ਆਸਟ੍ਰੇਲੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਤਾਲਾਬੰਦੀ ਦੇ 20ਵੇਂ ਦਿਨ 'ਚ ਹੋਇਆ ਦਾਖਲ

Thursday, Jul 15, 2021 - 01:00 PM (IST)

ਆਸਟ੍ਰੇਲੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਤਾਲਾਬੰਦੀ ਦੇ 20ਵੇਂ ਦਿਨ 'ਚ ਹੋਇਆ ਦਾਖਲ

ਸਿਡਨੀ (ਭਾਸ਼ਾ): ਆਸਟ੍ਰੇਲੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਸਿਡਨੀ ਦੇਸ਼ ਦੇ ਇਸ ਸਾਲ ਦੇ ਸਭ ਤੋਂ ਵੱਡੇ ਕੋਵਿਡ-19 ਪ੍ਰਕੋਪ ਦੌਰਾਨ ਵੀਰਵਾਰ ਨੂੰ ਚੱਲ ਰਹੀ ਸਖ਼ਤ ਤਾਲਾਬੰਦੀ ਦੇ 20ਵੇਂ ਦਿਨ ਵਿਚ ਦਾਖਲ ਹੋ ਗਿਆ।ਸਮਾਚਾਰ ਏਜੰਸੀ ਸ਼ਿਨਹੂਆ ਨੇ ਵੀਰਵਾਰ ਨੂੰ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਰਾਜ, ਜਿਸ ਵਿਚ ਸਿਡਨੀ ਰਾਜਧਾਨੀ ਹੈ, ਨੇ 65 ਨਵੇਂ ਸਥਾਨਕ ਕੋਵਿਡ-19 ਕੇਸਾਂ ਦੀ ਰਿਪੋਰਟ ਕੀਤੀ, ਜਿਨ੍ਹਾਂ ਵਿਚੋਂ 28 ਕਮਿਊਨਿਟੀ ਦੇ ਅੰਦਰ ਸੰਚਾਰਿਤ ਹੋਏ। ਕੁੱਲ ਮਿਲਾ ਕੇ ਐਨ.ਐਸ.ਡਬਲਊ. ਨੇ 16 ਜੂਨ ਤੋਂ ਸ਼ੁਰੂ ਹੋਏ ਪ੍ਰਕੋਪਾਂ ਤੋਂ ਬਾਅਦ ਸਥਾਨਕ ਪੱਧਰ 'ਤੇ 929 ਕੇਸ ਦਰਜ ਕੀਤੇ ਹਨ।

ਇਸ ਦੌਰਾਨ ਐਨ.ਐਸ.ਡਬਲਯੂ. ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਗ੍ਰੇਟਰ ਸਿਡਨੀ ਖੇਤਰ (ਜੀ.ਐਸ.ਆਰ.) ਵਿਚ ਘੱਟੋ ਘੱਟ ਦੋ ਹੋਰ ਹਫ਼ਤਿਆਂ ਲਈ ਤਾਲਾਬੰਦੀ ਜਾਰੀ ਰਹੇਗੀ।ਇਸ ਦਾ ਅਰਥ ਇਹ ਹੈ ਕਿ ਜੀ ਐਸ ਆਰ ਦੇ ਅੰਦਰ 5.3 ਮਿਲੀਅਨ ਤੋਂ ਵੱਧ ਲੋਕਾਂ ਨੂੰ ਘੱਟੋ ਘੱਟ 30 ਜੁਲਾਈ ਤਕ ਘਰਾਂ ਵਿਚ ਰਹਿਣਾ ਪਵੇਗਾ। ਉਹ ਸਿਰਫ ਖਰੀਦਾਰੀ, ਡਾਕਟਰੀ ਦੇਖਭਾਲ ਜਾਂ ਜ਼ਰੂਰੀ ਕੰਮ ਵਰਗੇ ਸਖ਼ਤ ਕਾਰਨਾਂ ਕਰਕੇ ਘਰੋਂ ਬਾਹਰ ਨਿਕਲ ਸਕਣਗੇ। ਫਿਲਹਾਲ ਮਾਸਕ ਪਾਉਣਾ ਵੀ ਲਾਜ਼ਮੀ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਅਮਰੀਕਾ 'ਚ ਮੁੜ ਵਧੇ ਮਾਮਲੇ, ਤਿੰਨ ਹਫ਼ਤਿਆਂ 'ਚ ਹੋਏ ਦੁੱਗਣੇ 

ਤਾਲਾਬੰਦੀ ਦੇ ਵਿਸਥਾਰ ਦੀ ਤਾਜ਼ਾ ਘੋਸ਼ਣਾ, ਜੋ ਸ਼ੁਰੂਆਤੀ ਤੌਰ 'ਤੇ ਸਿਰਫ 26 ਜੂਨ ਤੋਂ ਦੋ ਹਫ਼ਤਿਆਂ ਲਈ ਹੋਣ ਵਾਲੀ ਸੀ, ਬਹੁਤ ਸਾਰੇ ਨਿਰੀਖਕਾਂ ਲਈ ਥੋੜ੍ਹੀ ਹੈਰਾਨੀ ਦੀ ਗੱਲ ਸੀ ਜੋ ਕੋਵਿਡ-19 ਦੇ ਅੰਕੜਿਆਂ ਦੇ ਸਥਿਰ ਵਾਧੇ ਨੂੰ ਵੇਖਦੇ ਹਨ। ਵਿਸ਼ਲੇਸ਼ਕਾਂ ਅਨੁਸਾਰ, ਮੌਜੂਦਾ ਤਾਲਾਬੰਦੀ ਕਾਰਨ ਹਰ ਹਫ਼ਤੇ ਰਾਸ਼ਟਰੀ ਅਰਥ ਵਿਵਸਥਾ ਨੂੰ 1 ਬਿਲੀਅਨ ਆਸਟ੍ਰੇਲੀਅਨ ਡਾਲਰ (745 ਮਿਲੀਅਨ ਡਾਲਰ) ਦਾ ਨੁਕਸਾਨ ਹੋ ਰਿਹਾ ਹੈ।ਜਿਉਣ ਦਾ ਇਹ ਨਵਾਂ ਢੰਗ ਐੱਨ.ਐੱਸ.ਡਬਲਊ. ਲਈ ਇੱਕ ਸਦਮੇ ਵਜੋਂ ਆਇਆ ਹੈ।


author

Vandana

Content Editor

Related News