ਚਾਡ ''ਚ ਆਤਮਘਾਤੀ ਹਮਲਾ, 6 ਦੀ ਮੌਤ
Wednesday, Aug 14, 2019 - 10:22 PM (IST)

ਚਾਡ - ਅਫਰੀਕੀ ਦੇਸ਼ ਚਾਡ ਦੇ ਪੱਛਮੀ ਲੇਕ ਸੂਬੇ ਦੇ ਕਾਇਗਾ ਕਿੰਦਜ਼ਿਰਾ ਖੇਤਰ 'ਚ ਬੁੱਧਵਾਰ ਸਵੇਰੇ ਇਕ ਆਤਮਘਾਤੀ ਹਮਲੇ 'ਚ ਘਟੋਂ-ਘੱਟ 6 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਲੇਕ ਸੂਬੇ ਦੀ ਸਰਹੱਦ ਦਰਅਸਲ ਨਾਇਜ਼ੀਰੀਆ, ਨਾਇਜ਼ਰ ਅਤੇ ਕੈਮਰੂਨ ਨਾਲ ਲੱਗਦੀ ਹੈ ਜਿੱਥੇ ਅੱਤਵਾਦੀ ਸੰਗਠਨ ਬੋਕੋ ਹਰਮ ਦੀ ਮਜ਼ਬੂਤ ਪੱਕੜ ਹੈ। ਅਜਿਹੇ 'ਚ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਮਸਲੇ 'ਚ ਬੋਕੋ ਹਰਮ ਦਾ ਹੱਥ ਹੋ ਸਕਦਾ ਹੈ।
ਇਹ ਸੰਗਠਨ ਪਿਛਲੇ ਇਕ ਦਹਾਕੇ ਤੋਂ ਇਸ ਸਰਹੱਦੀ ਖੇਤਰ 'ਚ ਸਰਗਰਮ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਅਪ੍ਰੈਲ 'ਚ ਚਾਡ ਦੇ ਸੁਰੱਖਿਆ ਬਲਾਂ ਨੇ ਦੇਸ਼ 'ਚ ਬੋਕੋ ਹਰਮ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ 63 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਇਸ ਕਾਰਵਾਈ 'ਚ ਹਾਲਾਂਕਿ 7 ਫੌਜੀਆਂ ਦੀ ਵੀ ਮੌਤ ਹੋ ਗਈ ਸੀ। ਸਾਲ 2015 'ਚ ਬੇਨੀਨ, ਕੈਮਰੂਨ, ਚਾਡ, ਨਾਈਜ਼ਰ ਅਤੇ ਨਾਇਜ਼ੀਰੀਆ ਨੇ ਸੰਯੁਕਤ ਰੂਪ ਤੋਂ ਮਿਲ ਕੇ ਖੇਤਰ 'ਚ ਬੋਕੋ ਹਰਮ ਖਿਲਾਫ ਲੜਾਈ ਨੂੰ ਮਜ਼ਬੂਤ ਕਰਨ ਲਈ ਬਹੁ-ਰਾਸ਼ਟਰੀ ਸੰਯੁਕਤ ਕਾਰਜ ਬਲ ਦਾ ਗਠਨ ਵੀ ਕੀਤਾ ਸੀ।