ਯੂਕ੍ਰੇਨ ਲਈ ਨਵੀਂ ਚੁਣੌਤੀ, ਰੂਸੀ ਫ਼ੌਜ ਦਾ ਸਮਰਥਨ ਕਰਨ ਲਈ ਤਿਆਰ ਹੋਏ ਸੀਰੀਆਈ ਲੜਾਕੇ

Monday, Apr 18, 2022 - 02:15 PM (IST)

ਬੇਰੂਤ (ਭਾਸ਼ਾ)- ਯੂਕ੍ਰੇਨ ਦੇ ਵੱਖ-ਵੱਖ ਸ਼ਹਿਰਾਂ 'ਤੇ ਲਗਾਤਾਰ ਹਮਲੇ ਕਰ ਰਹੇ ਰੂਸੀ ਸੈਨਿਕਾਂ ਦੀ ਮਦਦ ਲਈ ਸੀਰੀਆ ਦੇ ਕੁਝ ਲੜਾਕੇ ਵੀ ਯੁੱਧ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਹਨ। ਦਰਅਸਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 2017 ਵਿੱਚ ਸੀਰੀਆ ਦੇ ਦੌਰੇ ਦੌਰਾਨ ਇੱਕ ਸੀਰੀਆਈ ਫ਼ੌਜ ਦੇ ਜਨਰਲ ਦੀ ਤਾਰੀਫ਼ ਕਰਦੇ ਹੋਏ ਕਿਹਾ ਸੀ ਕਿ ਸੀਰੀਆ ਅਤੇ ਰੂਸੀ ਫ਼ੌਜ ਦੇ ਸਹਿਯੋਗ ਨਾਲ ਭਵਿੱਖ ਵਿੱਚ ਵੱਡੇ ਉਦੇਸ਼ਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਸੀਰੀਆਈ ਫ਼ੌਜ ਦੇ ਇਸ ਜਨਰਲ ਨੇ ਦੇਸ਼ ਦੇ ਲੰਬੇ ਸਮੇਂ ਤੋਂ ਚੱਲ ਰਹੇ ਘਰੇਲੂ ਯੁੱਧ ਵਿੱਚ ਬਾਗੀਆਂ ਨੂੰ ਹਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪੁਤਿਨ ਦਾ ਬਿਆਨ ਹੁਣ ਸੱਚ ਹੁੰਦਾ ਜਾਪਦਾ ਹੈ ਅਤੇ ਬ੍ਰਿਗੇਡੀਅਰ ਜਨਰਲ ਸੁਹੇਲ ਅਲ-ਹਸਨ ਦੇ ਦਲ ਦੇ ਸੈਂਕੜੇ ਸੀਰੀਆਈ ਲੜਾਕੂ ਕਥਿਤ ਤੌਰ 'ਤੇ ਰੂਸੀ ਫ਼ੌਜਾਂ ਦੀ ਤਰਫੋਂ ਯੂਕ੍ਰੇਨ ਵਿੱਚ ਲੜਨ ਲਈ ਤਿਆਰ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਲਈ ਸਮਰਥਨ ਹਾਸਲ ਕਰਨ ਲਈ ਵੱਖ-ਵੱਖ ਦੇਸ਼ਾਂ 'ਚ ਜਾਣਗੇ ਅਮਰੀਕੀ ਸੰਸਦ ਮੈਂਬਰ

ਸੀਰੀਆ ਦੇ ਰੇਗਿਸਤਾਨ ਵਿੱਚ ਇਸਲਾਮਿਕ ਸਟੇਟ ਖ਼ਿਲਾਫ਼ ਸਾਲਾਂ ਤੋਂ ਲੜਨ ਵਾਲੇ ਸੀਰੀਆਈ ਸੈਨਿਕਾਂ, ਸਾਬਕਾ ਬਾਗੀਆਂ ਅਤੇ ਅਨੁਭਵੀ ਲੜਾਕਿਆਂ ਨੂੰ ਯੂਕ੍ਰੇਨ ਵਿੱਚ ਰੂਸੀ ਬਲਾਂ ਦੀ ਮਦਦ ਲਈ ਭੇਜਿਆ ਜਾ ਸਕਦਾ ਹੈ। ਰੂਸੀ ਅਧਿਕਾਰੀਆਂ ਨੇ ਯੁੱਧ ਦੀ ਸ਼ੁਰੂਆਤ 'ਤੇ ਦਾਅਵਾ ਕੀਤਾ ਸੀ ਕਿ ਮੱਧ ਪੂਰਬ ਦੇ 16,000 ਤੋਂ ਵੱਧ ਲੜਾਕਿਆਂ ਨੇ ਯੂਕ੍ਰੇਨ ਖ਼ਿਲਾਫ਼ ਜੰਗ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕਰਦੇ ਹੋਏ ਸਿਖਲਾਈ ਲਈ ਅਰਜ਼ੀ ਦਿੱਤੀ ਹੈ। ਹਾਲਾਂਕਿ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰੂਸ ਪੂਰਬੀ ਯੂਕ੍ਰੇਨ ਵਿੱਚ ਇੱਕ ਵੱਡੇ ਹਮਲੇ ਦੇ ਨਾਲ ਯੁੱਧ ਦੇ ਅਗਲੇ ਪੜਾਅ ਦੀ ਤਿਆਰੀ ਕਰ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਸੀਰੀਆ ਦੇ ਲੜਾਕਿਆਂ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ।

PunjabKesari

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News