ਸੰਤ ਸੁਰਿੰਦਰ ਦਾਸ ਬਾਵਾ ਦਾ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵੱਲੋਂ ਗੋਲਡ ਮੈਡਲ ਨਾਲ ਸਨਮਾਨ
Monday, Jul 04, 2022 - 12:30 PM (IST)
ਰੋਮ (ਕੈਂਥ): ਸਤਿਗੁਰੂ ਰਵਿਦਾਸ ਮਹਾਰਾਜ ਜੀ ਅਜਿਹੇ ਸਤਿਗੁਰੂ ਹੋਏ ਹਨ ਜਿਹਨਾਂ ਨੇ ਸਾਰੀ ਜ਼ਿੰਦਗੀ ਜਿੱਥੇ ਹੱਥੀ ਕਿਰਤ ਕਰਨ ਦਾ ਹੋਕਾ ਦਿੱਤਾ ਉੱਥੇ ਸਮਾਜ ਵਿੱਚ ਵਹਿਮਾਂ ਭਰਮਾਂ ਦੇ ਅਡੰਬਰ ਦਾ ਵੀ ਪਰਦਾਫਾਸ਼ ਕਰਦਿਆਂ ਸਮੁੱਚੀ ਕਾਇਨਾਤ ਦੀ ਸਮਾਨਤਾ ਲਈ ਬੇਗਮਪੁਰੇ ਦੇ ਮਿਸ਼ਨ ਦਾ ਝੰਡਾ ਬੁਲੰਦ ਕੀਤਾ।ਅਜਿਹੇ ਪੂਰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਲਈ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਨੇ ਆਪਣੀ ਸਾਰੀ ਜ਼ਿੰਦਗੀ ਲੰਘਾਈ।ਸ਼ਹਾਦਤ ਵਾਲੇ ਸਮੇਂ ਵੀ ਉਹ ਮਿਸ਼ਨ ਦੀ ਸੇਵਾ ਕਰਦਿਆਂ ਸ਼ਹੀਦੀ ਜਾਮ ਪੀ ਗਏ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ (ਭਾਰਤ)ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਯੂਰਪ ਫੇਰੀ 'ਤੇ ਆਏ 108 ਸੰਤ ਸੁਰਿੰਦਰ ਦਾਸ ਬਾਵਾ ਡੇਰਾਸੱਚਖੰਡ ਬੱਲਾ (ਜਲੰਧਰ) ਨੇ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ)ਵਿਖੇ ਕੀਤਾ।
ਸੰਨ 25 ਮਈ 2009 ਨੂੰ ਵਿਆਨਾ (ਅਸਟਰੀਆ) ਦੀ ਧਰਤੀ 'ਤੇ ਸ਼ਹੀਦ ਹੋਏ ਸੰਤ ਰਾਮਾਨੰਦ ਜੀ ਤੇ ਪੰਜਾਬ (ਭਾਰਤ) ਵਿੱਚ ਸ਼ਹੀਦ ਹੋਏ ਤੇਲੂ ਰਾਮ ਜੀ, ਰਾਜਿੰਦਰ ਕੁਮਾਰ ਜੀ, ਵਿਜੇ ਕੁਮਾਰ ਜੀ, ਬਲਕਾਰ ਜੀ ਦੇ 13ਵੇਂ ਸ਼ਹੀਦੀ ਦਿਵਸ ਅਤੇ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਡੇਰਾ ਸੱਚਖੰਡ ਬੱਲਾਂ (ਜਲੰਧਰ) ਦੀ 50ਵੀਂ ਬਰਸੀ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਮੌਕੇ ਦਰਬਾਰ ਵਿੱਚ ਜੁੜ ਬੈਠੀ ਸੰਗਤ ਨਾਲ ਗੱਲਬਾਤ ਕਰਦਿਆਂ ਕਰਦਿਆਂ ਕਿਹਾ ਕਿ ਅੰਮ੍ਰਿਤਬਾਣੀ ਧੰਨ ਸਤਿਗੁਰੂ ਰਵੀਦਾਸ ਮਹਾਰਾਜ ਜੀ ਦਾ ਪ੍ਰਕਾਸ਼ ਸਮੁੱਚੇ ਵਿਸ਼ਵ ਵਿੱਚ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ ਤੇ ਇਸ ਦੀ ਛੱਤਰ ਹੇਠ ਸਮੁੱਚੇ ਰਵਿਦਾਸੀਆ ਸਮਾਜ ਆਪਣੇ ਸਮਾਜਿਕ ਤੇ ਧਾਰਮਿਕ ਕਾਰਜ ਸੰਪੂਰਨ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ : ਇਟਲੀ 'ਚ ਐਕਟਿਵ ਕੋਵਿਡ-19 ਮਾਮਲੇ 10 ਲੱਖ ਤੋਂ ਪਾਰ
ਰਵੀਦਾਸੀਆ ਧਰਮ ਵਿਸ਼ਵ ਭਰ ਵਿੱਚ ਕਰੋੜਾਂ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਪੈਰੋਕਾਰ ਦੀ ਧਾਰਮਿਕ ਪਹਿਚਾਣ ਹੈ।ਅੱਜ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਦੁਨੀਆ ਵਿੱਚ ਪਹੁੰਚਾਉਣ ਵਾਲੇ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਦੀ 50ਵੀਂ ਬਰਸੀ ਮੌਕੇ ਅਸੀਂ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਜ ਕਰਦੇ ਹਾਂ।ਆਓ ਸਾਰੇ ਸਤਿਗੁਰੂ ਰਵੀਦਾਸ ਮਹਾਰਾਜ ਜੀ ਸੁਪਨ ਸ਼ਹਿਰ ਬੇਗਮਪੁਰਾ ਨੂੰ ਸਾਕਾਰ ਕਰਨ ਲਈ ਮਿਸ਼ਨ ਨਾਲ ਜੁੜਕੇ ਗੁਰੂ ਦੀ ਸੇਵਾ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਕਰੀਏ।ਇਸ ਮੌਕੇ ਆਰੰਭੇ ਸ੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪਰੰਤ ਸਜੇ। ਵਿਸ਼ਾਲ ਕੀਰਤਨ ਦਰਬਾਰ ਵਿੱਚ ਮਿਸ਼ਨਰੀ ਗਾਇਕ ਜੀਵਨ ਸੋਹਲ ਵੱਲੋਂ ਆਪਣੀ ਦਮਦਾਰ ਤੇ ਬੁਲੰਦ ਆਵਾਜ ਮਿਸ਼ਨਰੀ ਗੀਤਾਂ ਦੁਆਰਾ ਸੰਗਤਾਂ ਨੂੰ ਜਾਗੂਰਕ ਕੀਤਾ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਵੱਲੋਂ 108 ਸੰਤ ਸੁਰਿੰਦਰ ਦਾਸ ਬਾਵਾ ਨੂੰ ਮਿਸ਼ਨ ਦੀ ਸੇਵਾ ਕਰਨ ਲਈ ਗੋਲਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਰਾਮ ਆਸਰਾ ਪ੍ਰਧਾਨ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੂਬੇ ਭਰ ਤੋਂ ਆਈ ਸੰਗਤ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਾਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ ਤੇ ਇਹਨਾਂ ਸ਼ਹੀਦਾਂ ਦਾ ਦੇਣ ਅਸੀਂ ਕਦੀਂ ਦੇ ਸਕਦੇ।ਇਸ ਸ਼ਹੀਦੀ ਸਮਾਗਮ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਧਾਰਮਿਕ ਅਸਥਾਨ ਰੋਮ ਤੇ ਸ੍ਰੀ ਗੁਰੂ ਰਵੀਦਾਸ ਦਰਬਾਰ ਵਿਲੇਤਰੀ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਸੰਗਤਾਂ ਸਮੇਤ ਹਾਜ਼ਰੀ ਭਰੀ।