ਕੈਨੇਡਾ : ਸਰੀ ਦੇ ਪੰਜਾਬੀ ਖਿਡਾਰੀ ''ਤੇ 4 ਸਾਲ ਲਈ ਲੱਗੀ ਪਾਬੰਦੀ
Wednesday, Sep 23, 2020 - 12:58 PM (IST)
ਸਰੀ- ਯੂਨੀਵਰਸਿਟੀ ਆਫ ਫਰੈਜ਼ਰ ਵੈਲੀ ਕਾਸਕੇਡਸ ਦੇ ਖਿਡਾਰੀ ਜਸਨ ਬੈਂਸ ਨੂੰ 4 ਸਾਲਾਂ ਲਈ ਖੇਡ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਉਸ ਨੇ ਡੋਪਿੰਗ ਵਿਰੋਧੀ ਨਿਯਮ ਦੀ ਉਲੰਘਣਾ ਕਰਕੇ ਆਪਣਾ ਚਾਂਦੀ ਦਾ ਤਗਮਾ ਵੀ ਗੁਆ ਲਿਆ ਹੈ।
ਕਹਿੰਦੇ ਹਨ ਕਿ ਨਾਮ ਖੱਟਣਾ ਬਹੁਤ ਮੁਸ਼ਕਲ ਹੁੰਦਾ ਹੈ ਤੇ ਬਦਨਾਮੀ ਹੋਣ ਲੱਗਿਆ ਜ਼ਿਆਦਾ ਸਮਾਂ ਨਹੀਂ ਲੱਗਦਾ। ਅਜਿਹਾ ਹੀ ਪੰਜਾਬੀ ਮੂਲ ਦੇ ਨੌਜਵਾਨ ਜਸਨ ਨਾਲ ਹੋਇਆ ਹੈ, ਜਿਸ ਦੇ ਯੂਰਿਨ ਸੈਂਪਲ ਵਿਚ ਨਸ਼ੀਲੇ ਪਦਾਰਥ ਹੋਣ ਦੀ ਖ਼ਬਰ ਮਗਰੋਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਕੈਨੇਡੀਅਨ ਸੈਂਟਰ ਇਨ ਸਪੋਰਟ ਨੇ ਇਸ ਸਬੰਧੀ ਐਲਾਨ ਕੀਤਾ ਕਿ ਹੁਣ ਉਹ 2024 ਤਕ ਨਾ ਖੇਡ ਮੁਕਾਬਲੇ ਵਿਚ ਹਿੱਸਾ ਲੈ ਸਕਦਾ ਹੈ ਤੇ ਨਾ ਹੀ ਸਾਥੀ ਖਿਡਾਰੀਆਂ ਨਾਲ ਟਰੇਨਿੰਗ ਲੈ ਸਕਦਾ ਹੈ।
ਹਾਲਾਂਕਿ ਬੈਂਸ ਦਾ ਕਹਿਣਾ ਹੈ ਕਿ ਇਹ ਪਦਾਰਥ ਉਸ ਨੇ ਜਾਣ-ਬੁੱਝ ਕੇ ਨਹੀਂ ਲਏ। ਉਸ ਦਾ ਭਰਾ ਟੁਰੀਨੋਬਾਲ ਪਦਾਰਥ ਦੀ ਵਰਤੋਂ ਜਿੰਮ ਲਾਉਣ ਸਮੇਂ ਕਰਦਾ ਸੀ। ਉਨ੍ਹਾਂ ਦੋਹਾਂ ਦੇ ਪੀਣ ਵਾਲੇ ਪਰਾਡਕਟ ਇਕੱਠੇ ਪਏ ਹੁੰਦੇ ਹਨ ਤੇ ਉਸ ਨੇ ਗਲਤੀ ਨਾਲ ਟੈਸਟ ਕਰਵਾਉਣ ਤੋਂ ਦੋ-ਤਿੰਨ ਦਿਨ ਪਹਿਲਾਂ ਲਏ ਸਨ।