''ਜੈ ਸ਼੍ਰੀ ਰਾਮ'' ਦੇ ਜੈਕਾਰਿਆਂ ਨਾਲ ਗੂੰਜਿਆ ਸਿਡਨੀ (ਤਸਵੀਰਾਂ)

Thursday, Jan 25, 2024 - 02:49 PM (IST)

''ਜੈ ਸ਼੍ਰੀ ਰਾਮ'' ਦੇ ਜੈਕਾਰਿਆਂ ਨਾਲ ਗੂੰਜਿਆ ਸਿਡਨੀ (ਤਸਵੀਰਾਂ)

ਸਿਡਨੀ (ਸਨੀ ਚਾਂਦਪੁਰੀ): 22 ਜਨਵਰੀ ਨੂੰ ਸ਼੍ਰੀ ਰਾਮ ਭਗਵਾਨ ਜੀ ਦੀ ਜਨਮ ਭੂਮੀ ਅਯੁੱਧਿਆ ਵਿਖੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਸੰਬੰਧ ਵਿੱਚ ਸਿਡਨੀ ਵਿਖੇ ਰਾਮ ਭਗਤਾਂ ਵੱਲੋਂ ਵਿਸ਼ੇਸ਼ ਸਮਾਗਮ ਕੀਤਾ ਗਿਆ। ਰਾਮਾ ਫਾਊਂਡੇ਼ਨ ਆਸਟ੍ਰੇਲੀਆ ਸਿਡਨੀ ਨੇ ਇਸ ਸਮਾਗਮ ਨੂੰ ਰਾਮ ਭਗਵਾਨ ਦੀ ਅਯੁੱਧਿਆ ਵਿੱਚ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਦੇ ਸੰਬੰਧ ਵਿੱਚ 20 ਜਨਵਰੀ ਨੂੰ ਕਰਵਾਇਆ। ਪੱਤਰਕਾਰ ਨਾਲ ਫ਼ੋਨ ਰਾਹੀਂ ਗੱਲ-ਬਾਤ ਕਰਦਿਆਂ ਪਾਰਥ ਪਟੇਲ ਨੇ ਦੱਸਿਆ ਕਿ ਇਹ ਸਮਾਗਮ ਰਾਮਾ ਫਾਊਂਡੇਸ਼ਨ ਆਸਟ੍ਰੇਲੀਆ ਸਿਡਨੀ ਵੱਲੋਂ ਸਿਡਨੀ ਦੇ ਬਲੈਕਟਾਊਨ ਸ਼ੋਅਗਰਾਊਂਡ ਵਿੱਚ ਕਰਵਾਇਆ ਗਿਆ।

PunjabKesari

PunjabKesari

ਉਨ੍ਹਾਂ ਦੱਸਿਆ ਇਸ ਮੌਕੇ ਰਾਮ ਭਗਤਾਂ ਵੱਲੋਂ ਰਾਮ ਭਗਵਾਨ ਦੇ ਨਾਮ ਦੇ ਜੈਕਾਰੇ ਬੁਲਾਏ ਗਏ ਅਤੇ ਹੈਰਿਸ ਪਾਰਕ ਤੋਂ ਬਲੈਕਟਾਊਨ ਸ਼ੋਅਗਰਾਊੰਡ ਤੱਕ ਰਾਮ ਭਗਤ 70 ਤੋਂ 80 ਗੱਡੀਆਂ ਦੀ ਰੈਲੀ ਲੈ ਕੇ ਆਏ। ਪਾਰਥ ਪਟੇਲ ਨੇ ਦੱਸਿਆ ਕਿ ਰਾਮ ਭਗਤਾਂ ਨੂੰ ਪੈਰਾਮੈਟਾ ਦੇ ਦੇ ਮੇਅਰ ਰਹੇ ਸਮੀਰ ਪਾਂਡੇ ਅਤੇ ਬਲੈਕਟਾਊਨ ਦੇ ਕੌਂਸਲਰ ਮੋਨਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ ਅਤੇ ਰਾਮ ਭਗਤਾਂ ਨੂੰ ਵਧਾਈ ਦਿੱਤੀ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਪੱਖਪਾਤੀ ਕਵਰੇਜ ਲਈ ਵਿਦੇਸ਼ੀ ਮੀਡੀਆ ਮੰਗੇ ਮੁਆਫ਼ੀ: ਵੀ.ਐੱਚ.ਪੀ.

ਉਨ੍ਹਾਂ ਅੱਗੇ ਦੱਸਿਆ ਕੇ ਸ਼ਾਮ ਦੀ ਮਹਾਂ ਆਰਤੀ ਤੋਂ ਬਾਅਦ ਰਾਮ ਭਗਤਾਂ ਨੇ ਪਟਾਕੇ ਚਲਾ ਕੇ ਰਾਮ ਭਗਵਾਨ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਮਨਾਉਣ ਦੀ ਖੁਸ਼ੀ ਮਨਾਈ। ਰਾਮ ਭਗਤਾਂ ਨੇ ਓਪਰਾ ਹਾਊਸ ਦੇ ਨਾਲ ਲੱਗਦੀ ਪਾਰਕ ਵਿੱਚ ਵੀ ਰਾਮ ਭਗਵਾਨ ਦੇ ਨਾਮ ਦੇ ਜੈਕਾਰੇ ਲਗਾਏ ਅਤੇ ਰਾਮ ਭਗਵਾਨ ਦੇ ਨਾਮ ਦਾ ਗਾਇਨ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News