ਸੁਨੀਤਾ ਵਿਲੀਅਮਜ਼ ਨੇ ਬਣਾਇਆ ਰਿਕਾਰਡ, ਸਪੇਸ ਸਟੇਸ਼ਨ ਤੋਂ ਬਾਹਰ ਬਿਤਾਏ 62 ਘੰਟੇ 6 ਮਿੰਟ

Friday, Jan 31, 2025 - 04:54 PM (IST)

ਸੁਨੀਤਾ ਵਿਲੀਅਮਜ਼ ਨੇ ਬਣਾਇਆ ਰਿਕਾਰਡ, ਸਪੇਸ ਸਟੇਸ਼ਨ ਤੋਂ ਬਾਹਰ ਬਿਤਾਏ 62 ਘੰਟੇ 6 ਮਿੰਟ

ਵਾਸ਼ਿੰਗਟਨ (ਏਜੰਸੀ)- ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਹੁਣ ਤੱਕ 62 ਘੰਟੇ 6 ਮਿੰਟ ਤੱਕ ਪੁਲਾੜ ਵਿੱਚ ਚਹਿਲਕਦਮੀ ਕਰਕੇ ਕਿਸੇ ਔਰਤ ਦੁਆਰਾ ਪੁਲਾੜ ਵਿਚ ਸਭ ਤੋਂ ਲੰਬੇ ਸਮੇਂ ਤੱਕ ਸਪੇਸਵਾਕ ਦਾ ਰਿਕਾਰਡ ਤੋੜ ਦਿੱਤਾ ਹੈ। ਜੂਨ 2024 ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ ਫਸੀ ਵਿਲੀਅਮਜ਼ ਅਤੇ ਉਸਦੇ ਸਹਿਯੋਗੀ ਬੁੱਚ ਵਿਲਮੋਰ ਨੇ ਵੀਰਵਾਰ ਨੂੰ ਪੁਲਾੜ ਵਿਚ ਚਹਿਲਕਦਮੀ ਕੀਤੀ। ਦੋਵਾਂ ਨੇ ISS ਦੇ ਬਾਹਰ ਜਾ ਕੇ ਖਰਾਬ ਹੋ ਚੁੱਕੇ ਰੇਡੀਓ ਸੰਚਾਰ ਹਾਰਡਵੇਅਰ ਨੂੰ ਹਟਾਇਆ ਅਤੇ ਨਮੂਨੇ ਇਕੱਠੇ ਕੀਤੇ, ਜਿਨ੍ਹਾਂ ਤੋਂ ਇਹ ਪਤਾ ਲੱਗ ਸਕੇ ਕਿ ਚੱਕਰ ਲਗਾ ਰਹੀ ਪ੍ਰਯੋਗਸ਼ਾਲਾ ਦੇ ਬਾਹਰਲੇ ਹਿੱਸੇ ਵਿੱਚ ਰੋਗਾਣੂ ਮੌਜੂਦ ਹਨ ਜਾਂ ਨਹੀਂ।

ਇਹ ਵੀ ਪੜ੍ਹੋ: ਸੈਨੇਟ 'ਚ ਬੋਲੇ FBI ਮੁਖੀ ਵਜੋਂ ਨਾਮਜ਼ਦ ਕਾਸ਼ ਪਟੇਲ, 'US 'ਚ ਨਿੱਜੀ ਤੌਰ 'ਤੇ ਕੀਤਾ ਨਸਲਵਾਦ ਦਾ ਸਾਹਮਣਾ'

ਪੁਲਾੜ ਵਿਚ ਚਹਿਲਕਦਮੀ ਪੂਰਬੀ ਤੱਟ ਦੇ ਸਮੇਂ (EST) ਮੁਤਾਬਕ ਸਵੇਰੇ 7:43 ਵਜੇ ਸ਼ੁਰੂ ਹੋਈ ਅਤੇ ਦੁਪਹਿਰ 1:09 ਵਜੇ ਸਮਾਪਤ ਹੋਈ। ਇਹ ਪ੍ਰਕਿਰਿਆ 5 ਘੰਟੇ 26 ਮਿੰਟ ਤੱਕ ਚੱਲੀ। ਇਹ ਸੁਨੀਤਾ ਵਿਲੀਅਮਜ਼ ਦੀ 9ਵੀਂ ਸਪੇਸਵਾਕ ਸੀ। EST ਦਾ ਅਰਥ ਹੈ ਅਮਰੀਕੀ ਮਿਆਰੀ ਸਮਾਂ ਜੋ ਕਿ IST (ਭਾਰਤੀ ਮਿਆਰੀ ਸਮਾਂ) ਤੋਂ 10.5 ਘੰਟੇ ਪਿੱਛੇ ਹੈ। ਨਾਸਾ ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਸਾਬਕਾ ਪੁਲਾੜ ਯਾਤਰੀ ਪੈਗੀ ਵਿਟਸਨ ਦੇ ਸਭ ਤੋਂ ਲੰਬੇ ਸਮੇਂ ਤੱਕ ਪੁਲਾੜ ਵਿਚ ਚਹਿਲਕਦਮੀ ਦੇ ਸਮੇਂ 60 ਘੰਟੇ ਅਤੇ 21 ਮਿੰਟ  ਨੂੰ ਪਾਰ ਕਰ ਲਿਆ ਹੈ।" 

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਵਾਲੇ ਪਹਿਲੇ ਭਾਰਤੀ ਹੋਣਗੇ ਸ਼ੁਭਾਂਸ਼ੂ ਸ਼ੁਕਲਾ, ਨਾਸਾ ਨੇ ਕੀਤਾ ਐਲਾਨ

ਨਾਸਾ ਅਨੁਸਾਰ, ਵਿਲੀਅਮਜ਼ ਦਾ ਹੁਣ ਤੱਕ ਦਾ ਕੁੱਲ ਸਪੇਸਵਾਕ ਸਮਾਂ 62 ਘੰਟੇ ਅਤੇ 6 ਮਿੰਟ ਹੈ, ਜੋ ਕਿ ਨਾਸਾ ਦੀ ਆਲ-ਟਾਈਮ ਸੂਚੀ ਵਿੱਚ ਚੌਥੇ ਸਥਾਨ 'ਤੇ ਹੈ। ਵਿਲੀਅਮਜ਼ (59) ਅਤੇ ਵਿਲਮੋਰ ਜੂਨ 2024 ਵਿੱਚ ਬੋਇੰਗ ਦੇ ਸਟਾਰਲਾਈਨਰ 'ਤੇ ਸਵਾਰ ਹੋ ਕੇ ISS ਦੇ 8 ਦਿਨਾਂ ਮਿਸ਼ਨ 'ਤੇ ਗਏ ਸਨ। ਹਾਲਾਂਕਿ, ਹੀਲੀਅਮ ਲੀਕ ਅਤੇ ਥਰਸਟਰ ਦੀ ਖਰਾਬੀ ਵਰਗੀਆਂ ਤਕਨੀਕੀ ਸਮੱਸਿਆਵਾਂ ਕਾਰਨ ਉਹ ਉਥੇ ਫਸ ਗਏ। ਨਾਸਾ ਦੀ ਯੋਜਨਾ ਮਾਰਚ ਦੇ ਅਖੀਰ ਵਿੱਚ ਬੋਇੰਗ ਦੀ ਵਿਰੋਧੀ ਕੰਪਨੀ ਸਪੇਸਐਕਸ ਦੁਆਰਾ ਬਣਾਏ ਗਏ ਪੁਲਾੜ ਯਾਨ ਰਾਹੀਂ ਉਨ੍ਹਾਂ ਨੂੰ ਧਰਤੀ 'ਤੇ ਵਾਪਸ ਲਿਆਉਣ ਦੀ ਹੈ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ, ਪੁਲਾੜ ਯਾਤਰੀਆਂ ਨੇ ਸੁਰੱਖਿਅਤ ਘਰ ਵਾਪਸੀ ਦੀ ਉਡੀਕ ਕਰਦੇ ਹੋਏ ISS 'ਤੇ ਆਪਣਾ ਕੰਮ ਜਾਰੀ ਰੱਖਿਆ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ 6 ਪੰਜਾਬੀ ਨੌਜਵਾਨ ਗ੍ਰਿਫਤਾਰ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News