ਕੈਂਸਰ ਖ਼ਿਲਾਫ਼ ਜੰਗ ਜਿੱਤਣ ਵਾਲੇ ਅਵਤਾਰ ਸਿੰਘ ਦਾ ਟੈਰੀ ਫੌਕਸ ਦੀ ਯਾਦ 'ਚ ਸ਼ਲਾਘਾਯੋਗ ਉਪਰਾਲਾ
Saturday, Jul 09, 2022 - 01:46 PM (IST)
ਸਰੀ- ਕੈਂਸਰ ਜਿਹੀ ਨਾਮੁਰਾਦ ਬੀਮਾਰੀ ਨੂੰ ਦੋ ਵਾਰ ਮਾਤ ਦੇਣ ਵਾਲੇ ਸਰੀ ਨਿਵਾਸੀ ਪ੍ਰੋ. ਅਵਤਾਰ ਸਿੰਘ ਵਿਰਦੀ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਤੋਂ ਅਰਦਾਸ ਕਰਨ ਉਪਰੰਤ ਕੈਂਸਰ ਖ਼ਿਲਾਫ਼ ਜੰਗ ਲਈ ਅਗਲੇ ਪੜਾਅ ਵੱਲ ਨੂੰ ਕਦਮ ਵਧਾ ਦਿੱਤੇ ਹਨ। ਅਵਤਾਰ ਸਿੰਘ 14 ਜੂਨ ਨੂੰ ਬੀ. ਸੀ. ਕੈਂਸਰ ਫਾਊਂਡੇਸ਼ਨ ਲਈ ਕੈਂਸਰ ਦੀ ਜੰਗ ਖ਼ਿਲਾਫ਼ ਕੈਨੇਡਾ ਦੇ ਮਹਾਨ ਅਥਲੀਟ, ਮਾਨਵਤਾਵਾਦੀ, ਕੈਂਸਰ ਖੋਜ ਕਾਰਕੁੰਨ ਤੇ ਮਹਾਨ ਹੀਰੋ ਟੈਰੀ ਫੌਕਸ ਦੀ ਯਾਦ ਵਿਚ ਈਸਟ ਤੋਂ ਵੈਸਟ ਕੈਨੇਡਾ ਵਾਕ ਸ਼ੁਰੂ ਕਰ ਕੇ ਸੇਂਟ ਜੌਹਨ ਲਈ ਫਲਾਈਟ ਲੈ ਕੇ ਰਵਾਨਾ ਹੋਏ ਸਨ।
ਇਹ ਵੀ ਪੜ੍ਹੋ : ਲੁਧਿਆਣਾ ਦੀ ਮਾਨਿਆ ਸ਼ਰਮਾ ਨੇ 263 ਰਨ ਨਾਟ ਆਊਟ ਪਾਰੀ ਖੇਡਦਿਆਂ ਵਿਸ਼ਵ ਰਿਕਾਰਡ ਬਣਾਇਆ
ਪ੍ਰੋ.ਅਵਤਾਰ ਸਿੰਘ ਵਿਰਦੀ ਖ਼ੁਦ ਕੈਂਸਰ ਪੀੜਤ ਸਨ। ਇਸ ਨਾਮੁਰਾਦ ਬੀਮਾਰੀ ਕਾਰਣ ਉਹਨਾਂ ਦੇ ਜੀਵਨ ਵਿਚ ਆਈ ਉਥਲ ਪੁੱਥਲ਼ ਅਤੇ ਪਰਮਾਤਮਾ ਦੀ ਕ੍ਰਿਪਾ ਨਾਲ ਇਸ ਉਪਰ ਜਿੱਤ ਪ੍ਰਾਪਤ ਕਰਨ ਉਪਰੰਤ ਕੈਂਸਰ ਦੇ ਇਲਾਜ ਅਤੇ ਖੋਜ ਲਈ ਫੰਡ ਇਕੱਤਰ ਕਰਨ ਦੀ ਮੁਹਿੰਮ ਸ਼ੁਰੂ ਕੀਤੀ। ਅਵਤਾਰ ਸਿੰਘ ਇਸ ਮੁਹਿੰਮ ਤਹਿਤ ਅਕਰੌਸ ਕੈਨੇਡਾ ਵਾਕ ਸੇਂਟ ਜੌਹਨ, ਨਿਊ ਫਾਉਂਡਲੈਂਡ ਤੋ 14 ਜੂਨ ਨੂੰ ਆਰੰਭ ਕਰ ਕੇ ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ- ਕਿਊਬੈਕ ਸਿਟੀ, ਮਾਂਟਰੀਅਲ, ਓਟਵਾ, ਬਰੈਂਪਟਨ, ਵਿੰਨੀਪੌਗ, ਰਜਾਈਨਾ, ਐਡਮਿੰਟਨ, ਕੈਲਗਰੀ ਤੋ ਹੁੰਦੇ ਹੋਏ ਵਾਪਸ 5 ਜੁਲਾਈ ਨੂੰ ਸਰੀ ਪੁੱਜੇ ਉਹ ਬੀਤੇ ਦਿਨ ਐਬਟਸਫੋਰਡ, ਸ਼ਨੀਵਾਰ ਨੂੰ ਸਰੀ ਅਤੇ ਐਤਵਾਰ ਨੂੰ ਰਿਚਮੰਡ ,ਵੈਨਕੂਵਰ, ਨਿਊ ਵੈਸਟ ਅਤੇ ਵੈਨਕੂਵਰ ਹੁੰਦੇ ਹੋਏ ਸਾਰੇ ਗੁਰੂ ਘਰਾਂ ਅਤੇ ਮੰਦਰਾਂ 'ਚ ਹਾਜ਼ਰੀ ਲਵਾਉਂਦੇ ਹੋਏ ਸਟੈਨਲੀ ਪਾਰਕ ਵੈਨਕੂਵਰ ਵਿਖੇ ਵਾਕ ਸਮਾਪਤ ਕਰਨਗੇ।
ਇਹ ਵੀ ਪੜ੍ਹੋ : ਰਾਫੇਲ ਨਡਾਲ ਨੇ ਵਿੰਬਲਡਨ 2022 ਤੋਂ ਨਾਂ ਲਿਆ ਵਾਪਸ, ਜਾਣੋ ਵਜ੍ਹਾ
ਇਸ ਦੌਰਾਨ ਉਹ ਲੋਕਾਂ ਨੂੰ ਕੈਂਸਰ ਦੇ ਰੋਗ ਪ੍ਰਤੀ ਜਾਗਰੁਕ ਕਰਨਗੇ ਅਤੇ ਕੈਂਸਰ ਦੇ ਇਲਾਜ ਅਤੇ ਖੋਜ ਵਾਸਤੇ ਦਾਨ ਲਈ ਪ੍ਰੇਰਿਤ ਕਰਨਗੇ। ਉਹਨਾਂ ਦੀ ਟੀਮ ਨੇ ਇਕ ਮਿਲੀਅਨ ਡਾਲਰ ਇਕੱਠਾ ਕਰਨ ਦਾ ਟੀਚਾ ਮਿਥਿਆ ਹੈ। ਉਹਨਾਂ ਵਲੋਂ ਇਹ ਫੰਡ ਬੀ ਸੀ ਕੈਂਸਰ ਫਾਉਡੇਸ਼ਨ ਜੋ ਕਿ ਹਰ ਸਾਲ ਲਗਪਗ 80 ਹਜ਼ਾਰ ਕੈਂਸਰ ਪੀੜਤਾਂ ਦੇ ਇਲਾਜ ਦਾ ਇਕ ਵੱਡਾ ਸਹਾਰਾ ਹੈ, ਨੂੰ ਦਿੱਤਾ ਜਾਵੇਗਾ। ਅੰਤ ਵਿਚ ਉਹ ਸੰਗਤ ਸਮੇਤ ਗੁਰਦੁਵਾਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ ਸ਼ਾਮ ਨੂੰ ਅਰਦਾਸ ਕਰਕੇ ਇਸ ਵਾਕ ਦੀ ਸਮਾਪਤੀ ਕਰਨਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਣਕਾਰੀ