3 ਟਨ ਰੂਸੀ ਸੋਨੇ ਦੀ ਦਰਾਮਦਗੀ ਦੀ ਜਾਂਚ ਕਰ ਰਹੇ ਹਨ ਸਵਿਸ ਅਧਿਕਾਰੀ

Friday, Jun 24, 2022 - 07:34 PM (IST)

ਜੇਨੇਵਾ-ਸਵਿਸ ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਬ੍ਰਿਟੇਨ ਤੋਂ ਕਰੀਬ ਤਿੰਨ ਟਨ ਰੂਸੀ ਸੋਨਾ ਸਵਿਟਜ਼ਰਲੈਂਡ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਦੀ ਨਜ਼ਰ ਇਸ ਦਰਾਮਦਗੀ 'ਤੇ ਹੈ। ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਸ ਦਰਾਮਦਗੀ ਨਾਲ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਰੂਸ ਵਿਰੁੱਧ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਦੀ ਉਲੰਘਣਾ ਵੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਨੇ ਦੀ ਕੀਮਤ 20.2 ਕਰੋੜ ਅਮਰੀਕੀ ਡਾਲਰ ਹੈ।

ਇਹ ਵੀ ਪੜ੍ਹੋ : ਐਪਲ ਅਤੇ ਐਂਡ੍ਰਾਇਡ ਸਮਾਰਟਫੋਨ ’ਤੇ ਸਾਈਬਰ ਅਟੈਕ, ਸਪਾਈਵੇਅਰ ਰਾਹੀਂ ਹੈਕ ਕਰ ਕੇ ਉਡਾਇਆ ਡਾਟਾ

ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਸਬੰਧੀ ਸੰਘੀ ਦਫ਼ਤਰ ਨੇ ਇਕ ਬਿਆਨ 'ਚ ਕਿਹਾ ਕਿ ਉਹ ਰੂਸ ਤੋਂ ਸੋਨੇ ਦੀ ਦਰਾਮਦਗੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਉਸ ਨੇ ਕਿਹਾ ਕਿ ਰੂਸ ਵੱਲੋਂ 24 ਫਰਵਰੀ ਨੂੰ ਯੂਕ੍ਰੇਨ 'ਤੇ ਹਮਲਾ ਕੀਤੇ ਜਾਣ ਤੋਂ ਬਾਅਦ ਮਾਸਕੋ ਵਿਰੁੱਧ ਸਵਿਸ ਪਾਬੰਦੀਆਂ ਤਹਿਤ ਦਰਾਮਦੀ ਵਰਜਿਤ ਨਹੀਂ ਹੈ। ਹਾਲਾਂਕਿ, ਸਵਿਟਜ਼ਰਲੈਂਡ ਦੀਆਂ ਪਾਬੰਦੀਆਂ ਤਹਿਤ ਰੂਸ ਤੋਂ ਸੋਨੇ ਦੇ ਹੋਰ ਰੂਪਾਂ, ਜਿਵੇਂ ਗਹਿਣੇ ਅਤੇ ਸਿੱਕਿਆ 'ਤੇ ਕੋਈ ਵਪਾਰਕ ਪਾਬੰਦੀ ਨਹੀਂ ਹੈ। ਅਮਰੀਕੀ ਸਮਾਚਾਰ ਏਜੰਸੀ ਬਲੂਮਰਗ ਨੇ ਸਭ ਤੋਂ ਪਹਿਲਾਂ ਦਰਾਮਦ ਰੂਸੀ ਸੋਨੇ ਦੇ ਬਾਰੇ 'ਚ ਸੂਚਨਾ ਦਿੱਤੀ ਸੀ ਅਤੇ ਹੁਣ ਸਵਿਸ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ : ਇਜ਼ਰਾਈਲ ਦੇ ਵਿਦੇਸ਼ ਮੰਤਰੀ ਦੇ ਦੌਰੇ ਤੋਂ ਪਹਿਲਾਂ ਤੁਰਕੀ ਨੇ ਹਮਲੇ ਨੂੰ ਕੀਤਾ ਨਾਕਾਮ : ਰਿਪੋਰਟ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News