ਚੋਣ ਧੋਖਾਧੜੀ ਦੇ ਮੁਕੱਦਮੇ 'ਚ ਸੂ ਚੀ ਨੇ ਦਰਜ ਕਰਵਾਇਆ ਬਿਆਨ
Friday, Jul 15, 2022 - 07:32 PM (IST)
ਬੈਂਕਾਕ-ਮਿਆਂਮਾਰ 'ਚ ਸੱਤਾ ਤੋਂ ਬੇਦਖ਼ਲ ਕੀਤੀ ਗਈ ਨੇਤਾ ਸਾਨ ਸੂ ਚੀ ਨੇ ਖੁਦ 'ਤੇ ਲੱਗੇ ਚੋਣ ਧੋਖਾਧੜੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਕ ਕਾਨੂੰਨ ਅਧਿਕਾਰੀ ਨੇ ਕਿਹਾ ਕਿ ਰਾਜਧਾਨੀ ਨੇਪੀਤਾ 'ਚ ਇਕ ਅਦਾਲਤ 'ਚ ਸ਼ੁੱਕਰਵਾਰ ਨੂੰ ਮਾਮਲੇ 'ਚ ਪਹਿਲੀ ਵਾਰ ਉਨ੍ਹਾਂ ਨੇ ਬਿਆਨ ਦਰਜ ਕਰਵਾਏ। ਫੌਜ ਨੇ 2020 'ਚ ਹੋਈਆਂ ਆਮ ਚੋਣਾਂ 'ਚ ਵੋਟਿੰਗ ਦੌਰਾਨ ਵੱਡੇ ਪੱਧਰ 'ਤੇ ਧੋਖਾਧੜੀ ਦਾ ਦਾਅਵਾ ਕਰਦੇ ਹੋਏ ਪਿਛਲੇ ਸਾਲ ਫਰਵਰੀ 'ਚ ਸੂ ਚੀ ਤੋਂ ਸੱਤਾ ਖੋਹ ਲਈ ਸੀ। ਸੁਤੰਤਰ ਚੋਣ ਨਿਗਰਾਨ ਹਾਲਾਂਕਿ ਫੌਜ ਦੇ ਦੋਸ਼ਾਂ ਨਾਲ ਸਹਿਮਤ ਨਹੀਂ ਹਨ।
ਇਹ ਵੀ ਪੜ੍ਹੋ :ਲੇਬਰ ਕੋਡਸ ’ਤੇ ਲਗਭਗ ਸਾਰੇ ਸੂਬਿਆਂ ਦੇ ਖਰੜਾ ਨਿਯਮ ਤਿਆਰ : ਭੁਪਿੰਦਰ ਯਾਦਵ
ਸੂ ਚੀ ਦੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਨੇ ਉਨ੍ਹਾਂ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਸੀ ਜਦਕਿ ਫੌਜ ਦੇ ਸਮਰਥਨ ਵਾਲੀ ਯੂਨੀਅਨ ਸਾਲਿਡੇਰਿਟੀ ਐਂਡ ਡਿਵੈੱਪਲਮੈਂਟ ਪਾਰਟੀ ਦਾ ਪ੍ਰਦਰਸ਼ਨ ਖਰਾਬ ਰਿਹਾ ਸੀ। ਚੋਣ ਧੋਖਾਧੜੀ ਮਾਮਲੇ 'ਚ ਸੂ ਚੀ ਜੇਕਰ ਦੋਸ਼ੀ ਪਾਈ ਜਾਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਭੰਗ ਕੀਤੀ ਜਾ ਸਕਦੀ ਹੈ ਅਤੇ ਉਹ ਨਵੀਂ ਚੋਣ 'ਚ ਹਿੱਸਾ ਨਹੀਂ ਲੈ ਸਕੇਗੀ ਜਿਸ ਦਾ ਵਾਅਦਾ 2023 'ਚ ਫੌਜ ਨੇ ਕੀਤਾ ਹੈ। ਗੈਰ-ਕਾਨੂੰਨੀ ਤੌਰ 'ਤੇ ਵਾਕੀ-ਟਾਕੀ ਦੇ ਆਯਾਤ ਤੇ ਉਨ੍ਹਾਂ ਨੂੰ ਰੱਖਣ, ਕੋਰੋਨਾ ਵਾਇਰਸ ਨਿਯਮਾਂ ਦੀ ਉਲੰਘਣਾ, ਦੇਸ਼ਧ੍ਰੋਹ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸੂ ਚੀ ਨੂੰ ਪਹਿਲਾਂ ਹੀ 11 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਟਵਿੱਟਰ ਡਾਊਨ, ਯੂਜ਼ਰਸ ਨੂੰ ਟਵੀਟ ਕਰਨ 'ਚ ਆ ਰਹੀ ਸਮੱਸਿਆ
ਸੂ ਚੀ ਦੇ ਸਮਰਥਕ ਅਤੇ ਸੁਤੰਤਰ ਵਿਸ਼ਲੇਸ਼ਕ ਕਹਿੰਦੇ ਹਨ ਕਿ ਦੋਸ਼ ਰਾਜਨੀਤੀ ਨਾਲ ਪ੍ਰੇਰਿਤ ਹਨ ਅਤੇ ਰਾਜਨੀਤੀ 'ਚ ਪਰਤਣ ਤੋਂ ਰੋਕਣ ਲਈ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਫੌਜ ਦੇ ਸੱਤਾ 'ਤੇ ਕਬਜ਼ੇ ਨੂੰ ਵੈਧ ਬਣਾਉਣ ਦੀ ਕੋਸ਼ਿਸ਼ ਹੈ। ਸੂ ਚੀ 'ਤੇ ਚੋਣ ਧੋਖਾਧੜੀ ਦੇ ਦੋਸ਼ ਸਮੇਤ ਰਾਜਧਾਨੀ ਨੂੰ ਵੈਧ ਬਣਾਉਣ ਦੀ ਕੋਸ਼ਿਸ਼ ਹੈ। ਸੂ ਚੀ 'ਤੇ ਚੋਣ ਧੋਖਾਧੜੀ ਦੇ ਦੋਸ਼ ਸਮੇਤ ਰਾਜਧਾਨੀ ਨੇਪੀਤਾ 'ਚ ਜੇਲ੍ਹ ਕੰਪਲੈਕਸ 'ਚ ਬਣੀ ਇਕ ਨਵੀਂ ਸੁਵਿਧਾ 'ਚ ਕਈ ਦੋਸ਼ਾਂ ਨੂੰ ਲੈ ਕੇ ਮੁਕੱਦਮਾ ਚੱਲ ਰਿਹਾ ਹੈ। ਉਨ੍ਹਾਂ ਨੇ ਪਿਛਲੇ ਮਹੀਨੇ ਇਕ ਗੁਪਤ ਹਿਰਾਸਤ ਵਾਲੀ ਥਾਂ ਤੋਂ ਨੇਪੀਤਾ ਦੀ ਜੇਲ੍ਹ 'ਚ ਵਿਸ਼ੇਸ਼ ਰੂਪ ਨਾਲ ਬਣਾ ਗਏ ਇਕਾਂਤ ਕੇਂਦਰ 'ਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਅਪਰਾਧ ਲਈ ਤਿੰਨ ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਸਾਬਕਾ ਰਾਸ਼ਟਰਪਤੀ ਵਿਨ ਮਿੰਟ ਅਤੇ ਕੇਂਦਰ ਸਰਕਾਰ ਦੇ ਸਾਬਕਾ ਦਫ਼ਤਰ ਮੰਤਰੀ ਮਿਨ ਥੂ ਇਸ ਮਾਮਲੇ 'ਚ ਸਹਿ-ਮੁਲਜ਼ਮ ਹਨ।
ਇਹ ਵੀ ਪੜ੍ਹੋ : ਅਮਰੀਕਾ 'ਚ ਮਹਿੰਗਾਈ ਚਾਰ ਦਹਾਕਿਆਂ ਦੇ ਉੱਚ ਪੱਧਰ 'ਤੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ