ਸਿਡਨੀ ਹਵਾਈ ਅੱਡੇ ''ਤੇ ਦਰਜਨਾਂ ਯਾਤਰੀ ਬਿਨਾਂ ਕੋਵਿਡ-19 ਜਾਂਚ ਦੇ ਨਿਕਲੇ ਬਾਹਰ

07/08/2020 6:16:01 PM

ਸਿਡਨੀ (ਬਿਊਰੋ): ਆਸਟ੍ਰੇਲੀਆ ਭਰ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇਸ ਦੌਰਾਨ ਸਿਡਨੀ ਹਵਾਈ ਅੱਡੇ 'ਤੇ ਹੋਈ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਅਸਲ ਵਿਚ ਇਕ ਜੈੱਟਸਟਾਰ ਸਰਵਿਸ 'ਤੇ ਮੈਲਬੌਰਨ ਤੋਂ ਸਿਡਨੀ ਜਾਣ ਵਾਲੇ ਤਕਰੀਬਨ 50 ਯਾਤਰੀਆਂ ਨੂੰ ਹਵਾਈ ਜਹਾਜ਼ ਨੂੰ ਛੱਡਣ ਅਤੇ ਏਅਰਪੋਰਟ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ, ਉਹ ਵੀ ਬਿਨਾਂ ਕੋਰੋਨਵਾਇਰਸ ਦੀ ਸਿਹਤ ਜਾਂਚ ਦੇ।

ਜੈੱਟਸਟੀਰ ਫਲਾਈਟ JQ 520 ਕੱਲ ਸ਼ਾਮ 6.40 ਵਜੇ ਸਿਡਨੀ ਹਵਾਈ ਅੱਡੇ 'ਤੇ 137 ਲੋਕਾਂ ਦੇ ਨਾਲ ਲੈਂਡ ਹੋਈ।ਸਮਝਿਆ ਜਾਂਦਾ ਹੈ ਕਿ JQ 520 ਨੇ ਬੀਤੀ ਰਾਤ ਆਪਣੇ ਏਅਰਪੋਰਟ ਗੇਟ 'ਤੇ ਲੈਂਡਿੰਗ ਕੀਤੀ ਅਤੇ ਐਨਐਸਡਬਲਯੂ ਹੈਲਥ ਸਟਾਫ ਵੱਲੋਂ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਲੰਘਣ ਤੋਂ ਪਹਿਲਾਂ ਕੋਈ ਪ੍ਰਵਾਨਗੀ ਨਹੀਂ ਮਿਲੀ। ਉਸ ਸਮੇਂ ਸਟਾਫ ਵਰਜਿਨ ਆਸਟ੍ਰੇਲੀਆ ਦੀ ਇਕ ਹੋਰ ਉਡਾਣ ਦੀ ਸਕ੍ਰੀਨਿੰਗ ਕਰ ਰਿਹਾ ਸੀ, ਜੋ ਉਸੇ ਸਮੇਂ ਉਤਰਿਆ ਸੀ। ਇਸ ਦੌਰਾਨ ਸਕ੍ਰੀਨਿੰਗ ਤੋਂ ਪਹਿਲਾਂ ਹੀ ਯਾਤਰੀਆਂ ਨੇ ਹਵਾਈ ਅੱਡੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ।

137 ਯਾਤਰੀਆਂ ਵਿਚੋਂ 48 ਨੂੰ ਹਵਾਈ ਅੱਡੇ ਵਿਚ ਸਿਹਤ ਅਧਿਕਾਰੀ ਲੱਭ ਨਹੀਂ ਪਾਏ। ਐਨਐਸਡਬਲਯੂ ਦੇ ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚੈਂਟ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ,“ਹਵਾਈ ਅੱਡੇ' ਤੇ ਇਕ ਮੁੱਦਾ ਸੀ ਜਿੱਥੇ ਯਾਤਰੀਆਂ ਨੂੰ ਉਤਾਰਿਆ ਗਿਆ ਸੀ, ਜਿੱਥੇ ਸਿਹਤ ਜਾਂਚ ਟੀਮ ਦੂਜੀ ਏਅਰਲਾਈਨ ਦੀ ਸਕ੍ਰੀਨਿੰਗ ਕਰ ਰਹੀ ਸੀ।ਹਵਾਈ ਅੱਡੇ ਨੇ ਹੁਣ ਇਹ ਯਕੀਨੀ ਬਣਾਉਣ ਲਈ ਪ੍ਰੋਟੋਕੋਲ ਲਗਾਏ ਹਨ ਕਿ ਸਿਹਤ ਟੀਮਾਂ ਉਥੇ ਮੌਜੂਦ ਰਹਿਣ ਅਤੇ ਸਕ੍ਰੀਨਿੰਗ ਕਰਨ ਦੇ ਯੋਗ ਹੋਣ। ਸਕ੍ਰੀਨਿੰਗ ਹੋਣ ਤੋਂ ਪਹਿਲਾਂ ਕਿਸੇ ਨੂੰ ਉਤਰਨ ਦੀ ਇਜਾਜ਼ਤ ਨਹੀਂ ਹੈ। ਅਸੀਂ ਉਨ੍ਹਾਂ ਯਾਤਰੀਆਂ ਦਾ ਪਤਾ ਲਗਾਉਣ ਕੋਸ਼ਿਸ਼ ਵਿੱਚ ਹਾਂ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵੈਕਸੀਨ ਬਣਾਉਣ ਲਈ ਅਮਰੀਕਾ ਨੇ ਦਿੱਤੇ 1.6 ਅਰਬ ਡਾਲਰ

ਉਹਨਾਂ ਨੇ ਅੱਗੇ ਕਿਹਾ,"ਜੇਕਰ ਕਿਸੇ ਨੇ ਕਿਸੇ ਆਦੇਸ਼ ਦੀ ਉਲੰਘਣਾ ਕਰਦਿਆਂ ਯਾਤਰਾ ਕੀਤੀ ਹੈ, ਤਾਂ ਅਸੀਂ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰਾਂਗੇ ਅਤੇ ਇਸ ਗੱਲ 'ਤੇ ਨਿਰਭਰ ਕਰਦੇ ਹੋਏ ਉਚਿਤ ਕਾਰਵਾਈ ਕਰਾਂਗੇ। 9 ਨਿਊਜ਼ ਨੇ ਉਹਨਾਂ ਸਾਰੇ 49 ਯਾਤਰੀਆਂ ਦੇ ਬਾਰੇ ਵਿਚ  ਦੱਸਿਆ ਹੈ ਜਿਹੜੇ ਸਿਡਨੀ ਏਅਰਪੋਰਟ ਛੱਡਣ ਵਿਚ ਸਮਰੱਥ ਰਹੇ ਸਨ। ਐਨਐਸਡਬਲਯੂ ਹੈਲਥ ਸਟਾਫ ਵੱਲੋਂ ਰਾਤ ਭਰ ਉਹਨਾਂ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਖੁਦ ਨੂੰ ਸੈਲਫ ਆਈਸੋਲੇਟ ਕਰਨ ਲਈ ਕਿਹਾ ਗਿਆ। 38 ਵਿੱਚੋਂ ਤਿੰਨ ਨੂੰ ਐਨਐਸਡਬਲਯੂ ਪੁਲਿਸ ਹਵਾਲੇ ਕੀਤਾ ਗਿਆ ਹੈ, ਜਿਸ ਵਿਚੋਂ ਇੱਕ ਵਿਅਕਤੀ ਨੇ ਸਿਹਤ ਜਾਂਚ ਤੋਂ ਇਨਕਾਰ ਕਰ ਦਿੱਤਾ।


 


Vandana

Content Editor

Related News