ਸਮਾਰਟਫੋਨ 'ਤੇ ਗੇਮ ਖੇਡਣ ਦਾ ਸ਼ੌਕੀਨ ਬਜ਼ੁਰਗ, ਸਾਈਕਲ 'ਤੇ ਲਗਵਾਏ 64 ਮੋਬਾਇਲ

07/01/2020 1:42:44 PM

ਤਾਇਪੇ(ਬਿਊਰੋ) ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸ਼ੌਂਕ ਵੱਡੀ ਚੀਜ਼ ਹੈ। ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਮਨੁੱਖ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਖਾਸ ਕਰ ਕੇ ਉਦੋਂ ਜਦੋਂ ਉਸ ਨੂੰ ਮੋਬਾਈਲ ਗੇਮ ਦਾ ਸ਼ੌਂਕ ਪੈਦਾ ਹੋ ਜਾਵੇ। ਉਂਝ ਮੋਬਾਈਲ ਗੇਮ ਖੇਡਣ ਦਾ ਸ਼ੌਂਕ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਕੋ ਜਿਹਾ ਹੀ ਹੈ।ਹਾਲ ਹੀ ਵਿਚ ਇਕ ਤਾਈਵਾਨੀ ਬਜ਼ੁਰਗ ਦੀ ਗੇਮ ਖੇਡਣ ਪ੍ਰਤੀ ਦੀਵਾਨਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬਜ਼ੁਰਗ ਇਕੋ ਸਮੇਂ ਵਿਚ ਆਪਣੀ ਸਾਈਕਲ 'ਤੇ ਲੱਗਭਗ ਇਕ ਦਰਜਨ ਤੋਂ ਵਧੇਰੇ ਸਮਾਰਟਫੋਨ ਲਗਾ ਕੇ ਪੋਕੋਮੌਨ ਗੋ ਗੇਮ ਖੇਡ ਰਿਹਾ ਸੀ। ਉਸ ਦੇ ਇਸ ਕਦਮ ਨਾਲ ਪੂਰੀ ਦੁਨੀਆ ਦੀ ਮੀਡੀਆ ਵਿਚ ਚੇਨ ਸੈਨਯੁਆਨ ਦਾ ਜਨੂੰਨ ਦਿਖਾਇਆ ਗਿਆ ਸੀ। 

ਹੁਣ ਚੇਨ ਇਕ ਵਾਰ ਫਿਰ ਅੰਤਰਰਾਸ਼ਟਰੀ ਸੁਰਖੀਆਂ ਬਟੋਰ ਰਹੇ ਹਨ। ਕਿਉਂਕਿ ਉਹ ਹੁਣ ਮੋਬਾਈਲ ਗੇਮ ਦੇ ਲਈ ਆਪਣੇ ਜਨੂੰਨ ਨੂੰ ਨਵੀਆਂ ਉਚਾਈਆਂ ਤੱਕ ਲੈ ਗਏ ਹਨ। ਉਹਨਾਂ ਨੇ ਵੱਧ ਤੋਂ ਵੱਧ ਪੋਕੋਮੌਨ ਗੋ ਗੇਮ ਖੇਡਣ ਲਈ ਆਪਣੀ ਸਾਈਕਲ ਵਿਚ 64 ਸਮਾਰਟਫੋਨ ਲਗਾਏ ਹੋਏ ਹਨ। ਅਗਸਤ ਵਿਚ 2018 ਚੇਨ ਦੀ ਤਾਇਪੇ ਸਿਟੀ ਵਿਚ ਉੱਥੋਂ ਲੰਘ ਰਹੇ ਲੋਕਾਂ ਵੱਲੋਂ ਲਈਆਂ ਗਈਆਂ ਤਸਵੀਰਾਂ ਵਾਇਰਲ ਹੋ ਗਈਆਂ ਸਨ। ਇਹ ਦੇਖਣਾ ਹੈਰਾਨੀਜਨਕ ਸੀ ਕਿ ਉਸ ਸਮੇਂ 70 ਸਾਲ ਚੇਨ ਆਪਣੀ ਸਾਈਕਲ ਜ਼ਰੀਏ ਸ਼ਹਿਰ ਭਰ ਵਿਚ ਘੁੰਮ ਰਹੇ ਸਨ ਜਿਸ ਵਿਚ ਕਈ ਸਮਾਰਟਫੋਨ ਹੈਂਡਲਬਾਰ 'ਤੇ ਲੱਗੇ ਹੋਏ ਸਨ ਅਤੇ ਉਹਨਾਂ ਦੇ ਜ਼ਰੀਏ ਉਹ ਪੋਕੇਮੌਨ ਗੋ ਗੇਮ ਖੇਡ ਰਹੇ ਸਨ। ਲਿਹਾਜਾ ਉਹਨਾ ਤਸਵੀਰਾਂ 'ਤੇ ਲੋਕਾਂ ਦਾ ਧਿਆਨ ਜਾਣਾ ਸੁਭਾਵਿਕ ਹੀ ਸੀ।

ਆਪਣੇ ਜਨੂੰਨ ਦੇ ਕਾਰਨ ਰੈਡਿਟ ਦੇ ਪਹਿਲੇ ਪੇਜ 'ਤੇ ਪਹੁੰਚਣ ਦੇ ਬਾਅਦ ਚੇਨ ਨਾਲ ਤਾਈਵਾਨੀ ਗੇਮਿੰਗ ਵੈਬਸਾਈਟ EXP.GG ਨੇ ਸੰਪਰਕ ਕੀਤਾ ਸੀ। ਉਦੋਂ ਚੇਨ ਨੇ ਦੱਸਿਆ ਸੀ ਕਿ ਉਹ ਵਿਲੱਖਣ ਸੈਟਅੱਪ ਦੇ ਨਾਲ ਇਸ ਲਈ ਘੁੰਮ ਰਹੇ ਸਨ ਤਾਂ ਜੋ ਉਹ ਇਕ ਹੀ ਸਮੇਂ ਵਿਚ ਕਈ ਸਾਰੇ ਪੋਕੇਮੌਨ ਗੋ ਖਾਤੇ ਚਲਾ ਸਕਣ ਅਤੇ ਵੱਧ ਤੋਂ ਵੱਧ ਪੋਕੋਮੌਨ ਨੂੰ ਫੜ ਸਕਣ। ਚੇਨ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਪੋਤੇ ਨੇ ਉਹਨਾਂ ਨੂੰ ਇਸ ਗੇਮ ਦੇ ਬਾਰੇ ਵਿਚ ਦੱਸਿਆ ਸੀ ਉਦੋਂ ਤੋਂ ਹੀ ਉਹ ਉਸ ਦੇ ਦੀਵਾਨੇ ਹੋ ਗਏ ਸਨ। ਸਮਾਂ ਬੀਤਣ ਦੇ ਨਾਲ ਹੀ ਚੇਨ ਨੇ ਗੇਮ ਖੇਡਣ ਲਈ ਜ਼ਿਆਦਾ ਸਮਾਂ ਅਤੇ ਪੈਸਾ ਖਰਚ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਹਨਾਂ ਨੇ ਆਪਣੀ ਸਾਈਕਲ 'ਤੇ ਹੁਕ ਕੀਤੇ ਗਏ ਸਮਾਰਟਫੋਨਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ। 

ਜਦੋਂ ਪਹਿਲੀ ਵਾਰ ਉਹਨਾਂ ਦੇ ਬਾਰੇ ਵਿਚ ਦੁਨੀਆ ਨੂੰ ਪਤਾ ਚੱਲਿਆ ਸੀ ਤਾਂ ਉਹ 9 ਸਮਾਰਟਫੋਨ ਨਾਲ ਗੇਮ ਖੇਡ ਰਹੇ ਸਨ ਅਤੇ ਉਹਨਾਂ ਦੀ ਕਹਾਣੀ ਪੂਰੀ ਦੁਨੀਆ ਵਿਚ ਵਾਇਰਲ ਹੋ ਗਈ।ਫਿਰ ਉਹਨਾਂ ਨੇ ਆਪਣੇ ਜਨੂੰਨ ਨੂੰ ਅੱਗੇ ਵਧਾਇਆ ਅਤੇ ਇਸ ਦੇ ਬਾਅਦ ਸਾਈਕਲ 'ਤੇ ਹੋਰ ਵੀ ਜ਼ਿਆਦਾ ਹੈਂਡਹੈਲਡ ਲਗਾ ਕੇ ਮੋਬਾਈਲ ਖਰੀਦਣੇ ਸ਼ੁਰੂ ਕਰ ਦਿੱਤੇ। ਇਸ ਦੇ ਬਾਅਦ ਉਹਨਾਂ ਨੂੰ ਇਕ ਪ੍ਰਾਯੋਜਕ ਮਿਲਿਆ। ਚੇਨ ਦੀਆਂ ਤਸਵੀਰਾਂ ਪਿਛਲੇ 2 ਸਾਲਾਂ ਤੋਂ ਇੰਟਰਨੈੱਟ 'ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਹਨਾਂ ਨੇ ਹਾਲ ਹੀ ਵਿਚ ਲੋਕਾਂ ਦਾ ਧਿਆਨ ਮੁੜ ਆਪਣੇ ਵੱਲ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਹੈ। 

TVBS ਦੀ ਰਿਪੋਰਟ ਮੁਤਾਬਕ ਪੋਕੇਮੌਨ ਗੋ ਦੇ ਸੁਪਰ ਫੈਨ ਦੀ ਸਾਈਕਲ ਵਿਚ ਹੁਣ 64 ਸਮਾਰਟਫੋਨ ਲੱਗੇ ਹਨ ਜਿਹਨਾਂ ਵਿਚੋਂ ਜ਼ਿਆਦਾਤਰ ਉਹਨਾਂ ਦੇ ਨਵੇਂ ਪ੍ਰਾਯੋਜਕ ASUS ਵੱਲੋਂ ਦਾਨ ਕੀਤੇ ਗਏ ਹਨ। ਚੇਨ ਦੀ ਸਾਈਕਲ ਸਾਹਮਣੇ ਤੋਂ ਇਕ ਡਿਜੀਟਲ ਕੰਧ ਦੀ ਤਰ੍ਹਾਂ ਦਿਸਦੀ ਹੈ। ਹਰ ਕਿਸੇ ਨੂੰ ਹੈਰਾਨੀ ਹੁੰਦੀ ਹੈ ਕਿ ਉਹ ਇਹਨਾਂ ਦਰਜਨਾਂ ਫੋਨ ਦੇ ਬਾਵਜੂਦ ਟ੍ਰੈਫਿਕ ਨੂੰ ਕਿਵੇਂ ਦੇਖ ਪਾਉਂਦੇ ਹਨ।ਸਾਈਕਲ ਚਲਾਉਂਦੇ ਸਮੇਂ ਉਹ ਇਕੱਲੇ ਹੀ ਪੋਕੇਮੌਨ ਗੋ ਖੇਡਦੇ ਹਨ।ਕੁਝ ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਉਹਨਾਂ ਨੂੰ ਇਕ ਟ੍ਰਾਈਸਾਈਕਲ 'ਤੇ ਜਾਣਾ ਚਾਹੀਦਾ ਹੈ ਤਾਂ ਜੋ ਸੰਤੁਲਨ ਵਿਗੜਨ 'ਤੇ ਉਹਨਾਂ ਨੂੰ ਸੱਟ ਲੱਗਣ ਦੀ ਚਿੰਤਾ ਨਾ ਰਹੇ।


Vandana

Content Editor

Related News