ਬਾਲੀਵੁੱਡ ਖ਼ਿਲਾਫ਼ ਯੂ. ਕੇ. ਦੀਆਂ ਸੜਕਾਂ ''ਤੇ ਨਿਕਲੇ ਸੁਸ਼ਾਂਤ ਦੇ ਪ੍ਰਸ਼ੰਸਕ, ਕੀਤੀ ਨਿਆਂ ਦੀ ਮੰਗ
Saturday, Sep 05, 2020 - 05:34 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਇਨ੍ਹੀਂ ਦਿਨੀਂ ਸੀ. ਬੀ. ਆਈ, ਐੱਨ. ਸੀ. ਬੀ. ਅਤੇ ਈਡੀ ਸਮੇਤ ਤਿੰਨ ਏਜੰਸੀਆਂ ਜਾਂਚ 'ਚ ਸ਼ਾਮਲ ਹਨ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਜਾਂਚ 'ਚ ਨਸ਼ਿਆਂ ਦੀ ਤਾਰ ਜੁੜ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਐੱਨ. ਸੀ. ਬੀ. ਨੇ ਸ਼ੌਵਿਕ ਚੱਕਰਵਰਤੀ ਅਤੇ ਸੈਮੁਅਲ ਮਿਰਾਂਡਾ ਨੂੰ ਸ਼ੁੱਕਰਵਾਰ ਰਾਤ 10 ਵਜੇ ਨਸ਼ਿਆਂ ਦੇ ਲੈਣ-ਦੇਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਅਦਾਕਾਰ ਨੂੰ ਇਨਸਾਫ ਦੀ ਮੰਗ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਵੱਧ ਗਈ ਹੈ। ਅਦਾਕਾਰ ਦੀ ਮੌਤ ਤੋਂ ਬਾਅਦ ਉਸ ਦੀ ਫੈਨ ਫਾਲੋਇੰਗ ਵੱਡੇ ਪੱਧਰ 'ਤੇ ਵੱਧ ਗਈ ਹੈ। ਅਜਿਹੀ ਸਥਿਤੀ 'ਚ ਸੁਸ਼ਾਂਤ ਦੇ ਪ੍ਰਸ਼ੰਸਕ ਵੀ ਬਾਲੀਵੁੱਡ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ।
In London ...❤️🙏❤️ #justiceforsushantsingrajput
A post shared by Shweta Singh kirti (@shwetasinghkirti) on Aug 30, 2020 at 5:00pm PDT
ਆਸਟਰੇਲੀਆ ਤੇ ਕੈਲੇਫੋਰਨੀਆ 'ਚ ਪ੍ਰਸ਼ੰਸਕਾਂ ਨੇ ਕੀਤੀ ਸੀ ਇਨਸਾਫ ਦੀ ਮੰਗ
ਹਾਲ ਹੀ 'ਚ ਆਸਟਰੇਲੀਆ ਅਤੇ ਕੈਲੇਫੋਰਨੀਆ 'ਚ ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ ਦੀ ਮੰਗ ਕਰਦਿਆਂ ਕੁਝ ਵੀਡੀਓ ਅਤੇ ਪੋਸਟਰ ਸਾਹਮਣੇ ਆਏ ਸਨ। ਹੁਣ ਕੁਝ ਅਜਿਹਾ ਹੀ ਬ੍ਰਿਟੇਨ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸੁਸ਼ਾਂਤ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਦਾਕਾਰ ਦੇ ਪ੍ਰਸ਼ੰਸਕਾਂ ਨੇ 'ਜਸਟਿਸ ਫਾਰ ਸੁਸ਼ਾਂਤ' ਨਾਮ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਸੁਸ਼ਾਂਤ ਦੇ ਪ੍ਰਸ਼ੰਸਕ ਹੁਣ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਸੜਕਾਂ 'ਤੇ ਆਉਣ ਦੀਆਂ ਧਮਕੀਆਂ ਦੇ ਰਹੇ ਹਨ।
ਸੁਸ਼ਾਂਤ ਨੂੰ ਇਨਸਾਫ ਦਿਵਾਉਣ ਲਈ ਬ੍ਰਿਟੇਨ ਦੀਆਂ ਸੜਕਾਂ 'ਤੇ ਨਿਕਲੇ ਪ੍ਰਸ਼ੰਸਕ
ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾ ਦਾ ਬ੍ਰਿਟੇਨ 'ਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਸੁਸ਼ਾਂਤ ਦੇ ਪ੍ਰਸ਼ੰਸਕਾਂ ਨੇ 14 ਸਤੰਬਰ ਨੂੰ ਮਲਟੀਪਲੈਕਸ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਯੋਜਨਾ ਵੀ ਬਣਾਈ ਹੈ। 14 ਸਤੰਬਰ ਨੂੰ ਲੰਡਨ ਦੇ ਇੱਕ ਸਿਨੇਮਾ ਹਾਲ ਦੇ ਬਾਹਰ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੀ ਰੂਪਾ ਦੀਵਾਨ ਕਹਿੰਦੀ ਹੈ- 'ਅਸੀਂ ਚਾਹੁੰਦੇ ਹਾਂ ਕਿ ਬਾਲੀਵੁੱਡ 'ਚ ਭਾਈ-ਭਤੀਜਾਵਾਦ ਖ਼ਤਮ ਹੋਵੇ। ਫ਼ਿਲਮ ਮਾਫ਼ੀਆ ਨੂੰ ਹੁਣ ਸਭ ਕੁਝ ਛੱਡ ਦੇਣਾ ਜਾਣਾ ਚਾਹੀਦਾ ਹੈ। ਇਸ ਗਰੁੱਪ ' ਸ਼ਾਮਲ ਇਕ ਭਾਰਤੀ ਔਰਤ ਰਸ਼ਮੀ ਮਿਸ਼ਰਾ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਬਾਲੀਵੁੱਡ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ -'ਅਸੀਂ ਬਾਲੀਵੁੱਡ 'ਚ ਉਨ੍ਹਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ, ਜੋ ਆਪਣੇ-ਆਪ ਨੂੰ ਰੱਬ ਮੰਨਦੇ ਹਨ। ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਉਨ੍ਹਾਂ ਨੂੰ ਬਣਾਇਆ ਹੈ।'
ਰੀਆ ਨੂੰ ਵੀ ਜਲਦ ਹੀ ਹਿਰਾਸਤ 'ਚ ਲੈ ਸਕਦੀ NCB
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਐੱਨ. ਸੀ. ਬੀ. ਨੇ ਸੁਸ਼ਾਂਤ ਦੀ ਮੌਤ ਦੇ ਕੇਸ 'ਚ ਨਸ਼ੇ ਦੇ ਲੈਣ-ਦੇਣ ਲਈ ਸ਼ੌਵਿਕ ਚੱਕਰਵਰਤੀ ਅਤੇ ਸੈਮੁਅਲ ਮਿਰਾਂਡਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਨਾਲ ਹੀ ਐੱਨ. ਸੀ. ਬੀ. ਦੀ ਤਲਵਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ 'ਤੇ ਵੀ ਵਿਖਾਈ ਦੇ ਰਹੀ ਹੈ। ਰੀਆ ਚੱਕਰਵਰਤੀ ਦੀ ਸ਼ੌਵਿਕ ਅਤੇ ਹੋਰਾਂ ਨਾਲ ਨਸ਼ਿਆਂ ਦੀ ਗੱਲਬਾਤ ਸਾਹਮਣੇ ਆਈ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਐੱਨ. ਸੀ. ਬੀ. ਜਲਦ ਹੀ ਰੀਆ ਨੂੰ ਵੀ ਹਿਰਾਸਤ 'ਚ ਲੈ ਸਕਦੀ ਹੈ।
'SSR ਲਈ ਗਲੋਬਲ ਪ੍ਰਾਰਥਨਾਵਾਂ' ਮੁਹਿੰਮ ਆਨਲਾਈਨ ਬਣਨ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਇਨਸਾਫ ਮੰਗਣ ਵਾਲਿਆਂ ਦਾ ਵਿਰੋਧ ਦੁਨੀਆ ਦੇ ਕਈ ਦੇਸ਼ਾਂ ਤੱਕ ਪਹੁੰਚ ਗਿਆ ਹੈ। ਤਾਜ਼ਾ ਉਦਾਹਰਣ ਲੰਡਨ ਵਿਚ ਇਕ ਵੈਨ ਹੈ, ਜਿਸ ਨੂੰ ਸਵਰਗਵਾਸੀ ਅਦਾਕਾਰ ਦੀਆਂ ਤਸਵੀਰਾਂ ਨਾਲ ਸਜਾਇਆ ਗਿਆ ਸੀ, ਨੂੰ ਬਰਤਾਨੀਆ ਦੀ ਰਾਜਧਾਨੀ ਵਿਚ ਦੇਖਿਆ ਗਿਆ।
ਸ਼ੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਸੰਬੰਧੀ ਪੈਦਾ ਹੋਏ ਖ਼ਦਸ਼ੇ ਤੋਂ ਬਾਅਦ ਉਹਨਾਂ ਦੇ ਪ੍ਰਸੰਸਕਾਂ ਵੱਲੋਂ ਵੱਖ ਵੱਖ ਹੈਸ਼ਟੈਗ ਮੁਹਿੰਮਾਂ ਚਲਾ ਕੇ ਮੌਤ ਦੇ ਕਾਰਨਾਂ, ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਨਿਰੰਤਰ ਕੀਤੀ ਜਾ ਰਹੀ ਹੈ।
ਲੰਡਨ ਦੀਆਂ ਸੜਕਾਂ 'ਤੇ ਇੱਕ ਡਿਜੀਟਲ ਇਸ਼ਤਿਹਾਰਬਾਜ਼ੀ ਵਾਲੀ ਵੈਨ ਰਾਹੀਂ ਸੁਸ਼ਾਂਤ ਦੀ ਮੌਤ ਸੰਬੰਧੀ ਇਨਸਾਫ਼ ਸੰਬੰਧੀ ਦਿਖਾਵਾ ਕੀਤਾ ਗਿਆ।
ਇਸ ਵੈਨ ਰਾਹੀਂ ਸੁਸ਼ਾਂਤ ਦੀਆਂ ਤਸਵੀਰਾਂ ਦੇ ਨਾਲ ਇਨਸਾਫ ਮੰਗਦੇ ਨਾਹਰੇ ਵੀ ਦਿਖਾਈ ਦੇ ਰਹੇ ਸਨ।