ਸੀਰੀਆ ''ਚ ਹਵਾਈ ਹਮਲੇ, 20 ਲੋਕਾਂ ਦੀ ਮੌਤ
Sunday, Jul 07, 2019 - 01:15 AM (IST)

ਬੇਰੂਤ - ਸੀਰੀਆ ਸਰਕਾਰ ਅਤੇ ਰੂਸੀ ਫੌਜ ਉੱਤਰ ਪੱਛਮੀ ਵੱਲੋਂ ਪੱਛਮੀ ਸੀਰੀਆ 'ਚ ਵਿਧ੍ਰੋਹੀਆਂ ਦੇ ਗੜ੍ਹ ਵਾਲੇ ਇਲਾਕੇ 'ਚ ਕੀਤੇ ਗਏ ਹਵਾਈ ਹਮਲੇ 'ਚ 7 ਬੱਚਿਆਂ ਸਮੇਤ 20 ਨਾਗਰਿਕਾਂ ਦੀ ਮੌਤ ਹੋ ਗਈ। ਬ੍ਰਿਟਿਸ਼ ਸਥਿਤ ਸੰਗਠਨ 'ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ' ਨੇ ਆਖਿਆ ਹੈ ਕਿ ਸਰਕਾਰ ਦੇ ਜੰਗੀ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੇ ਸ਼ੁੱਕਰਵਾਰ ਨੂੰ ਇਦਲਿਬ ਸੂਬੇ ਦੇ ਮਹਾਂਬੇਲ ਪਿੰਡ 'ਚ ਹਵਾਈ ਹਮਲੇ ਕੀਤੇ।
ਇਸ ਹਮਲੇ 'ਚ 7 ਬੱਚਿਆਂ ਸਮੇਤ 13 ਨਾਗਰਿਕਾਂ ਦੀ ਮੌਤ ਹੋ ਗਈ। ਸੂਬੇ ਦੇ ਦੱਖਣ 'ਚ ਸਥਿਤ ਖਾਨ ਸ਼ਿਖੁਨ ਸ਼ਹਿਰ ਦੇ ਬਾਹਰੀ ਇਲਾਕੇ 'ਚ ਸ਼ਨੀਵਾਰ ਨੂੰ ਹਮਲੇ 'ਚ ਇਕ ਮਹਿਲਾ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਆਬਜ਼ਰਵੇਟਰੀ ਨੇ ਦੱਸਿਆ ਕਿ ਗੁਆਂਢ ਦੇ ਹਾਮਾ ਸੂਬੇ ਦੇ ਮੋਰੇਕ ਸ਼ਹਿਰ 'ਚ ਰੂਸੀ ਹਵਾਈ ਹਮਲੇ 'ਚ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ।