ਇਮਰਾਨ ਸਰਕਾਰ 'ਤੇ ਸੱਤਾ ਤੋਂ ਬੇਦਖ਼ਲ ਹੋਣ ਦਾ ਵਧਿਆ ਖ਼ਤਰਾ, ਆਪਣੇ ਵੀ ਛੱਡ ਰਹੇ ਸਾਥ

Thursday, Mar 24, 2022 - 02:28 PM (IST)

ਇਮਰਾਨ ਸਰਕਾਰ 'ਤੇ ਸੱਤਾ ਤੋਂ ਬੇਦਖ਼ਲ ਹੋਣ ਦਾ ਵਧਿਆ ਖ਼ਤਰਾ, ਆਪਣੇ ਵੀ ਛੱਡ ਰਹੇ ਸਾਥ

ਇਸਲਾਮਾਬਾਦ (ਵਾਰਤਾ)- ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਸਰਕਾਰ ਖ਼ਿਲਾਫ਼ ਸੰਸਦ (ਨੈਸ਼ਨਲ ਅਸੈਂਬਲੀ) ਵਿਚ ਬੇਭਰੋਸਗੀ ਮਤਾ ਪੇਸ਼ ਕੀਤੇ ਜਾਣ ਤੋਂ ਬਾਅਦ ਸੱਤਾ ਤੋਂ ਬੇਦਖ਼ਲ ਹੋਣ ਦਾ ਖ਼ਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਸ ਦੌਰਾਨ ਸਹਿਯੋਗੀ ਵੀ ਪ੍ਰਧਾਨ ਮੰਤਰੀ ਦਾ ਸਾਥ ਛੱਡ ਰਹੇ ਹਨ। ਅਜਿਹੇ ਵਿਚ ਸਰਕਾਰ ਬਣਾਈ ਰੱਖਣ ਲਈ ਪੀ.ਟੀ.ਆਈ. ਹਰ ਤਰ੍ਹਾਂ ਦੀ ਕਵਾਇਦ ਕਰਨ ਲਈ ਮਜਬੂਰ ਹੈ। ਪਾਰਟੀ ਰੁੱਸੇ ਹੋਏ ਗਠਜੋੜ ਸਹਿਯੋਗੀ ਦਲਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਸੰਸਦ ਵਿਚ ਬਹੁਮਤ ਲਈ ਜ਼ਰੂਰੀ ਅੰਕੜਾ ਉਨ੍ਹਾਂ ਦੇ ਪੱਖ ਵਿਚ ਬਣਿਆ ਰਹੇ।

ਇਹ ਵੀ ਪੜ੍ਹੋ: ਕੀਵ 'ਚ ਬੰਬਾਰੀ ਦੌਰਾਨ ਮਹਿਲਾ ਪੱਤਰਕਾਰ ਦੀ ਮੌਤ, ਲਾਈਵ ਕਵਰੇਜ ਦੌਰਾਨ ਤੋੜਿਆ ਦਮ

ਪੀ.ਟੀ.ਆਈ. ਦੇ ਨੇਤਾਵਾਂ ਨੇ ਮੁਤਾਹਿਦ ਕੌਮੀ ਮੂਵਮੈਂਟ (ਐੱਮ.ਕਿਊ.ਐੱਮ) ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਸ਼ੰਕਿਆਂ ਨੂੰ ਦੂਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਅਗਲੇ 24 ਘੰਟੇ ਬੇਹੱਦ ਮਹੱਤਵਪੂਰਨ ਹਨ, ਜਿਨ੍ਹਾਂ ਵਿਚ ਪੀ.ਟੀ.ਆਈ., ਦੇਸ਼ ਵਿਚ ਜਾਰੀ ਸਿਆਸੀ ਅਨਿਸ਼ਚਿਤਤਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗੀ, ਨਾਲ ਹੀ ਉਮੀਦ ਜਤਾਈ ਕਿ ਇਸ ਸਮੇਂ ਦੌਰਾਨ ਸਹਿਯੋਗੀ ਉਨ੍ਹਾਂ ਦਾ ਸਾਥ ਨਹੀਂ ਛੱਡਣਗੇ।

ਇਹ ਵੀ ਪੜ੍ਹੋ: ਰੂਸ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ, ਯੂਕ੍ਰੇਨ ਨੂੰ 6000 ਹੋਰ ਮਿਜ਼ਾਈਲਾਂ ਦੇਣ ਦੇ ਰੌਂਅ 'ਚ ਬ੍ਰਿਟੇਨ

ਖਾਨ ਨੇ ਬੇਭਰੋਸਗੀ ਮਤੇ 'ਤੇ ਵੋਟਿੰਗ ਤੋਂ ਇਕ ਦਿਨ ਪਹਿਲਾਂ 27 ਮਾਰਚ ਨੂੰ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਆਯੋਜਿਤ ਕਰਨ ਦੀ ਅਪੀਲ ਨੇਤਾਵਾਂ ਨੂੰ ਕੀਤੀ ਹੈ। ਕੇਂਦਰੀ ਸਿੱਖਿਆ ਮੰਤਰੀ ਸ਼ਫਾਕਤ ਮਹਿਮੂਦ, ਉਦਯੋਗ ਮੰਤਰੀ ਖੁਸਰੋ ਬਖਤਿਆਰ ਅਤੇ ਰੱਖਿਆ ਮੰਤਰੀ ਪਰਵੇਜ਼ ਖਟਕ ਨੂੰ ਦੇਸ਼ ਭਰ ਤੋਂ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿਚ ਲੋਕਾਂ ਨੂੰ ਰਾਜਧਾਨੀ ਵਿਚ ਲਿਆ ਕੇ ਵਿਸ਼ਾਲ ਰੈਲੀ ਦੇ ਆਯੋਜਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ: ਰੂਸ-ਯਕ੍ਰੇਨ ਜੰਗ ਦਾ ਅਸਰ! ਰਾਸ਼ਟਰਪਤੀ ਪੁਤਿਨ ਦੀ ਧੀ ਮਾਰੀਆ ਦਾ ਟੁੱਟਿਆ ਵਿਆਹ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News