ਸਲੋਹ ਚਰਚ ''ਚ ਸੁਜ਼ੈਨ ਜਾਨਸਨ ਨੂੰ ਨਵੇਂ ਪਾਦਰੀ ਵਜੋਂ ਕੀਤਾ ਨਿਯੁਕਤ

Monday, Sep 05, 2022 - 09:50 PM (IST)

ਸਲੋਹ ਚਰਚ ''ਚ ਸੁਜ਼ੈਨ ਜਾਨਸਨ ਨੂੰ ਨਵੇਂ ਪਾਦਰੀ ਵਜੋਂ ਕੀਤਾ ਨਿਯੁਕਤ

ਸਲੋਹ (ਸਰਬਜੀਤ ਸਿੰਘ ਬਨੂੜ) :  ਸਲੋਹ ਦੇ ਸੇਂਟ ਜ਼ੋਨ ਵਿਪਸਟ ਚਰਚ 'ਚ ਸੁਜ਼ੈਨ ਜਾਨਸਨ ਨੂੰ ਨਵੇਂ ਪਾਦਰੀ ਦੇ ਤੌਰ 'ਤੇ ਸ਼ਾਮਲ ਕਰਨ ਲਈ ਇਸਾਈ ਮਤ ਅਨੁਸਾਰ ਧਾਰਮਿਕ ਸਮਾਗਮ ਕੀਤਾ ਗਿਆ। ਸਲੋਹ ਦੇ ਮੈਨਰ ਪਾਰਕ ਸੇਂਟ ਜ਼ੋਨ ਵਿਪਸਟ ਚਰਚ 'ਚ ਹੋਏ ਧਾਰਮਿਕ ਰਸਮਾਂ ਵਿੱਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਕੌਂਸਲਰ ਕਮਲਜੀਤ ਕੋਰ, ਕੌਂਸਲਰ ਫ਼ਿਜਾ ਮਤਲੂਬ, ਕੌਂਸਲਰ ਪੈਰੇਸਟਨ, ਉਜਲਾ ਫਾਊਂਡੇਸ਼ਨ ਵੱਲੋਂ ਚੇਅਰਮੈਨ ਜ਼ੁਲਫਿਕਾਰ ਅਲੀ ਵਾਰਸੀ, ਅਰਸ਼ਦ ਮਹਿਮੂਦ ਫਰਾਹ ਮਲਿਕ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪਟਿਆਲਾ ਦੇ ਮੇਅਰ ਵੱਲੋਂ ਦਰਗਾਹ ਦੀ ਬੇਅਦਬੀ, ਲੱਤਾਂ ਮਾਰ ਡੇਗੀ ਕੰਧ, ਪਾੜੀ ਚਾਦਰ, ਵੀਡੀਓ ਵਾਇਰਲ

PunjabKesari

PunjabKesari

ਇਸ ਮੌਕੇ ਵੱਖ-ਵੱਖ ਚਰਚਾ 'ਚੋਂ ਇਸਾਈ ਮਤ ਵਿੱਚ ਨਿਯੁਕਤ ਬਿਸ਼ਪ ਪਾਦਰੀਆਂ ਨੇ ਸ਼ਾਮਲ ਹੋ ਕੇ ਸੁਜ਼ੈਨ ਜਾਨਸਨ ਨੂੰ ਇਸਾਈ ਮਤ ਮੁਤਾਬਕ ਪਾਦਰੀ ਬਣਨ ਦੀਆਂ 2 ਘੰਟੇ ਚੱਲੇ ਸਮਾਗਮ ਵਿੱਚ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਤੇ ਪਾਦਰੀ ਬਣਨ 'ਤੇ ਵਧਾਈ ਦਿੱਤੀ। ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਲੋਕ ਸਭਾ ਹਲਕੇ 'ਚ ਨਵੀਂ ਪਾਦਰੀ ਬਣੀ ਸੁਜ਼ੈਨ ਜਾਨਸਨ ਨੂੰ ਵਧਾਈ ਦਿੰਦਿਆਂ ਸਮਾਜ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਪ੍ਰਗਟਾਈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News