ਕੈਨੇਡਾ : ਸਰੀ ''ਚ ਵਾਪਰਿਆ ਸੜਕ ਹਾਦਸਾ, ਬਜ਼ੁਰਗ ਔਰਤ ਦੀ ਮੌਤ

07/29/2018 12:34:11 PM

ਸਰੀ (ਏਜੰਸੀ)— ਕੈਨੇਡਾ ਦੇ ਸ਼ਹਿਰ ਸਰੀ 'ਚ ਸ਼ਨੀਵਾਰ ਨੂੰ ਇਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 68 ਸਾਲਾ ਔਰਤ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਇਹ ਹਾਦਸਾ ਸਰੀ ਦੇ 40ਵੇਂ ਐਵੇਨਿਊ ਅਤੇ 184ਵੀਂ ਸਟਰੀਟ 'ਤੇ ਵਾਪਰਿਆ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ 'ਰੁਕੋ' ਸਾਈਨ ਨੂੰ ਦੇਖਣ ਕੇ ਵੀ ਉਸ ਦੀ ਅਣਦੇਖੀ ਕਰਨ ਕਰ ਕੇ ਇਹ ਹਾਦਸਾ ਵਾਪਰਿਆ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ ਲੱਗਭਗ 10.30 ਵਜੇ ਵਾਪਰਿਆ। 

PunjabKesari
ਪੁਲਸ ਮੁਤਾਬਕ 184ਵੀਂ ਸਟਰੀਟ 'ਤੇ ਇਕ ਕਾਰ ਨੂੰ 68 ਸਾਲਾ ਔਰਤ ਡਰਾਈਵ ਕਰ ਰਹੀ ਸੀ, ਜਦਕਿ 73 ਸਾਲਾ ਵਿਅਕਤੀ ਦੂਜੀ ਕਾਰ ਨੂੰ ਡਰਾਈਵ ਕਰ ਰਿਹਾ ਸੀ। ਦੋਹਾਂ ਕਾਰਾਂ ਦੀ 40ਵੇ ਐਵੇਨਿਊ 'ਤੇ ਟੱਕਰ ਹੋ ਗਈ ਅਤੇ ਇਕ ਕਾਰ ਲਪੇਟ 'ਚ ਆ ਗਈ, ਜਿਸ 'ਚ 37 ਸਾਲਾ ਵਿਅਕਤੀ ਸਵਾਰ ਸੀ।

PunjabKesari

ਪੁਲਸ ਨੇ ਦੱਸਿਆ ਕਿ ਇਸ ਟੱਕਰ ਕਾਰਨ 68 ਸਾਲਾ ਔਰਤ ਦੀ ਮੌਤ ਹੋ ਗਈ, ਜਦਕਿ ਦੋਹਾਂ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਕੈਨੇਡੀਅਨ ਪੁਲਸ ਮੁਤਾਬਕ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਸ਼ਨੀਵਾਰ ਦੀ ਦੁਪਹਿਰ ਤਕ 40ਵੇਂ ਐਵੇਨਿਊ ਅਤੇ 184ਵੀਂ ਸਟਰੀਟ ਨੂੰ ਬੰਦ ਰੱਖਿਆ ਗਿਆ।


Related News