ਕੈਂਸਰ ਤੋਂ ਪੀੜਤ ਸੁਖਮਿੰਦਰ ਸਿੰਘ ਹੰਸਰਾ ਦਾ ਦਿਹਾਂਤ, ਪਾਰਟੀ ਮੈਂਬਰਾਂ ਵੱਲੋਂ ਦਿੱਤੀ ਗਈ ਸ਼ਰਧਾਂਜਲੀ

Tuesday, Feb 22, 2022 - 12:43 PM (IST)

ਕੈਂਸਰ ਤੋਂ ਪੀੜਤ ਸੁਖਮਿੰਦਰ ਸਿੰਘ ਹੰਸਰਾ ਦਾ ਦਿਹਾਂਤ, ਪਾਰਟੀ ਮੈਂਬਰਾਂ ਵੱਲੋਂ ਦਿੱਤੀ ਗਈ ਸ਼ਰਧਾਂਜਲੀ

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਵਿਖੇ ਕਾਫ਼ੀ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜ੍ਹਤ ਸ. ਸੁਖਮਿੰਦਰ ਸਿੰਘ ਹੰਸਰਾ ਦਾ ਕੈਨੇਡਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਿਹਾਂਤ ਹੋ ਗਿਆ।ਸਵ: ਸੁਖਮਿੰਦਰ ਸਿੰਘ ਹੰਸਰਾ ਦਾ ਪਿਛੋਕੜ ਲੁਧਿਆਣਾ ਦੇ ਇਲਾਕੇ ਦੇ ਨਾਲ ਸਬੰਧਤ ਸੀ।ਸਵ. ਹੰਸਰਾ ਕੈਨੇਡਾ ਦੀ ਧਰਤੀ 'ਤੇ ਖਾਲਿਸਤਾਨ ਦੇ ਸਮਰਥਕ ਰਹੇ। ਉਹ ਖਾਲਿਸਤਾਨ ਦੀ ਪ੍ਰਾਪਤੀ ਲਈ ਤੱਤਪਰ ਰਹਿਣ ਵਾਲੇ ਪਾਰਟੀ ਦੇ ਸੁਪਰੀਮੋ ਸਿਮਰਨਜੀਤ ਸਿੰਘ ਮਾਨ ਨਾਲ ਹੁਣ ਤੱਕ ਚਟਾਨ ਵਾਂਗ ਖੜ੍ਹਨ ਵਾਲੇ ਸਿੱਖ ਸਨ।ਸਵਃ ਹੰਸਰਾ ਸਿੱਖਾਂ ਦੇ ਹੱਕ ਵਿਚ ਕਿਤੇ ਵੀ ਕਿਸੇ ਸਿੱਖ ਨਾਲ ਹੁੰਦੀ ਬੇਇਨਸਾਫ਼ੀ ਲਈ ਕੈਨੇਡਾ ਤੋਂ ਅਮਰੀਕਾ ਤੱਕ ਵੀ ਰੈਲੀਆਂ ਰੋਸ ਮੁਜ਼ਾਹਰਿਆਂ ਤੱਕ ਪਹੁੰਚਦੇ ਸਨ। 

PunjabKesari

ਉਹਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਅਮਰੀਕਾ ਦੇ ਉੱਘੇ ਸਿੱਖ ਆਗੂ ਅਤੇ ਪਾਰਟੀ ਦੇ ਕਨਵੀਨਰ ਸ. ਬੂਟਾ ਸਿੰਘ ਖੜੌਦ ਨੇ ਭਰੇ ਮਨ ਨਾਲ ਫ਼ੋਨ ਵਾਰਤਾ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਹੰਸਰਾ ਦੇ ਇਸ ਦੁਨੀਆ ਤੋਂ ਜਾਣ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਜ਼ਿਆਦਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਸ਼ੋਅਦ (ਅੰਮ੍ਰਿਤਸਰ) ਦਾ ਹੱਕ ਸੱਚ ਦੀ ਆਵਾਜ਼ ਨੂੰ ਜਾਣੂ ਕਰਵਾਉਣ ਵਾਲਾ ਯੋਧਾ ਅਸੀਂ ਸਦਾ ਲਈ ਖੋਹ ਬੈਠੇ ਹਾਂ, ਉਹਨਾਂ ਦੇ ਜਾਣ ਨਾਲ ਜਿੱਥੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਨੂੰ ਵੀ ਬਹੁਤ ਗਹਿਰਾ ਸਦਮਾ ਪਹੁੰਚਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, ਵੱਡੀ ਗਿਣਤੀ 'ਚ ਨਵੇਂ ਭਾਈਚਾਰਕ ਮਾਮਲੇ ਆਏ ਸਾਹਮਣੇ 

ਅਮਰੀਕਾ ਵਿਚ ਪਾਰਟੀ ਦੇ ਕਨਵੀਨਰ ਬੂਟਾ ਸਿੰਘ ਖੜੌਦ ਨੇ ਕਿਹਾ ਕਿ ਬੇਸ਼ਕ ਅੱਜ ਉਹ ਸ਼ਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਵੱਲੋਂ ਪਾਰਟੀ ਲਈ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਦੁੱਖ ਦੀ ਇਸ ਘੜੀ ਵਿਚ ਸ: ਬੂਟਾ ਸਿੰਘ ਖੜੌਦ ਨੇ ਉਹਨਾਂ ਦੇ ਸਪੁੱਤਰ ਹਰਪ੍ਰੀਤ ਸਿੰਘ ਹੰਸਰਾ,ਦੋਸਤਾਂ, ਪਰਿਵਾਰਿਕ ਮੈਂਬਰਾਂ ਅਤੇ ਸਮੂੰਹ ਪਾਰਟੀ ਦੇ ਕਾਰਕੁੰਨਾਂ ਨਾਲ ਫ਼ੋਨ ਤੇ ਹੰਸਰਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।


author

Vandana

Content Editor

Related News