ਸੁਨੀਤਾ ਵਿਲੀਅਮ ਨੇ ਪੁਲਾੜ ’ਚ ਕੀਤੀ ਚਹਿਲਕਦਮੀ
Friday, Jan 17, 2025 - 07:34 PM (IST)
ਕੇਪ ਕੇਨਰਵਲ/ਅਮਰੀਕਾ (ਏਜੰਸੀ)– ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਵੀਰਵਾਰ ਸ਼ਾਮ ਨੂੰ ਭਾਰਤੀ ਸਮੇਂ ਅਨੁਸਾਰ 6.30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ ਚਹਿਲਕਦਮੀ ਕੀਤੀ। ਇਸ ਦੌਰਾਨ ਉਨ੍ਹਾਂ ਦੇ ਸਾਥੀ ਪੁਲਾੜ ਯਾਤਰੀ ਨਿਕ ਹੇਗ ਵੀ ਉਨ੍ਹਾਂ ਦੇ ਨਾਲ ਸਨ।
ਨਾਸਾ ਨੇ ਦੋਵਾਂ ਦੀ ਚਹਿਲਕਦਮੀ ਦੀ ਲਾਈਵ ਫੁਟੇਜ ਸਾਂਝੀ ਕੀਤੀ ਹੈ। ਇਸ ਚਹਿਲਕਦਮੀ ਦਾ ਉਦੇਸ਼ ਨਿਊਟ੍ਰੋਨ ਸਟਾਰ ਇੰਟੀਰੀਅਰ ਕੰਪੋਜ਼ੀਸ਼ਨ ਐਕਸਪਲੋਰਰ (NICER) ਐਕਸ-ਰੇ ਟੈਲੀਸਕੋਪ ਦੀ ਮੁਰੰਮਤ ਕਰਨਾ ਹੈ। ਇਸ ਮਿਸ਼ਨ ਦਾ ਨਾਮ 'ਯੂਐਸ ਸਪੇਸਵਾਕ-91' ਹੈ। ਸੁਨੀਤਾ ਵਿਲੀਅਮਜ਼ ਦੇ ਕਰੀਅਰ ਦੀ ਇਹ 8ਵੀਂ ਅਤੇ ਹੇਗ ਦੀ ਚੌਥੀ ਚਹਿਲਕਦਮੀ ਹੈ। ਇਹ ਚਹਿਲਕਦਮੀ ਲਗਭਗ ਸਾਢੇ 6 ਘੰਟੇ ਚੱਲੀ।