ਸਿਡਨੀ ''ਚ 4 ਨਵੰਬਰ ਨੂੰ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ

Wednesday, Oct 31, 2018 - 08:37 PM (IST)

ਸਿਡਨੀ ''ਚ 4 ਨਵੰਬਰ ਨੂੰ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ

ਸਿਡਨੀ, (ਸਨੀ ਚਾਂਦਪੁਰੀ)— ਸਿੱਖ ਹੈਰੀਟੇਜ ਸੰਸਥਾ ਵੱਲੋਂ ਬੰਦੀ ਛੋੜ ਦਿਵਸ ਦੀ ਯਾਦ 'ਚ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ 4 ਨਵੰਬਰ ਨੂੰ ਸਿੱਖ ਸੱਭਿਆਚਾਰ ਦੇ ਅਮੀਰ ਵਿਰਸੇ ਦੀ ਝਲਕ ਦਿਖਾਉਣ ਲਈ ਇਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਕਾਸਲ ਹਿੱਲ ਸ਼ੋਅਗਰਾਊਂਡ ਵਿਖੇ ਰੱਖਿਆ ਗਿਆ ਹੈ । ਇਹ ਪ੍ਰੋਗਰਾਮ ਸਿੱਖ ਕੌਮ ਦੇ ਅਮੀਰ ਵਿਰਸੇ ਦੀਆਂ ਯਾਦਾਂ ਨੂੰ ਤਾਜ਼ਾ ਕਰੇਗਾ।  ਇਸ ਦੌਰਾਨ ਸਿੱਖ ਹੈਰੀਟੇਜ ਸੰਸਥਾ ਵੱਲੋਂ ਸਿੱਖ ਕੌਮ ਨਾਲ ਸਬੰਧਤ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਨਿਹੰਗ ਸਿੰਘਾਂ ਵਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਜਾਣਗੇ । ਟ੍ਰੇਨ ਅਕੈਡਮੀ ਵਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਵਿਦੇਸ਼ਾਂ 'ਚ ਵੀ ਸਿੱਖ ਕੌਮ ਦੇ ਨੌਜਵਾਨ ਆਪਣੀ ਹੋਂਦ ਨੂੰ ਕਾਇਮ ਰੱਖ ਸਕਣ ਅਤੇ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣ । ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਇਸ ਪ੍ਰੋਗਰਾਮ 'ਚ ਲਗਵਾਈ ਜਾਵੇਗੀ । ਇਸ ਦੌਰਾਨ ਸਿੱਖ ਸ਼ਾਸਤਰਾਂ ਦੀ ਪ੍ਰਦਰਸ਼ਨੀ ਵੀ ਦੇਖਣ ਯੋਗ ਹੋਵੇਗੀ । ਇਸ ਪ੍ਰੋਗਰਾਮ ਦੌਰਾਨ ਫੇਸ ਪੇਂਟਿੰਗ ਝੂਲੇ ਅਤੇ ਹੋਰ ਖੇਡਾਂ ਬੱਚਿਆਂ ਦੀ ਖਿੱਚ ਦਾ ਕੇਂਦਰ ਹੋਣਗੀਆਂ । ਸੰਸਥਾ ਵੱਲੋਂ ਸਿੱਖ ਹੈਰੀਟੇਜ ਡੇਅ ਦੇ ਪੂਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇੱਥੇ ਆਈਆਂ ਸੰਗਤਾਂ ਨੂੰ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਇਸ ਮੌਕੇ ਵੀਰ ਖਾਲਸਾ ਏਡ ਦੇ ਮੈਂਬਰ ਵੀ ਇਸ ਪ੍ਰੋਗਰਾਮ 'ਚ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੇ । ਇਸ ਮੌਕੇ ਗੁਰਵਿੰਦਰਜੀਤ ਸਿੰਘ ਸੰਧੂ, ਜਤਿੰਦਰ ਸਿੰਘ ਸੋਹੀ, ਸਤਬੀਰ ਸਿੰਘ ਸੰਧੂ, ਜਸਕੀਰਤ ਸਿੰਘ, ਹਰਨੀਤ ਸਿੰਘ, ਰਾਜਦੀਪ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
 


Related News