'ਸਿਡਨੀ ਸਿੱਖ ਯੂਥ' ਵੱਲੋਂ ਸਿਡਨੀ 'ਚ ਕੱਢੀ ਕਾਰ ਰੈਲੀ ਬਣੀ ਰੋਡ ਸ਼ੋਅ

Saturday, Dec 05, 2020 - 05:31 PM (IST)

'ਸਿਡਨੀ ਸਿੱਖ ਯੂਥ' ਵੱਲੋਂ ਸਿਡਨੀ 'ਚ ਕੱਢੀ ਕਾਰ ਰੈਲੀ ਬਣੀ ਰੋਡ ਸ਼ੋਅ

ਸਿਡਨੀ, (ਸਨੀ ਚਾਂਦਪੁਰੀ)- ਕਿਸਾਨਾਂ ਦੀ ਹfਮਾਇਤ ਵਿਚ ਆਸਟ੍ਰੇਲੀਆ ਵਿਚ ਲਗਾਤਾਰ ਧਰਨੇ ਹੋ ਰਹੇ ਹਨ । ਪੰਜਾਬੀ ਭਾਈਚਾਰਾ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ । 

ਬੀਤੇ ਦਿਨ ਸਿਡਨੀ ਸਿੱਖ ਯੂਥ ਵੱਲੋਂ ਕਿਸਾਨ ਕਾਰ ਰੈਲੀ ਦਾ ਆਯੋਜਨ ਕੀਤਾ । ਇਹ ਰੈਲੀ ਵੇਲਾ ਵਿਸਤਾ ਸਟੇਸ਼ਨ ਤੋਂ ਸ਼ੁਰੂ ਹੋ ਕੇ ਇੰਡੀਅਨ ਕੌਂਸਲੇਟ ਦੇ ਸਿਡਨੀ ਦਫਤਰ ਤੱਕ ਕੀਤੀ ਗਈ । ਸਿਡਨੀ ਦੀ ਇਹ ਕਾਰ ਰੈਲੀ ਬਹੁਤ ਵੱਡੀ ਰੈਲੀ ਸਾਬਿਤ ਹੋਈ । ਇੰਝ ਲੱਗ ਰਿਹਾ ਸੀ ਕਿ ਇਹ ਕੋਈ ਰੋਡ ਸ਼ੋਅ ਹੋਵੇ । ਕਿਸਾਨਾਂ ਦੇ ਹੱਕ ਵਿੱਚ ਕੱਢੀ ਇਸ ਰੈਲੀ ਵਿੱਚ 200-250 ਦੇ ਵਿਚਕਾਰ ਗੱਡੀਆਂ ਨੇ ਇਸ ਰੈਲੀ ਵਿੱਚ ਹਿੱਸਾ ਲਿਆ । ਰੈਲੀ ਨੂੰ ਆਯੋਜਿਤ ਕਰਨ ਵਾਲੇ ਬੈਨੀ ਥਾਂਦੀ ਨੇ ਦੱਸਿਆ ਕਿ ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ । 

PunjabKesari

ਭਾਵੇਂ ਕਿ ਅਸੀਂ ਪੰਜਾਬ ਨਹੀਂ ਜਾ ਸਕਦੇ ਪਰ ਪੰਜਾਬ ਪ੍ਰਤੀ ਅਤੇ ਕਿਸਾਨੀ ਪ੍ਰਤੀ ਆਪਣਾ ਫਰਜ ਚੰਗੀ ਤਰ੍ਹਾਂ ਜਾਣਦੇ ਹਾਂ ਅਸੀਂ ਕਿਸਾਨਾਂ ਦੇ ਹੀ ਪੁੱਤ ਹਾਂ ਅਤੇ ਕਿਸਾਨਾਂ ਦੇ ਦਰਦ ਨੂੰ ਚੰਗੀ ਤਰਾਂ ਸਮਝਦੇ ਹਾਂ । ਉਹਨਾਂ ਕਿਹਾ ਕਿ ਇਹ ਰੈਲੀ ਪੰਜਾਬ ਵਿੱਚ ਖੇਤੀ ਕਾਨੂੰਨ ਬਿੱਲਾਂ ਦੇ ਵਿਰੋਧ ਵਿੱਚ ਕੱਢੀ ਗਈ ਹੈ ਅਤੇ ਅਸੀਂ ਇਸ ਰੈਲੀ ਨੂੰ ਦਿੱਲੀ ਵਿਖੇ ਧਰਨਾ ਦੇ ਰਹੇ ਬਜ਼ੁਰਗ ,ਮਾਤਾਵਾਂ ,ਭੈਣਾਂ ਅਤੇ ਨੌਜਵਾਨਾਂ ਨੂੰ ਸਮਰਪਿਤ ਕਰਦੇ ਹਾਂ ਜੋ ਇਸ ਕੜਕਦੀ ਠੰਡ ਵਿੱਚ ਵੀ ਆਪਣੇ ਹੱਕਾਂ ਲਈ ਸੜਕਾਂ 'ਤੇ ਹੀ ਡਟੇ ਹੋਏ ਹਨ । ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਯਕੀਨ ਹੈ ਕਿ ਕਿਸਾਨਾਂ ਨਾਲ ਧੱਕਾ ਨਹੀਂ ਹੋਵੇਗਾ ਅਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗ ਮੰਨਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇਵੇ ।

PunjabKesari

ਇਸ ਰੈਲੀ ਨੂੰ ਬੈਨੀ ਥਾਂਦੀ, ਲੱਖਾਂ ਥਾਂਦੀ, ਸੁਖਦੀਪ ਜੌਹਲ, ਸੁਜਨੀਤ ਜੌਹਲ, ਜਸਜੋਤ ਬੈਨੀਪਾਲ, ਇੰਦਰਪਰੀਤ ਸਿੰਘ, ਤਨਕਰਨ ਮਾਨ, ਵੱਲੋਂ ਆਯੋਜਿਤ ਕੀਤਾ ਗਿਆ ਇਹਨਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨੌਜਵਾਨ ਇਸ ਰੈਲੀ ਵਿੱਚ ਹਿੱਸਾ ਲਿਆ ।


author

Lalita Mam

Content Editor

Related News