ਸੁਸ਼ਮਾ ਸਵਰਾਜ ਨੇ ਆਪਣੇ ਸਾਊਦੀ ਹਮਰੁਤਬਾ ਅਦੇਲ ਅਲ-ਜੁਬੇਰ ਨਾਲ ਕੀਤੀ ਮੁਲਾਕਾਤ
Wednesday, Feb 07, 2018 - 06:12 PM (IST)

ਰਿਆਦ (ਭਾਸ਼ਾ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਇਥੇ ਆਪਣੇ ਸਾਊਦੀ ਹਮਰੁਤਬਾ ਅਦੇਲ ਅਲ-ਜੁਬੇਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਪਾਰ, ਊਰਜਾ, ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿਚ ਦੋ ਪੱਖੀ ਸਬੰਧਾਂ ਨੂੰ ਵਧਾਉਣ ਉੱਤੇ ਚਰਚਾ ਹੋਈ। ਤਿੰਨ ਦਿਨਾਂ ਦੌਰੇ ਉੱਤੇ ਸਵਰਾਜ ਸੋਮਵਾਰ ਨੂੰ ਇਥੇ ਪਹੁੰਚੇ ਸਨ ਅਤੇ ਉਹ ਇਥੇ ਜਨਾਦਰੀਆ ਮੇਲੇ ਦਾ ਉਦਘਾਟਨ ਕਰਨਗੇ। ਸਾਊਦੀ ਅਰਬ ਵਿਚ ਤਕਰੀਬਨ 30 ਲੱਖ ਭਾਰਤੀ ਰਹਿੰਦੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਦੇਲ ਜੁਬੇਰ ਨਾਲ ਮੁਲਾਕਾਤ ਕੀਤੀ ਅਤੇ ਸਾਡੇ ਰਣਨੀਤਕ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਡੂੰਘੀ ਚਰਚਾ ਹੋਈ। ਉਨ੍ਹਾਂ ਨੇ ਕਿਹਾ ਕਿ ਦੋਹਾਂ ਨੇਤਾਵਾਂ ਵਿਚਾਲੇ ਹੋਈ ਚਰਚਾ ਵਪਾਰ ਅਤੇ ਨਿਵੇਸ਼ ਵਧਾਉਣ ਦੇ ਨਾਲ ਹੀ ਊਰਜਾ, ਰੱਖਿਆ, ਸੁਰੱਖਿਆ ਅਤੇ ਲੋਕਾਂ ਦੇ ਪੱਧਰ ਉੱਤੇ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਉੱਤੇ ਕੇਂਦਰਿਤ ਸੀ। ਕੁਮਾਰ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਖੇਤਰੀ ਅਤੇ ਸੰਸਾਰਕ ਸਥਿਤੀਆਂ ਉੱਤੇ ਵੀ ਚਰਚਾ ਕੀਤੀ। ਸਵਰਾਜ ਪ੍ਰਸਿੱਧ ਰਾਸ਼ਰਟੀ ਵਿਰਾਸਤ ਅਤੇ ਸੰਸਕ੍ਰਿਤੀ ਮੇਲਾ ਜਨਾਰਦੀਆ ਦਾ ਵੀ ਉਦਘਾਟਨ ਕਰਨਗੇ। ਇਸ ਮੇਲੇ ਵਿਚ ਭਾਰਤ ਵਿਸ਼ੇਸ਼ ਮਹਿਮਾਨ ਰਾਸ਼ਟਰ ਹੈ।