ਨੋਬਲ ਪੁਰਸਕਾਰ 2019 : ਅਭਿਜੀਤ ਬੈਨਰਜੀ ਸਮੇਤ 3 ਨੂੰ ਅਰਥਸ਼ਾਸਤਰ ਦਾ ਪੁਰਸਕਾਰ

Monday, Oct 14, 2019 - 04:38 PM (IST)

ਨੋਬਲ ਪੁਰਸਕਾਰ 2019 : ਅਭਿਜੀਤ ਬੈਨਰਜੀ ਸਮੇਤ 3 ਨੂੰ ਅਰਥਸ਼ਾਸਤਰ ਦਾ ਪੁਰਸਕਾਰ

ਸਟਾਕਹੋਲਮ (ਭਾਸ਼ਾ)— ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਭਿਜੀਤ ਬੈਨਰਜੀ ਨੂੰ ਸਾਲ 2019  ਦਾ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਬੈਨਰਜੀ ਦੇ ਨਾਲ ਉਨ੍ਹਾਂ ਦੀ ਪਤਨੀ ਐਸ਼ਥਰ ਡੂਫਲੋ ਅਤੇ ਮਾਈਕਲ ਕ੍ਰੇਮਰ ਨੂੰ ਵੀ ਸੰਯੁਕਤ ਰੂਪ ਨਾਲ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਤਿੰਨੇ ਅਰਥਸ਼ਾਸਤਰੀਆਂ ਨੂੰ ਦੁਨੀਆ ਭਰ ਵਿਚ ਗਰੀਬੀ ਦੂਰ ਕਰਨ ਦੀ ਦਿਸ਼ਾ ਵਿਚ ਪ੍ਰਯੋਗਾਤਮਕ ਪਹੁੰਚ (experimental approach) ਲਈ ਇਹ ਪੁਰਸਕਾਰ ਦਿੱਤਾ ਗਿਆ ਹੈ। 

 

ਨੋਬਲ ਪੁਰਸਕਾਰ ਦੇ ਤਹਿਤ ਜੇਤੂਆਂ ਨੂੰ ਨੌ ਮਿਲੀਅਨ ਸਵੀਡਿਸ਼ ਕ੍ਰੋਨੋਰ ਦਿੱਤਾ ਜਾਂਦਾ ਹੈ। ਸਵੀਡਨ ਦੀ ਮਸ਼ਹੂਰ ਹਸਤੀ ਐਲਫਰੈਡ ਨੋਬਲ ਦੇ ਨਾਮ 'ਤੇ ਨੋਬਲ ਪੁਰਸਕਾਰਾਂ ਦੀ ਸ਼ੁਰੂਆਤ ਕੀਤੀ ਗਈ ਸੀ।

PunjabKesari

1969 ਵਿਚ ਪਹਿਲਾ ਪੁਰਸਕਾਰ ਦਿੱਤਾ ਗਿਆ ਸੀ। ਭਾਰਤ ਦੀ ਕਲਕਤਾ ਯੂਨੀਵਰਸਿਟੀ ਤੋਂ 1981 ਵਿਚ ਬੀ.ਐੱਸ.ਸੀ. ਦੀ ਉਪਾਧੀ ਹਾਸਲ ਕਰਨ ਦੇ ਬਾਅਦ ਬੈਨਰਜੀ ਨੇ 1983 ਵਿਚ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਐੱਮ.ਏ. ਦੀ ਪੜ੍ਹਾਈ ਪੂਰੀ ਕੀਤੀ।


author

Vandana

Content Editor

Related News