ਸੀਰੀਆ ''ਚ ਰੂਸੀ ਹਵਾਈ ਹਮਲੇ, 10 ਨਾਗਰਿਕਾਂ ਦੀ ਮੌਤ
Monday, May 20, 2019 - 04:59 PM (IST)

ਦਮਿਸ਼ਕ (ਭਾਸ਼ਾ— ਸੀਰੀਆ ਦੇ ਪੱਛਮੀ-ਉੱਤਰੀ ਹਿੱਸੇ ਵਿਚ ਜਿਹਾਦੀਆਂ ਦੇ ਗੜ੍ਹ 'ਤੇ ਸੀਰੀਆਈ ਸ਼ਾਸਨ ਦੇ ਸਹਿਯੋਗੀ ਰੂਸ ਨੇ ਹਵਾਈ ਹਮਲੇ ਕੀਤੇ। ਇਸ ਹਮਲੇ ਵਿਚ 5 ਬੱਚਿਆਂ ਸਮੇਤ 10 ਨਾਗਰਿਕ ਮਾਰੇ ਗਏ। ਸੀਰੀਆਨ ਆਬਜ਼ਰਵੇਟਰੀ ਫੌਰ ਹਿਊਮਨ ਰਾਈਟਸ ਨੇ ਦੱਸਿਆ ਕਿ ਬੀਤੀ ਰਾਤ ਹੋਏ ਇਨ੍ਹਾਂ ਹਵਾਈ ਹਮਲਿਆਂ ਦੇ ਬਾਅਦ ਮਿਲਟਰੀ ਬਲਾਂ ਅਤੇ ਜਿਹਾਦੀਆਂ ਵਿਚਾਲੇ ਭਿਆਨਕ ਸੰਘਰਸ਼ ਛਿੜ ਗਿਆ।
ਇਹ ਜਿਹਾਦੀ ਅਲਕਾਇਦਾ ਨਾਲ ਸਬੰਧਤ ਸੰਗਠਨ ਨਾਲ ਜੁੜੇ ਹਨ। ਹਯਾਤ ਤਹਰੀਰ ਅਲ-ਸ਼ਾਮ ਦੇ ਕੰਟਰੋਲ ਵਾਲੇ ਇਦਲਿਬ ਨੂੰ ਸਤੰਬਰ ਵਿਚ ਹੋਏ ਬਫਰ ਜੋਨ ਸੌਦੇ ਦੇ ਤਹਿਤ ਸਰਕਾਰੀ ਹਮਲਿਆਂ ਤੋਂ ਬਚਾਇਆ ਜਾਣਾ ਸੀ ਪਰ ਉੱਥੇ ਅਪ੍ਰੈਲ ਦੇ ਬਾਅਦ ਤੋਂ ਸੀਰੀਆ ਅਤੇ ਰੂਸ ਦੀ ਬੰਬਾਰੀ ਵੱਧ ਗਈ ਹੈ। ਆਬਜ਼ਰਵੇਟਰੀ ਨੇ ਦੱਸਿਆ ਕਿ ਰੂਸੀ ਹਵਾਈ ਹਮਲੇ ਵਿਚ ਇਦਲਿਬ ਦੇ ਕਾਫਰਾਨਬੇਲ ਵਿਚ 5 ਬੱਚੇ, 4 ਔਰਤਾਂ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ।