ਕੈਲੇਫੋਰਨੀਆ ''ਚ ਸੁੱਖੀ ਚਹਿਲ ਦੀ ਮੌਤ ਕੁਦਰਤੀ ਜਾਂ ਕਤਲ

Friday, Aug 01, 2025 - 12:03 PM (IST)

ਕੈਲੇਫੋਰਨੀਆ ''ਚ ਸੁੱਖੀ ਚਹਿਲ ਦੀ ਮੌਤ ਕੁਦਰਤੀ ਜਾਂ ਕਤਲ

ਕੈਲੇਫੋਰਨੀਆ (ਜ. ਬ)- ਭਾਰਤ ਵਿਰੋਧੀ ਖਾਲਿਸਤਾਨੀ ਧਿਰਾਂ ਦੀਆਂ ਅੱਖਾਂ ਵਿਚ ਲੰਬੇ ਸਮੇਂ ਤੋਂ ਰੜਕਦੇ ਆ ਰਹੇ ਸੁੱਖੀ ਚਾਹਲ ਦੀ ਅੱਜ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸ਼ੱਕੀ ਹਾਲਾਤਾਂ ਵਿਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਚਾਹਲ ਨੂੰ ਉਨ੍ਹਾਂ ਦੇ ਕਿਸੇ ਜਾਣਕਾਰ ਵੱਲੋਂ ਆਪਣੇ ਘਰ ਖਾਣੇ 'ਤੇ ਸੱਦਿਆ ਗਿਆ ਸੀ, ਜਿੱਥੇ ਖਾਣਾ ਖਾਣ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਮੌਕੇ 'ਤੇ ਹੀ ਮੌਤ ਹੋ ਗਈ।

ਸਰੀਰਕ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਸੁੱਖੀ ਦੀ ਇਸ ਤਰ੍ਹਾਂ ਭੇਦਭਰੇ ਹਾਲਾਤਾਂ ਵਿਚ ਹੋਈ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਕਿਉਂਕਿ ਸੁੱਖੀ ਜੋ ਕਥਿਤ ਖਾਲਿਸਤਾਨੀ ਧਿਰਾਂ ਦੀ ਖੁੱਲੀ ਆਲੋਚਨਾ ਕਰਨ ਅਤੇ ਉਨ੍ਹਾਂ ਦੀਆਂ ਦੇਸ਼ ਵਿਰੋਧੀ ਕਾਰਵਾਈਆਂ 'ਤੇ ਖੁੱਲ ਕੇ ਆਵਾਜ਼ ਬੁਲੰਦ ਕਰਨ ਲਈ ਜਾਣੇ ਜਾਂਦੇ ਸਨ, 17 ਅਗਸਤ ਨੂੰ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਨੂੰ ਇੱਕ ਫਰਾਡ ਦੱਸਦਿਆਂ ਇਸਦਾ ਖੁੱਲ੍ਹੇਆਮ ਵਿਰੋਧ ਕਰਦੇ ਆ ਰਹੇ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਅਕਸਰ ਹੀ ਵਿਰੋਧੀਆਂ (ਖਾਲਿਸਤਾਨੀਆਂ) ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ, ਪਰ ਉਹ ਆਪਣੀ ਧੁਨ 'ਤੇ ਅਡਿੱਗ ਰਹੇ ਸੀ। ਸੁੱਖੀ ਚਾਹਲ ਦੀ ਮੌਤ 'ਤੇ ਭਾਰਤ ਪੱਖੀ ਲੋਕਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ, ਭਾਵੇਂ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ ਪਰ ਸੁੱਖੀ ਦੇ ਹਮਦਰਦਾਂ ਵੱਲੋਂ ਮਹਿਮਾਨਵਾਜ਼ ਦੀ ਭੂਮਿਕਾ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾ ਰਿਹਾ ਹੈ।


author

cherry

Content Editor

Related News