ਬ੍ਰਿਟੇਨ ''ਚ ਪਾਕਿਸਤਾਨੀ ਨੂੰ ਮੌਤ ਦਾ ਨਾਟਕ ਪਿਆ ਪੁੱਠਾ, ਇੰਝ ਖੁੱਲ੍ਹੀ ਪੋਲ

1/20/2020 1:38:27 PM

ਲੰਡਨ— ਬ੍ਰਿਟੇਨ 'ਚ ਇਕ ਪਾਕਿਸਤਾਨੀ ਵਿਅਕਤੀ ਨੇ ਆਪਣੀ ਮੌਤ ਦਾ ਨਾਟਕ ਕਰਕੇ ਬੀਮਾ ਕੰਪਨੀ ਕੋਲੋਂ ਕਰੋੜਾਂ ਰੁਪਏ ਠੱਗਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਸੱਚ ਸਾਹਮਣੇ ਆ ਗਿਆ। ਬੀਤੇ ਦਿਨੀਂ ਬ੍ਰਿਟੇਨ ਦੀ ਅਦਾਲਤ ਨੇ ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਸਈਦ ਬੁਖਾਰੀ ਨਾਂ ਦੇ ਪਾਕਿਸਤਾਨੀ ਨੇ ਕਲੇਮ ਲਈ 19 ਦਸੰਬਰ ਨੂੰ ਬੀਮਾ ਕੰਪਨੀ ਨੂੰ ਈ-ਮੇਲ ਕਰਕੇ ਆਪਣੀ ਮੌਤ ਦੀ ਜਾਣਕਾਰੀ ਦਿੱਤੀ ਤੇ ਫਿਰ ਪਤਨੀ ਦੀ ਆਵਾਜ਼ 'ਚ ਦੱਸਿਆ ਸਈਦ ਦੀ ਮੌਤ ਕਰਾਚੀ 'ਚ ਦਿਲ ਦਾ ਦੌਰਾ ਪੈ ਜਾਣ ਕਾਰਨ ਹੋ ਚੁੱਕੀ ਹੈ।

ਇਸ ਮਗਰੋਂ ਕੰਪਨੀ ਨੇ ਕਲੈਰੀਫਿਕੇਸ਼ਨ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਸ ਨੇ ਉਨ੍ਹਾਂ ਵਿਅਕਤੀਆਂ ਨਾਲ ਵੀ ਸੰਪਰਕ ਕੀਤਾ, ਜਿਨ੍ਹਾਂ ਬਾਰੇ ਬੁਖਾਰੀ ਨੇ ਫੋਨ 'ਤੇ ਰੈਫਰੈਂਸ ਦਿੱਤਾ ਸੀ। ਜਦ ਫੋਨ 'ਤੇ ਕਲੇਮ ਕਰਨ ਵਾਲੀ ਆਵਾਜ਼ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਆਵਾਜ਼ ਔਰਤ ਦੀ ਨਹੀਂ ਬਲਕਿ ਬੁਖਾਰੀ ਦੀ ਹੈ। ਵੀਰਵਾਰ ਨੂੰ ਸੁਣਵਾਈ ਦੌਰਾਨ ਬੁਖਾਰੀ ਨੂੰ 5 ਸਾਲ 7 ਮਹੀਨੇ ਦੀ ਸਜ਼ਾ ਸੁਣਾਈ। ਮਾਮਲੇ 'ਚ ਉਸ ਦੀ ਪਤਨੀ ਨੂੰ ਵੀ ਸਾਜਸ਼ ਰਚਣ ਦੀ ਦੋਸ਼ੀ ਠਹਿਰਾਇਆ ਗਿਆ।
 

ਇੰਝ ਹੋਈ ਜਾਂਚ—
ਬੀਮਾ ਕੰਪਨੀ ਨੇ ਤੀਜੇ ਪੱਧਰ 'ਤੇ ਬੁਖਾਰੀ ਦੇ ਦਾਅਵੇ ਦੀ ਜਾਂਚ ਕੀਤੀ। ਸਭ ਤੋਂ ਪਹਿਲਾਂ ਫਾਈਲ 'ਚ ਲਗਾਏ ਗਏ ਮੈਡੀਕਲ ਸਰਟੀਫਿਕੇਟ, ਡੈੱਥ ਸਰਟੀਫਿਕੇਟ ਦੀ ਜਾਂਚ ਕੀਤੀ ਗਈ। ਇਸ 'ਚ ਮੈਡੀਕਲ ਸਰਟੀਫਿਕੇਟ ਮੌਜੂਦ ਫਿੰਗਰਪ੍ਰਿੰਟ 'ਚ 3 ਉਂਗਲਾਂ ਦੇ ਨਿਸ਼ਾਨ ਬੁਖਾਰੀ ਦੇ ਹੀ ਸਨ। ਬ੍ਰਿਟੇਨ ਤੋਂ ਟੀਮ ਨੇ ਕਰਾਚੀ ਜਾ ਕੇ ਜਾਂਚ ਕੀਤੀ। ਜਿਸ ਕਬਰਸਤਾਨ 'ਚ ਬੁਖਾਰੀ ਨੂੰ ਦਫਨਾਉਣ ਦੀ ਗੱਲ ਆਖੀ ਗਈ ਸੀ, ਉੱਥੇ ਜਾ ਕੇ ਜਾਂਚ ਕੀਤੀ ਗਈ ਤੇ  ਪਤਾ ਲੱਗਾ ਇੱਥੇ ਅਜਿਹਾ ਕੋਈ ਰਿਕਾਰਡ ਹੀ ਨਹੀਂ ਹੈ। ਫਿਰ ਜਾਂਚਕਰਤਾ ਯੂਨੀਅਨ ਕੌਂਸਲ ਗਏ ਜਿੱਥੋਂ ਡੈੱਥ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ। ਇੱਥੇ ਰਜਿਸਟਰ 'ਚ ਬੁਖਾਰੀ ਦਾ ਨਾਂ ਤਾਂ ਦਰਜ ਸੀ ਪਰ ਪਛਾਣ ਪੱਤਰ ਅਤੇ ਮੈਡੀਕਲ ਸਰਟੀਫਿਕੇਟ ਇਸ ਨਾਲ ਮਿਲਦੇ-ਜੁਲਦੇ ਨਹੀਂ ਸਨ। ਇਸ ਮਗਰੋਂ ਜਾਂਚ ਅਧਿਕਾਰੀ ਮੈਡੀਕਲ ਸਰਟੀਫਿਕੇਟ ਦੀ ਜਾਂਚ ਕਰਵਾਉਣ ਲਈ ਹਸਪਤਾਲ ਦੇ ਪਤੇ 'ਤੇ ਪੁੱਜੇ ਤਾਂ ਉੱਥੇ ਕੋਈ ਅਜਿਹਾ ਹਸਪਤਾਲ ਹੀ ਨਹੀਂ ਸੀ। ਇਸ ਤਰ੍ਹਾਂ ਬੁਖਾਰੀ ਦਾ ਪਰਦਾਫਾਸ਼ ਹੋ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ