ਹਿੰਦੂ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ ਦੇ ਲਈ ਆਬੂਧਾਬੀ ਪਹੁੰਚੇ ਸਵਾਮੀ ਮਹਾਰਾਜ, PM ਮੋਦੀ ਕਰਨਗੇ ਉਦਘਾਟਨ
Wednesday, Feb 07, 2024 - 10:16 AM (IST)
ਅਬੋਹਰ (ਭਾਰਦਵਾਜ) : BAPS ਹਿੰਦੂ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਧਿਆਤਮਕ ਗੁਰੂ ਮਹੰਤ ਸਵਾਮੀ ਮਹਾਰਾਜ ਆਬੂ ਧਾਬੀ ਪਹੁੰਚ ਗਏ ਹਨ। ਅਧਿਆਤਮਿਕ ਨੇਤਾ 14 ਫਰਵਰੀ ਨੂੰ ਆਬੂ ਧਾਬੀ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਪਹਿਲੇ ਹਿੰਦੂ ਮੰਦਰ ਦੀ ਪ੍ਰਾਣ-ਪ੍ਰਤਿਸ਼ਠਾ ਪਵਿੱਤਰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਰਾਜ ਮਹਿਮਾਨ ਵਜੋਂ ਖਾੜੀ ਦੇਸ਼ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਦਰ ਦਾ ਉਦਘਾਟਨ ਕਰਨਗੇ। ਇਹ ਮੰਦਿਰ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਵਿਚ ਸਦਭਾਵਨਾ ਅਤੇ ਭਾਈਚਾਰੇ ਨੂੰ ਵਧਾਵੇਗਾ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੋ ਸਕਦੀ ਹੈ ਫਾਂਸੀ! ਜਾਣੋ ਕੀ ਹੈ ਪੂਰਾ ਮਾਮਲਾ
ਹਵਾਈ ਅੱਡੇ ’ਤੇ ਮਹੰਤ ਸਵਾਮੀ ਮਹਾਰਾਜ ਦਾ ਸੰਯੁਕਤ ਅਰਬ ਅਮੀਰਾਤ ਦੇ ਸਹਿਣਸ਼ੀਲਤਾ ਮੰਤਰੀ ਮਹਾਮਹਿਮ ਸ਼ੇਖ ਨਾਹਯਾਨ ਮੁਬਾਰਕ ਅਲ ਨਾਹਯਾਨ ਨੇ ਨਿੱਘਾ ਸਵਾਗਤ ਕੀਤਾ। ਸ਼ੇਖ ਨਾਹਯਾਨ ਨੇ ਪੂਜਨੀਕ ਮਹੰਤ ਸਵਾਮੀ ਮਹਾਰਾਜ ਦਾ ਸਵਾਗਤ ਕਰਦਿਆਂ ਕਿਹਾ, “ਯੂ. ਏ.ਈ. ਵਿਚ ਤੁਹਾਡਾ ਸੁਆਗਤ ਹੈ। ਤੁਹਾਡੀ ਮੌਜੂਦਗੀ ਨਾਲ ਇਹ ਦੇਸ਼ ਪਵਿੱਤਰ ਹੋਇਆ ਹੈ। ਅਸੀਂ ਤੁਹਾਡੀਆਂ ਸ਼ੁੱਭ ਕਾਮਨਾਵਾਂ ਤੋਂ ਪ੍ਰਭਾਵਿਤ ਹਾਂ। ਅਸੀਂ ਤੁਹਾਡੇ ਆਸ਼ੀਰਵਾਦ ਨੂੰ ਮਹਿਸੂਸ ਕਰ ਰਹੇ ਹਾਂ।” ਮਹੰਤ ਸਵਾਮੀ ਮਹਾਰਾਜ ਨੇ ਉਨ੍ਹਾਂ ਨੂੰ ਕਿਹਾ, “ਤੁਹਾਡਾ ਪਿਆਰ ਅਤੇ ਸਤਿਕਾਰ ਦਿਲ ਨੂੰ ਛੂਹ ਲੈਣ ਵਾਲਾ ਹੈ। ਯੂ. ਏ. ਈ. ਨੇਤਾ ਮਹਾਨ ਅਤੇ ਉਦਾਰ ਦਿਲ ਵਾਲੇ ਹਨ।”
ਇਹ ਵੀ ਪੜ੍ਹੋ: ਅਸਥਾਈ ਵੀਜ਼ੇ 'ਤੇ USA ਗਏ ਭਾਰਤੀ ਨੇ ਧੋਖੇ ਨਾਲ ਹਾਸਲ ਕੀਤੀ ਨਾਗਰਿਕਤਾ, ਹੁਣ ਭੁਗਤਣੀ ਪਵੇਗੀ ਲੰਬੀ ਸਜ਼ਾ
ਸਰਕਾਰੀ ਮਹਿਮਾਨ ਵਜੋਂ ਪਰਮ ਪੂਜਨੀਕ ਮਹੰਤ ਸਵਾਮੀ ਮਹਾਰਾਜ ਦਾ ਰਵਾਇਤੀ ਅਰਬੀ ਸੱਭਿਆਚਾਰਕ ਸ਼ੈਲੀ ਅਲ-ਅਯਾਲਾ ਵਿਚ ਡਾਂਸਰਾਂ, ਢੋਲੀਆਂ ਅਤੇ ਗਾਇਕਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਕਿਸਮ ਦੀ ਪੇਸ਼ਕਾਰੀ ਆਮ ਤੌਰ ’ਤੇ ਰਾਸ਼ਟਰੀ ਤਿਉਹਾਰਾਂ ਜਾਂ ਰਾਸ਼ਟਰ ਮੁਖੀਆਂ ਦੇ ਸਵਾਗਤ ਲਈ ਰਾਖਵੀਂ ਹੁੰਦੀ ਹੈ। ਇਸ ਵੱਕਾਰੀ ਮੰਦਿਰ ਦੇ ਉਦਘਾਟਨ ਮੌਕੇ ਸੰਵਾਦਤਾ ਦਾ ਤਿਉਹਾਰ ਮਨਾਇਆ ਜਾਵੇਗਾ, ਜਿਸ ਤਹਿਤ ਸ਼ਰਧਾ, ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਜਗਾਉਣ ਲਈ ਵੱਖ-ਵੱਖ ਦਿਲਚਸਪ ਪ੍ਰੋਗਰਾਮ ਅਤੇ ਭਾਈਚਾਰਕ ਸਮਾਗਮ ਕਰਵਾਏ ਜਾਣਗੇ। ਬ੍ਰਹਮ ਬਿਹਾਰੀ ਸਵਾਮੀ, ਜੋ ਇਸ ਮੰਦਿਰ ਪ੍ਰੋਜੈਕਟ ਦਾ ਸੰਚਾਲਨ ਕਰ ਰਹੇ, ਨੇ ਦੱਸਿਆ ਕਿ ਆਬੂ ਧਾਬੀ ਵਿਚ ਬੀ.ਏ.ਪੀ.ਐੱਸ. ਹਿੰਦੂ ਮੰਦਰ ਵਿਸ਼ਵ-ਵਿਆਪੀ ਸਦਭਾਵਨਾ, ਅਤੀਤ ਦੀ ਅਮੀਰ ਵਿਰਾਸਤ ਦਾ ਜਸ਼ਨ ਮਨਾਉਣ ਅਤੇ ਭਵਿੱਖ ਦੀ ਅਗਵਾਈ ਕਰਨ ਲਈ ਇਕ ਅਧਿਅਾਤਮਕ ਟਾਪੂ ਦੇ ਰੂਪ ਵਿਚ ਉਭਰਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।