ਹੁਸਤਿੰਦਰ ਦੇ ਸੱਭਿਆਚਾਰ ਨਾਲ ਜੁੜੇ ਗੀਤਾਂ ਨਾਲ ਝੂਮਿਆ ਆਸਟ੍ਰੇਲੀਆ ਦਾ ਇਹ ਸੂਬਾ(ਦੇਖੋ ਤਸਵੀਰਾਂ)

Saturday, Jul 06, 2024 - 02:42 PM (IST)

ਹੁਸਤਿੰਦਰ ਦੇ ਸੱਭਿਆਚਾਰ ਨਾਲ ਜੁੜੇ ਗੀਤਾਂ ਨਾਲ ਝੂਮਿਆ ਆਸਟ੍ਰੇਲੀਆ ਦਾ ਇਹ ਸੂਬਾ(ਦੇਖੋ ਤਸਵੀਰਾਂ)

ਸਿਡਨੀ (ਸਨੀ ਚਾਂਦਪੁਰੀ):- ਬੀਤੀ ਸ਼ੁੱਕਰਵਾਰ ਸਿਡਨੀ ਵਿਚ ਪੰਜਾਬ ਦੇ ਹਰਮਨ ਪਿਆਰੇ ਕਲਾਕਾਰ ਹੁਸਤਿੰਦਰ ਦਾ ਸਫਲ ਸ਼ੋਅ ਹੋਇਆ ਹੈ । ਪੱਤਰਕਾਰ ਨਾਲ ਗੱਲ-ਬਾਤ ਕਰਦਿਆਂ ਸ਼ੋਅ ਦੇ ਮੁੱਖ ਆਰਗੇਨਾਈਜ਼ਰ ਲਵੀ ਮਨੀਲਾ ਅਤੇ ਗੁਰਬਿੰਦਰ ਨੇ ਦੱਸਿਆ ਕਿ ਪੰਜਾਬੀ ਗਾਇਕ ਹੁਸਤਿੰਦਰ ਜੋ ਕਿ ਆਪਣੀ ਸਾਫ਼ ਸੁਥਰੀ ਗਾਇਕੀ ਲਈ ਹਰ ਵਰਗ ਦੇ ਮਕਬੂਲ ਗਾਇਕ ਹਨ ਆਪਣੇ ਆਸਟ੍ਰੇਲੀਆ ਅਤੇ ਨਿਊਜੂਲੈਂਡ ਦੇ ਟੂਰ 'ਤੇ ਹਨ । ਉਹਨਾਂ ਦਾ ਬੀਤੇ ਸ਼ੁੱਕਰਵਾਰ ਸਿਡਨੀ ਦੇ ਬਲੈਕਟਾਊਨ ਇਲਾਕੇ ਦੇ ਬੋਅਮੈਨ ਹਾਲ ਵਿਖੇ ਸ਼ੋਅ ਹੋਇਆ ।

PunjabKesari

ਉਹਨਾਂ ਦੱਸਿਆ ਕਿ ਸ਼ੋਅ ਨੂੰ ਲੈ ਕਿ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਸੀ ਜੋ ਕਿ ਕੱਲ੍ਹ ਸ਼ੋਅ ਦੇ ਸਫਲ ਹੋਣ ਦਾ ਗਵਾਹ ਹੈ। ਜਦੋਂ ਗਾਇਕ ਹੁਸਤਿੰਦਰ ਸਟੇਜ ਤੇ ਆਏ ਤਾਂ ਉਹਨਾਂ ਦਾ ਸਵਾਗਤ ਦਰਸ਼ਕਾਂ ਨੇ ਤੜੀਆਂ ਮਾਰ ਬੜੀ ਗਰਮਜੋਸ਼ੀ ਨਾਲ ਕੀਤਾ। ਉਹਨਾਂ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ ਉਹਨਾਂ ਆਪਣੇ ਗੀਤ ਜ਼ਿਹਨਾਂ ਦੇ ਤੂੰ ਪਿੰਡ ਪੁੱਛਦੀ, ਇੱਕ ਪਿੰਡ ਸਾਡੇ ਦਾ ਮੁੰਡਾ, ਹੱਸਦੇ ਹੀ ਰਹਿੰਦੇ ਹਾਂ, ਗੋਲ ਚੌਂਕ, ਹੁੰਦੀ ਸੀ ਗਰੀਬੀ, ਕਿੱਦਾਂ ਦੀਆਂ ਗੱਲਾਂ ਨਾਲ ਸਮਾਂ ਬੰਨ ਦਿੱਤਾ।

PunjabKesari

ਇੱਥੇ ਗੌਰਤਲਬ ਹੈ ਕਿ ਜਿੱਥੇ ਸਿਡਨੀ ਵਿਚ ਹੁਸਤਿੰਦਰ ਦਾ ਇਹ ਪਹਿਲਾ ਸ਼ੋਅ ਸੀ ਉੱਥੇ ਹੀ ਚੜਦੀ ਵਰੇਸ ਦੇ ਇਹਨਾਂ ਆਰਗੇਨਾਈਜਰਾਂ ਦਾ ਵੀ ਪਹਿਲਾ ਸ਼ੋਅ ਹੈ ਜੋ ਕਿ ਗਾਇਕ ਅਤੇ ਪ੍ਰਮੋਟਰਾਂ ਲਈ ਸਫਲ ਅਤੇ ਯਾਦਗਾਰ ਹੋ ਨਿੱਬੜਿਆ। ਸਿਕੰਦਰ ਪਰਥ, ਸੋਨੂ ਸਿਆਣ ਪਰਥ ਜੋ ਕਿ ਵਿਸ਼ੇਸ਼ ਤੌਰ ਤੇ ਇਸ ਸ਼ੋਅ ਲਈ ਪਰਥ ਤੋਂ ਆਏ ਸਨ ਨੇ ਵੀ ਇਸ ਸ਼ੋਅ ਦਾ ਆਨੰਦ ਮਾਣਿਆ । ਪੰਜਾਬ ਦੇ ਸਮਾਜ ਸੇਵੀ ਬਿੰਦਰ ਮਨੀਲਾ ਨੇ ਵੀ ਇਸ ਸ਼ੋਅ ਵਿਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ । ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਇਸ ਤਰਾਂ ਦੇ ਪ੍ਰੋਗਰਾਮ ਕਰਵਾਉਣੇ ਆਪਣੇ ਸੱਭਿਆਚਾਰ ਨਾਲ ਜੁੜੇ ਹੋਣ ਦਾ ਸਬੂਤ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਸ਼ੋਅ ਦਾ ਆਨੰਦ ਮਾਣਿਆ।


author

Harinder Kaur

Content Editor

Related News