ਸੀਰੀਆ ਦੇ ਡਾਰਾ ''ਚ ਧਮਾਕਾ, 16 ਜ਼ਖਮੀ

Wednesday, Jul 17, 2019 - 05:37 PM (IST)

ਸੀਰੀਆ ਦੇ ਡਾਰਾ ''ਚ ਧਮਾਕਾ, 16 ਜ਼ਖਮੀ

ਦਮਿਸ਼ਕ— ਸੀਰੀਆ ਦੇ ਦੱਖਣੀ ਸੂਬੇ ਡਾਰਾ 'ਚ ਬੁੱਧਵਾਰ ਨੂੰ ਹੋਏ ਧਮਾਕੇ 'ਚ ਘੱਟ ਤੋਂ ਘੱਟ 16 ਨਾਗਰਿਕ ਜ਼ਖਮੀ ਹੋ ਗਏ। ਸਰਕਾਰੀ ਟੀਵੀ ਨੇ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। ਸ਼ੁਰੂਆਤੀ ਖਬਰਾਂ 'ਚ ਦੱਸਿਆ ਗਿਆ ਕਿ ਡਾਰਾ ਦੇ ਕੋਲ ਅਲ-ਦਹਿਯੇਹ 'ਚ ਯਦੋਦੇਹ ਰੋਡ ਦੇ ਨੇੜੇ ਫੌਜ ਦੇ ਇਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕੀਤਾ ਗਿਆ। ਸਾਲ 2011 ਸੀਰੀਆ 'ਚ ਜੰਗ ਸ਼ੁਰੂ ਹੋਈ ਸੀ। 

ਡਾਰਾ ਸੀਰੀਆਈ ਫੌਜ ਲਈ ਬਹੁਤ ਮਹੱਤਵਪੂਰਨ ਹੈ। ਸਾਲ 2018 'ਚ ਵਿਦਰੋਹੀਆਂ ਨੂੰ ਇਥੋਂ ਖਦੇੜ ਕੇ ਜਿੱਤ ਹਾਸਲ ਕੀਤੀ ਗਈ ਸੀ। ਇਸ ਵਿਚਾਲੇ ਜੰਗ ਦੀ ਨਿਗਰਾਨੀ ਰੱਖਣ ਵਾਲੇ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਸੜਕ ਦੇ ਕਿਨਾਰੇ ਬੰਬ ਧਮਾਕਾ ਹੋਣ ਨਾਲ ਇਥੋਂ ਲੰਘ ਰਿਹਾ ਫੌਜ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜ਼ਿਕਰਯੋਗ ਹੈ ਕਿ 15 ਜੁਲਾਈ ਨੂੰ ਵੀ ਅਣਪਛਾਤੇ ਹਮਲਾਵਰਾਂ ਨੇ ਡਾਰਾ 'ਚ ਫੌਜ ਦੇ ਕੈਂਪਾਂ 'ਤੇ ਗੋਲੀਬਾਰੀ ਕੀਤੀ ਸੀ, ਜਿਸ 'ਚ ਕਈ ਜਵਾਨ ਜ਼ਖਮੀ ਹੋ ਗਏ ਸਨ।


author

Baljit Singh

Content Editor

Related News