ਸੀਰੀਆ ''ਚ ਸਰਕਾਰ ਸਮਰਥਕ ਬਲਾਂ ਤੇ ਹਥਿਆਰਬੰਦ ਸਮੂਹਾਂ ਵਿਚਾਲੇ ਸੰਘਰਸ਼, 70 ਲੋਕਾਂ ਦੀ ਮੌਤ

12/01/2019 11:46:18 PM

ਸੁਰਮਨ - ਸੀਰੀਆ ਦੇ ਇਦਲਿਬ 'ਚ ਸੱਤਾ ਸਮਰਥਕ ਬਲਾਂ ਅਤੇ ਹਥਿਆਰਬੰਦ ਸਮੂਹਾਂ ਵਿਚਾਲੇ 2 ਦਿਨ ਤੋਂ ਜਾਰੀ ਸੰਘਰਸ਼ 'ਚ ਦੋਹਾਂ ਪੱਖਾਂ ਦੇ ਕਰੀਬ 70 ਲੋਕ ਮਾਰੇ ਗਏ ਹਨ। ਇਸ ਸੰਘਰਸ਼ ਨੇ ਇਕ ਮਹੀਨੇ ਪੁਰਾਣੇ ਜੰਗਬੰਦੀ ਸਮਝੌਤੇ ਨੂੰ ਕਮਜ਼ੋਰ ਕਰ ਦਿੱਤਾ ਹੈ।

'ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ' ਦੇ ਪ੍ਰਮੁੱਖ ਰਮੀ ਅਬਦੁਲ ਰਹਿਮਾਨ ਨੇ ਦੱਸਿਆ ਕਿ ਬੀਤੀ ਅਗਸਤ 'ਚ ਰੂਸ ਦੀ ਵਿਚੋਲਗੀ 'ਚ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਇਦਲਿਬ 'ਚ ਸਭ ਤੋਂ ਹਿੰਸਕ ਸੰਘਰਸ਼ ਹੋਇਆ। ਆਬਜ਼ਰਵੇਟਰੀ ਨੇ ਸ਼ਨੀਵਾਰ ਨੂੰ ਸ਼ੁਰੂ ਹੋਏ ਸੰਘਰਸ਼ 'ਚ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 69 ਦੱਸੀ। ਉਥੇ ਹੀ ਮਾਰੇ ਗਏ ਲੋਕਾਂ ਘਟੋਂ-ਘੱਟ 36 ਲੋਕ ਸੱਤਾ ਸਮਰਥਕ ਬਲਾਂ ਦੇ ਹਨ। ਇਸ ਨੇ ਦੱਸਿਆ ਕਿ ਸੀਰੀਆ ਦੇ ਪੂਰਬ 'ਚ ਅਲਕਾਇਦਾ ਨਾਲ ਸਬੰਧਿਤ ਰਹੇ ਇਕ ਸੰਗਠਨ ਨੇ ਸੱਤਾ ਸਮਰਥਕ ਬਲਾਂ ਦੇ ਟਿਕਾਣਿਆਂ 'ਤੇ ਹਮਲਾ ਕੀਤਾ। ਰੂਸੀ ਲੜਾਕੂ ਜਹਾਜ਼ਾਂ ਦੀ ਮਦਦ ਨਾਲ ਸੀਰੀਆਈ ਫੌਜ ਨੇ ਉਨ੍ਹਾਂ ਖੇਤਰਾਂ ਨੂੰ ਫਿਰ ਕਬਜ਼ੇ 'ਚ ਲੈਣ ਲਈ ਜਵਾਬੀ ਹਮਲਾ ਕੀਤਾ।


Khushdeep Jassi

Content Editor

Related News