜਿੱਠਣ ਦੀ ਸਮਰੱਥਾ ਅਤੇ ਸਾਰੇ ਸਮਲਿੰਗੀ ਭਾਈਚਾਰਿਆਂ ਦੇ ਅਧਿਕਾਰੀਆਂ ਪ੍ਰਤੀ ਉਸ ਦੀ ਵਚਨਬੱਧਤਾ ਦੀ ਗਵਾਹ ਹੈ। ਤਾਇਵਾਨ ਏਸ਼ੀਆ ਦਾ ਇਕੋ-ਇਕ ਦੇਸ਼ ਹੈ, ਜਿੱਥੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ ਅਤੇ ਉਨ੍ਹਾਂ ਦੀ ਉਦਾਰ ਰਾਜਨੀਤਕ ਪ੍ਰਣਾਲੀ ਨੇ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਹੈ।

 
ਪਰੇਡ ਵਿਚ ਹਿੱਸਾ ਲੈਣ ਵਾਲੀ ਅਮਰੀਕੀ ਵਿਦਿਆਰਥਣ ਲਾਰੇਨ ਕਾਜ ਨੇ ਕਿਹਾ ਕਿ ਪਰੇਡ ਆਯੋਜਤ ਕਰਨ ਦੀ ਤਾਇਪੇ ਦੀ ਸਮਰੱਥਾ ਅਸਲ ਵਿਚ ਪ੍ਰਭਾਵਿਤ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਤਾਇਵਾਨ ਵਿਚ ਲੋਕਾਂ ਨੂੰ ਜੋ ਅਧਿਕਾਰ ਹਨ, ਉਹ ਮਾਣ ਵਾਲੇ ਹਨ। 
ਤਾਇਵਾਨ ਵਿਚ ਇਕਾਂਤਵਾਸ ਦੇ ਮਾਮਲੇ ਘਟਣ ਦੇ ਬਾਅਦ ਕਈ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਇਸ 2.37 ਕਰੋੜ ਆਬਾਦੀ ਵਾਲੇ ਟਾਪੂ ਵਿਚ ਕੋਰੋਨਾ ਵਾਇਰਸ ਦੇ 447 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 7 ਲੋਕਾਂ ਦੀ ਜਾਨ ਗਈ ਹੈ। 


Lalita Mam

Content Editor

Related News