ਸੀਰੀਆ ''ਚ ਕਾਰ ਬੰਬ ਧਮਾਕਾ, 19 ਲੋਕਾਂ ਦੀ ਮੌਤ ਤੇ 33 ਜ਼ਖਮੀ
Saturday, Nov 16, 2019 - 09:16 PM (IST)

ਬੇਰੂਤ - ਉੱਤਰੀ ਸੀਰੀਆ ਦੇ ਅਲ-ਬਾਬ ਸ਼ਹਿਰ 'ਚ ਇਕ ਕਾਰ 'ਚ ਹੋਏ ਬੰਬ ਧਮਾਕੇ 'ਚ 13 ਨਾਗਰਿਕਾਂ ਸਮੇਤ 19 ਲੋਕਾਂ ਦੀ ਮੌਤ ਹੋ ਗਈ। ਇਸ ਸ਼ਹਿਰ 'ਤੇ ਤੁਰਕੀ ਦਾ ਕੰਟਰੋਲ ਹੈ। ਬ੍ਰਿਟੇਨ ਸਥਿਤ ਸੀਰੀਅਰ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਆਖਿਆ ਹੈ ਕਿ ਕਾਰ ਇਕ ਬਸ ਅਤੇ ਇਕ ਟੈਕਸੀ ਸਟੇਸ਼ਨ ਨਾਲ ਟੱਕਰਾ ਗਈ। ਇਸ ਘਟਨਾ 'ਚ 33 ਲੋਕ ਜ਼ਖਮੀ ਹੋਏ ਹਨ। ਆਬਜ਼ਰਵੇਟਰੀ ਨੇ ਆਖਿਆ ਕਿ ਕਿਸੇ ਨੀ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਤੁਰਕੀ ਨੇ ਹਮਲੇ ਲਈ ਕੁਰਦਿਸ਼ ਪੀਪਲਜ਼ ਪ੍ਰੋਟੈਕਸ਼ਨ ਯੂਨਿਟ (ਵਾਈ. ਜੀ. ਪੀ.) ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਖਿਲਾਫ ਉਸ ਨੇ ਪਿਛਲੇ ਮਹੀਨੇ ਹਮਲੇ ਸ਼ੁਰੂ ਕੀਤੇ ਸਨ।