ਸੋਮਾਲੀਆ ਦੀ ਰਾਜਧਾਨੀ ’ਚ ਆਤਮਘਾਤੀ ਹਮਲਾ, 5 ਦੀ ਮੌਤ ਤੇ 14 ਜ਼ਖਮੀ

Saturday, Jan 02, 2021 - 09:10 PM (IST)

ਸੋਮਾਲੀਆ ਦੀ ਰਾਜਧਾਨੀ ’ਚ ਆਤਮਘਾਤੀ ਹਮਲਾ, 5 ਦੀ ਮੌਤ ਤੇ 14 ਜ਼ਖਮੀ

ਇਸਤਾਂਬੁਲ-ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ ’ਚ ਸ਼ਨੀਵਾਰ ਨੂੰ ਇਕ ਹੋਏ ਆਤਮਘਾਤੀ ਹਮਲੇ ’ਚ ਤੁਰਕੀ ਦੇ ਦੋ ਨਾਗਰਿਕਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਤੁਰਕੀ ਦੇ ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਅਲਕਾਇਦਾ ਨਾਲ ਜੁੜੇ ਅਲ ਸ਼ਬਾਬ ਚਰਮਪੰਥੀ ਸੰਗਠਨ ਨੇ ਆਪਣੀ ਸ਼ਹਾਦਾ ਨਿਊਜ਼ ਏਜੰਸੀ ਤੋਂ ਕੀਤੀ ਗਈ ਇਕ ਪੋਸਟ ’ਚ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਤੁਰਕੀ ਦੇ ਸਿਹਤ ਮੰਤਰੀ ਫਾਹਰੇਤੱਤੀਨ ਕੋਸਾ ਨੇ ਟਵੀਟ ਕਰ ਕੇ ਕਿਹਾ ਕਿ ਹਮਲੇ ’ਚ ਉਨ੍ਹਾਂ ਦੇ ਦੇਸ਼ ਦੇ ਤਿੰਨ ਨਾਗਰਿਕਾਂ ਸਮੇਤ 14 ਲੋਕ ਜ਼ਖਮੀ ਵੀ ਹੋਏ ਹਨ।

ਇਹ ਵੀ ਪੜ੍ਹੋ -'ਕੋਰੋਨਾ ਤੋਂ ਵੀ ਵਧੇਰੇ ਖਤਰਨਾਕ ਵਾਇਰਸ ਦੀ ਲਪੇਟ ’ਚ ਆ ਸਕਦੀ ਹੈ ਦੁਨੀਆ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News