ਕੈਲੀਫੋਰਨੀਆ 'ਚ 'ਆਪ ਪਾਰਟੀ' ਦੇ ਕਾਰਕੁੰਨਾਂ ਵਲੋਂ ਸੁਖਪਾਲ ਖਹਿਰਾ ਦੇ ਹੱਕ 'ਚ ਬੈਠਕ

Wednesday, Aug 01, 2018 - 01:05 PM (IST)

ਕੈਲੀਫੋਰਨੀਆ 'ਚ 'ਆਪ ਪਾਰਟੀ' ਦੇ ਕਾਰਕੁੰਨਾਂ ਵਲੋਂ ਸੁਖਪਾਲ ਖਹਿਰਾ ਦੇ ਹੱਕ 'ਚ ਬੈਠਕ

ਨਿਊਯਾਰਕ, ( ਰਾਜ ਗੋਗਨਾ )— ਬੀਤੇ ਦਿਨ 'ਆਪ ਪੰਜਾਬ ਕੌਂਸਲ ਯੂ. ਐੱਸ. ਏ.' ਦੇ ਕਾਰਕੁੰਨਾਂ ਵਲੋਂ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਬੇ-ਏਰੀਏ ਵਿੱਚ ਇੱਕ ਵੱਡੀ ਮੀਟਿੰਗ ਰੱਖੀ ਗਈ, ਜਿਸ ਦੌਰਾਨ ਬੁਲਾਰਿਆਂ ਨੇ ਸੁਖਪਾਲ ਖਹਿਰਾ ਦੇ ਹੱਕ 'ਚ ਗੱਲ ਕੀਤੀ। ਇਹ ਮੀਟਿੰਗ ਮਨਜਿੰਦਰ ਸੰਧੂ ਅਤੇ ਅੰਮ੍ਰਿਤਪਾਲ ਢਿਲੋਂ ਦੇ ਸੱਦੇ 'ਤੇ ਰੱਖੀ ਗਈ ਸੀ। ਇਸ ਦੌਰਾਨ ਲੋਕਾਂ ਦਾ ਭਰਵਾਂ ਇਕੱਠ ਹੋਇਆ।
ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੀ ਛੁੱਟੀ ਕਰ ਦਿੱਤੀ ਹੈ। ਪਾਰਟੀ ਨੇ ਵਿਧਾਨ ਸਭਾ ਹਲਕਾ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਥਾਪਿਆ ਹੈ। ਇਸ ਦਾ ਐਲਾਨ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਇੱਕ ਟਵੀਟ ਰਾਹੀਂ ਕੀਤਾ। ਉੱਥੇ ਹੀ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਕੁੱਝ ਸਾਥੀਆਂ ਵਲੋਂ 2 ਅਗਸਤ ਨੂੰ ਬਠਿੰਡਾ ਵਿਖੇ ਕਨਵੈਨਸ਼ਨ ਕਰਨ ਦਾ ਐਲਾਨ ਕੀਤਾ ਹੈ।


Related News