ਕੈਨੇਡਾ ਨੇ ਐਕਸਪ੍ਰੈਸ ਐਂਟਰੀ ਰਾਹੀਂ ਖੋਲ੍ਹ'ਤਾ PR ਦਾ ਰਾਹ; ਪੰਜਾਬੀਆਂ ਦੀਆਂ ਲੱਗਣਗੀਆਂ ਮੌਜ਼ਾਂ
Wednesday, May 13, 2026 - 02:48 PM (IST)
ਓਟਾਵਾ: ਕੈਨੇਡਾ ਜਾਣ ਦੇ ਚਾਹਵਾਨ ਭਾਰਤੀਆਂ ਖ਼ਾਸ ਕਰ ਕੇ ਪੰਜਾਬੀਆਂ ਲਈ ਚੰਗੀ ਖ਼ਬਰ ਹੈ। ਕੈਨੇਡਾ ਸਰਕਾਰ ਨੇ ਦੁਨੀਆ ਭਰ ਦੇ ਉੱਚ ਹੁਨਰਮੰਦ ਲੋਕਾਂ ਨੂੰ ਆਪਣੇ ਦੇਸ਼ ਵਿੱਚ ਵਸਾਉਣ ਲਈ ਇੱਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ। ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਹੁਣ ਵੱਖ-ਵੱਖ ਖੇਤਰਾਂ ਵਿੱਚ ਮੁਹਾਰਤ ਰੱਖਣ ਵਾਲੇ ਪੇਸ਼ੇਵਰਾਂ ਲਈ ਪੱਕੀ ਰਿਹਾਇਸ਼ (PR) ਹਾਸਲ ਕਰਨ ਦੇ ਰਾਹ ਹੋਰ ਵੀ ਸਪੱਸ਼ਟ ਅਤੇ ਸੁਖਾਲੇ ਹੋ ਗਏ ਹਨ।

ਇਨ੍ਹਾਂ ਖੇਤਰਾਂ ਵਿੱਚ 'ਟੌਪ ਟੈਲੇਂਟ' ਦੀ ਭਾਲ
ਤਜਰਬੇਕਾਰ ਪ੍ਰਬੰਧਕ: ਕੈਨੇਡੀਅਨ ਕੰਮ ਦੇ ਤਜਰਬੇ ਵਾਲੇ ਮੈਡੀਕਲ ਡਾਕਟਰ, ਖੋਜੀ ਅਤੇ ਸੀਨੀਅਰ ਮੈਨੇਜਰ
ਭਾਸ਼ਾ: ਫ੍ਰੈਂਚ-ਭਾਸ਼ਾ ਦੀ ਮੁਹਾਰਤ ਵਾਲੇ ਕਰਮਚਾਰੀ
ਸਿਹਤ ਸੇਵਾਵਾਂ: ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੇ ਪੇਸ਼ੇਵਰ
ਹੁਨਰਮੰਦ ਕਿੱਤੇ: ਵਪਾਰਕ ਕਾਮੇ ਅਤੇ ਅਧਿਆਪਕ ।
STEM ਪੇਸ਼ੇਵਰ: ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਕਿੱਤਿਆਂ ਵਿੱਚ ਪੇਸ਼ੇਵਰ
ਟ੍ਰਾਂਸਪੋਰਟ: ਆਵਾਜਾਈ ਦੇ ਕਿੱਤਿਆਂ ਵਿੱਚ ਪੇਸ਼ੇਵਰ
ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ : ਭਾਰਤੀਆਂ ਸਮੇਤ 10,000 ਵਿਦੇਸ਼ੀ ਵਿਦਿਆਰਥੀ ICE ਦੀ ਰਡਾਰ 'ਤੇ
ਪੱਕੀ ਰਿਹਾਇਸ਼ ਲਈ ਮਿਲੇਗੀ ਪਹਿਲ
ਇਹ ਵਿਸ਼ੇਸ਼ ਸ਼੍ਰੇਣੀਆਂ ਅੰਤਰਰਾਸ਼ਟਰੀ ਪੱਧਰ ਦੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਕੈਨੇਡਾ ਵਿੱਚ ਸਥਾਈ ਤੌਰ 'ਤੇ ਵਸਣ ਲਈ ਸਿੱਧੇ ਅਤੇ ਸਪੱਸ਼ਟ ਰਾਹ ਪ੍ਰਦਾਨ ਕਰਦੀਆਂ ਹਨ। ਕੈਨੇਡਾ ਸਰਕਾਰ ਵੱਲੋਂ ਚਲਾਏ ਜਾ ਰਹੇ 'ਕੈਟੇਗਰੀ-ਬੇਸਡ' ਸੱਦਾ ਪੱਤਰਾਂ ਰਾਹੀਂ ਇਨ੍ਹਾਂ ਖੇਤਰਾਂ ਦੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਤਾਂ ਜੋ ਦੇਸ਼ ਦੀਆਂ ਆਰਥਿਕ ਜ਼ਰੂਰਤਾਂ ਅਤੇ ਕਾਮਿਆਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਜੇਕਰ ਤੁਸੀਂ ਵੀ ਇਨ੍ਹਾਂ ਵਿੱਚੋਂ ਕਿਸੇ ਖੇਤਰ ਵਿੱਚ ਮਾਹਿਰ ਹੋ, ਤਾਂ ਕੈਨੇਡਾ ਦੀ ਐਕਸਪ੍ਰੈਸ ਐਂਟਰੀ ਪ੍ਰਣਾਲੀ ਤੁਹਾਡੇ ਲਈ ਪੱਕੀ ਰਿਹਾਇਸ਼ ਦੇ ਨਵੇਂ ਦਰਵਾਜ਼ੇ ਖੋਲ੍ਹ ਸਕਦੀ ਹੈ। ਪਤ ਜਾਣਕਾਰੀ ਅਨੁਸਾਰ, 11 ਮਈ 2026 ਨੂੰ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ (PNP) ਲਈ ਕੱਢੇ ਗਏ ਵਿਸ਼ੇਸ਼ ਐਕਸਪ੍ਰੈਸ ਐਂਟਰੀ ਡਰਾਅ ਵਿੱਚ 380 ਉਮੀਦਵਾਰਾਂ ਨੂੰ ਪੱਕੀ ਰਿਹਾਇਸ਼ (PR) ਲਈ ਅਰਜ਼ੀ ਦੇਣ ਦੇ ਸੱਦਾ ਪੱਤਰ (ITAs) ਜਾਰੀ ਕੀਤੇ ਗਏ ਹਨ। ਇਸ ਡਰਾਅ ਵਿੱਚ ਸੱਦਾ ਪੱਤਰ ਹਾਸਲ ਕਰਨ ਵਾਲੇ ਸਭ ਤੋਂ ਘੱਟ ਰੈਂਕ ਵਾਲੇ ਉਮੀਦਵਾਰ ਦਾ ਕੰਪਰੀਹੈਂਸਿਵ ਰੈਂਕਿੰਗ ਸਿਸਟਮ (CRS) ਸਕੋਰ 798 ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
