ਦੋ ਮਹੀਨੇ ਪਹਿਲਾਂ ਹੀ ਆਸਟ੍ਰੇਲੀਆ ਪੜ੍ਹਨ ਭੇਜਿਆ ਸੀ ਪੁੱਤ, ਭਿਆਨਕ ਸੜਕ ਹਾਦਸੇ ''ਚ ਗਈ ਜਾਨ

09/18/2017 3:02:18 PM

ਸਿਡਨੀ— ਆਸਟ੍ਰੇਲੀਆ ਦੇ ਸਿਡਨੀ 'ਚ ਐਤਵਾਰ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਕੌਮਾਂਤਰੀ ਵਿਦਿਆਰਥੀ ਦੀ ਮੌਤ ਹੋ ਗਈ, ਜੋ ਕਿ ਸਟੱਡੀ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ। ਹਾਦਸੇ 'ਚ ਮਾਰੇ ਗਏ ਵਿਦਿਆਰਥੀ ਦਾ ਨਾਂ ਮਲਕੀਤ ਸਿੰਘ ਹੈ, ਜੋ ਕਿ ਦੋ ਮਹੀਨੇ ਪਹਿਲਾਂ ਹੀ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ। ਉਸ ਨਾਲ ਉਸ ਦੇ ਦੋ ਹੋਰ ਦੋਸਤ ਸਨ, ਜੋ ਕਿ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਇਹ ਸਾਰੇ ਔਡੀ ਕਾਰ 'ਚ ਸਵਾਰ ਹੋ ਕੇ ਰਾਤ ਦਾ ਖਾਣਾ ਖਾਣ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਦੀ ਟੱਕਰ ਬਿਜਲੀ ਦੇ ਖੰਭੇ ਨਾਲ ਹੋ ਗਈ। ਇਹ ਹਾਦਸਾ ਐਤਵਾਰ ਰਾਤ ਤਕਰੀਬਨ 8 ਵਜ ਕੇ 50 ਮਿੰਟ 'ਤੇ ਪੱਛਮੀ ਸਿਡਨੀ ਦੇ ਲੰਡਨਡੇਅਰੀ 'ਚ ਵਾਪਰਿਆ। 


ਮਲਕੀਤ ਸਿੰਘ ਕਾਰ ਦੀ ਪਿਛਲੀ ਸੀਟ 'ਤੇ ਬੈਠਾ ਸੀ ਅਤੇ ਬਿਜਲੀ ਦਾ ਖੰਭਾ ਕਾਰ 'ਤੇ ਆ ਡਿੱਗਾ, ਜਿਸ ਕਾਰਨ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ਵਿਚ ਮਲਕੀਤ ਸਿੰਘ ਦਾ ਦੋਸਤ ਨਵਨੀਤ ਸਿੰਘ, ਜੋ ਕਿ ਕਾਰ 'ਚ ਫਸ ਗਿਆ ਅਤੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਮਲਕੀਤ ਦਾ ਇਕ ਹੋਰ ਕਾਰਤਿਕ ਸਿੰਘ 'ਚ ਹਾਦਸੇ 'ਚ ਜ਼ਖਮੀ ਹੋਇਆ, ਜੋ ਕਿ ਕਾਰ ਪਿਛਲੀ ਸੀਟ 'ਤੇ ਬੈਠਾ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ 'ਤੇ ਇਹ ਹਾਦਸਾ ਵਾਪਰਿਆ, ਉੱਥੇ ਹਨ੍ਹੇਰਾ ਹੁੰਦਾ ਹੈ ਅਤੇ ਸੜਕ 'ਤੇ ਜਾਨਵਰ ਆ ਜਾਂਦੇ ਹਨ।


Related News