ਸੁਰਜੀਤ ਸਿੰਘ ਬਸਰਾ ਤੇ ਪਰਿਵਾਰ ਨੂੰ ਭਰਾ ਦੀ ਮੌਤ ਕਾਰਨ ਡੂੰਘਾ ਸਦਮਾ

Sunday, May 08, 2022 - 09:45 PM (IST)

ਸੁਰਜੀਤ ਸਿੰਘ ਬਸਰਾ ਤੇ ਪਰਿਵਾਰ ਨੂੰ ਭਰਾ ਦੀ ਮੌਤ ਕਾਰਨ ਡੂੰਘਾ ਸਦਮਾ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜ਼ਨੋ ਨਿਵਾਸੀ ਉੱਘੇ ਟਰਾਂਸਪੋਰਟਰ ਸੁਰਜੀਤ ਸਿੰਘ ਬਸਰਾ ਤੇ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਸਮੇਂ ਭਾਰੀ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਵੱਡੇ ਭਰਾ ਜਗਜੀਤ ਸਿੰਘ ਬਸਰਾ (63) ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਉਹ ਪਿਛਲੇ 34 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੇ ਸਨ।

ਇਹ ਵੀ ਪੜ੍ਹੋ :- ਅਚਾਨਕ ਯੂਕ੍ਰੇਨ ਪਹੁੰਚੇ ਕੈਨੇਡਾ ਦੇ PM ਟਰੂਡੋ ਤੇ ਅਮਰੀਕੀ ਰਾਸ਼ਟਰਪਤੀ ਦੀ ਪਤਨੀ ਜਿਲ ਬਾਈਡੇਨ

ਉਹ ਆਪਣੇ ਪਿੱਛੇ 2 ਬੇਟੇ, ਪਤਨੀ ਤੇ ਪਰਿਵਾਰ ਛੱਡ ਗਏ ਹਨ। ਸਵ. ਜਗਜੀਤ ਸਿੰਘ ਬਸਰਾ ਦਾ ਪਿਛਲਾ ਪਿੰਡ ਬਸਰਾਓਂ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ 13 ਮਈ ਦਿਨ ਸ਼ੁੱਕਰਵਾਰ ਸਵੇਰੇ 11 ਤੋਂ ਦੁਪਹਿਰ 2 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਮ ਫਾਊਲਰ ਵਿਖੇ ਹੋਵੇਗਾ। ਉਪਰੰਤ ਭੋਗ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਪਵੇਗਾ।

ਇਹ ਵੀ ਪੜ੍ਹੋ :- ਚਾਲੂ ਵਿੱਤੀ ਸਾਲ ’ਚ ਮੁੜ ਤੇਜ਼ ਰਫਤਾਰ ਨਾਲ ਦੌੜੇਗਾ ਕਮਰਸ਼ੀਅਲ ਵਾਹਨ ਉਦਯੋਗ : ਟਾਟਾ ਮੋਟਰਜ਼

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News