ਸਵਿਟਜ਼ਰਲੈਂਡ ਦੇ ਇਸ ਸ਼ਹਿਰ ''ਚ ਪਿਆ ਚਾਕਲੇਟ ਦਾ ਮੀਂਹ, ਲੋਕ ਹੋਏ ਹੈਰਾਨ

Thursday, Aug 20, 2020 - 06:36 PM (IST)

ਸਵਿਟਜ਼ਰਲੈਂਡ ਦੇ ਇਸ ਸ਼ਹਿਰ ''ਚ ਪਿਆ ਚਾਕਲੇਟ ਦਾ ਮੀਂਹ, ਲੋਕ ਹੋਏ ਹੈਰਾਨ

ਬਰਨ (ਬਿਊਰੋ): ਆਮਤੌਰ 'ਤੇ ਅਸੀਂ ਆਸਮਾਨ ਤੋਂ ਮੀਂਹ ਦੇ ਰੂਪ ਵਿਚ ਪਾਣੀ ਜਾਂ ਬਰਫ ਹੀ ਡਿੱਗਦੇ ਦੇਖਦੇ ਹਾਂ। ਪਰ ਸਵਿਟਜ਼ਰਲੈਂਡ ਦੇ ਓਲਟਨ ਸ਼ਹਿਰ ਵਿਚ ਚਾਕਲੇਟ ਪਾਊਡਰ ਦੇ ਪਏ ਮੀਂਹ ਨੂੰ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਦੋਂ ਇਸ ਸ਼ਹਿਰ ਦੇ ਲੋਕ ਸਵੇਰੇ ਉੱਠੇ ਤਾਂ ਉਹਨਾਂ ਨੇ ਚਾਰੇ ਪਾਸੇ ਚਾਕਲੇਟ ਦੇ ਪਾਊਡਰ ਦੀ ਪਰਤ ਵਿਛੀ ਦੇਖੀ। ਭਾਵੇਂਕਿ ਇਹ ਪਰਤ ਵਾਤਾਵਰਨ ਲਈ ਨੁਕਸਾਨਦਾਇਕ ਨਹੀਂ ਸੀ।

 

ਰਿਪੋਰਟਾਂ ਮੁਤਾਬਕ, ਜਿਊਰਿਖ ਅਤੇ ਬੇਸੇਲ ਸ਼ਹਿਰ ਦੇ ਵਿਚ ਸਥਿਤ ਓਲਟਨ ਸ਼ਹਿਰ ਵਿਚ ਲਿੰਡਟ ਐਂਡ ਸਪ੍ਰੇਂਗਲੀ ਕੰਪਨੀ ਦੀ ਚਾਕਲੇਟ ਦੀ ਫੈਕਟਰੀ ਹੈ। ਇਸ ਕੰਪਨੀ ਵਿਚ ਚਾਕਲੇਟ ਬਣਾਉਣ ਵਿਚ ਵਰਤੇ ਜਾਣ ਵਾਲੇ ਭੁੰਨ ਕੇ ਪੀਸੇ ਹੋਏ ਕੋਕੋ ਨੀਬਸ ਦੀ ਲਾਈਨ ਦੇ ਕੂਲਿੰਗ ਵੈਂਟੀਲੇਸ਼ਨ ਵਿਚ ਮਾਮੂਲੀ ਖਰਾਬੀ ਆ ਗਈ ਸੀ। ਜਿਸ ਦੇ ਕਾਰਨ ਤੇਜ਼ ਹਵਾਵਾਂ ਦੇ ਨਾਲ ਕੋਕੋ ਪਾਊਡਰ ਕਾਰਖਾਨੇ ਦੇ ਨੇੜਲੇ ਖੇਤਰ ਵਿਚ ਫੈਲ ਗਿਆ। ਕੰਪਨੀ ਮੁਤਾਬਕ ਇਸ ਸਮੱਸਿਆ ਨੂੰ ਹੁਣ ਠੀਕ ਕਰ ਲਿਆ ਗਿਆ ਹੈ।

PunjabKesari

ਕੰਪਨੀ ਨੇ ਦੱਸਿਆ ਕਿ ਕੋਕੋ ਪਾਊਡਰ ਸ਼ੁੱਕਰਵਾਰ ਸਵੇਰੇ ਤੇਜ਼ ਹਵਾਵਾਂ ਦੇ ਨਾਲ ਕੰਪਨੀ ਦੇ ਨੇੜਲੇ ਇਲਾਕਿਆਂ ਵਿਚ ਫੈਲ ਗਿਆ। ਕੰਪਨੀ ਨੇ ਨੇੜੇ ਫੈਲੇ ਕੋਕੋ ਪਾਊਡਰ ਦੀ ਸਫਾਈ ਲਈ ਖਰਚ ਚੁੱਕਣ ਦੀ ਪੇਸ਼ਕਸ਼ ਕੀਤੀ ਹੈ। ਭਾਵੇਂਕਿ ਸਥਾਨਕ ਪ੍ਰਸ਼ਾਸਨ ਨੇ ਇਸ 'ਤੇ ਕੋਈ ਫੈਸਲਾ ਨਹੀਂ ਲਿਆ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਇਸ ਨਾਲ ਉਹਨਾਂ ਦੇ ਕੰਪਨੀ ਦੇ ਆਪਰੇਸ਼ਨ 'ਤੇ ਕੋਈ ਅਸਰ ਨਹੀਂ ਪਵੇਗਾ।

PunjabKesari

ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ
ਸੋਸ਼ਲ ਮੀਡੀਆ 'ਤੇ ਵੀ ਇਸ ਘਟਨਾ ਸਬੰਧੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸਵਿਟਜ਼ਰਲੈਂਡ ਵਿਚ ਸਥਿਤ ਬ੍ਰਿਟਿਸ਼ ਦੂਤਾਵਾਸ ਨੇ ਟਵੀਟ ਕੀਤਾ ਕਿ ਅਸੀਂ ਵਾਅਦਾ ਨਹੀਂ ਕਰ ਸਕਦੇ ਕਿ ਤੁਸੀਂ ਜਦੋਂ ਯਾਤਰਾ ਕਰੋਗੇ ਤਾਂ ਅਜਿਹਾ ਹੋਵੇਗਾ ਪਰ ਇਸ ਹਫਤੇ ਸਵਿਟਜ਼ਰਲੈਂਡ ਵਿਚ ਚਾਕਲੇਟ ਦਾ ਮੀਂਹ ਪਿਆ ਹੈ।
 

PunjabKesari


author

Vandana

Content Editor

Related News