ਸੋਮਾਲੀਆ ਸੰਸਦ ਨੇੜੇ ਆਤਮਘਾਤੀ ਕਾਰ ਬੰਬ ਧਮਾਕਾ
Sunday, Mar 25, 2018 - 09:50 PM (IST)

ਮੋਗਾਦਿਸ਼ੂ—ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਸੰਸਦ ਅਤੇ ਗ੍ਰਹਿ ਮੰਤਰਾਲੇ ਕੋਲ ਇਕ ਜਾਂਚ ਚੌਕੀ 'ਤੇ ਐਤਵਾਰ ਨੂੰ ਇਕ ਆਤਮਘਾਤੀ ਕਾਰ ਬੰਬ ਧਮਾਕਾ ਹੋਇਆ। ਫਿਲਹਾਲ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਇਸ ਘਟਨਾ 'ਚ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਹੈ।
ਪੁਲਸ ਅਧਿਕਾਰੀ ਨੂਰ ਮੁਹੰਮਦ ਨੇ ਰਾਇਟਰ ਨੂੰ ਦੱਸਿਆ ਕਿ ਬੰਬ ਧਮਾਕਾ ਸਖਤ ਸੁਰੱਖਿਆ ਵਾਲੇ ਸਾਈਦਕਾ ਜਾਂਚ ਚੌਕੀ ਕੋਲ ਹੋਇਆ। ਸ਼ਹਿਰ ਦੇ ਇਕਲੌਤੇ ਰਾਹਤ ਸੇਵਾ ਆਮੀਨ ਐਂਬੁਲੈਂਸ ਸੇਵਾ ਦੇ ਨਿਦੇਸ਼ਕ ਅਬਦਿਕਾਦੀਰ ਅਬਦਿਰਹਮਾਨ ਨੇ ਦੱਸਿਆ ਕਿ ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਘਟਨਾਸਥਾਨ 'ਤੇ ਮੌਜੂਦ ਰਾਇਟਰ ਦੇ ਫੋਟੋਗ੍ਰਾਫਰ ਮੁਤਾਬਕ ਧਮਾਕੇ ਦੀ ਆਵਾਜ਼ ਨਾਲ ਕਈ ਕਾਰਾਂ ਅਤੇ ਹੋਰ ਵਾਹਨ ਪਲਟ ਗਏ। ਕਿਸੇ ਸੰਗਠਨ ਨੇ ਫਿਲਹਾਲ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪਿਛਲੇ ਸ਼ੁੱਕਰਵਾਰ ਨੂੰ ਮੋਗਾਦਿਸ਼ੂ ਦੇ ਇਕ ਵਿਅਸਤ ਹੋਟਲ ਦੇ ਬਾਹਰ ਅੱਲ-ਸ਼ਬਾਬ ਵਲੋਂ ਕੀਤੇ ਗਏ ਬੰਬ ਧਮਾਕੇ 'ਚ 14 ਲੋਕ ਮਾਰੇ ਗਏ ਸਨ।