ਅਫਗਾਨਿਸਤਾਨ ਦੀ ਸ਼ੀਆ ਮਸਜਿਦ 'ਚ ਆਤਮਘਾਤੀ ਹਮਲਾ, 17 ਦੀ ਮੌਤ, 15 ਜ਼ਖ਼ਮੀ
Saturday, Oct 14, 2023 - 08:19 PM (IST)
ਨੈਸ਼ਨਲ ਡੈਸਕ : ਅਫਗਾਨਿਸਤਾਨ ਦੇ ਉੱਤਰੀ ਖੇਤਰ 'ਚ ਜੁੰਮੇ ਦੀ ਨਮਾਜ਼ ਦੌਰਾਨ ਇਕ ਸ਼ੀਆ ਮਸਜਿਦ 'ਚ ਨਮਾਜ਼ੀਆਂ ਵਿਚਾਲੇ ਇਕ ਆਤਮਘਾਤੀ ਹਮਲਾਵਰ ਨੇ ਧਮਾਕੇ ਨਾਲ ਖੁਦ ਨੂੰ ਉਡਾ ਲਿਆ, ਜਿਸ ਨਾਲ 17 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਧਮਾਕਾ ਬਗਲਾਨ ਪ੍ਰਾਂਤ ਦੀ ਰਾਜਧਾਨੀ ਪੋਲ-ਏ-ਖੋਮਰੀ ਦੀ ਮਸਜਿਦ 'ਚ ਹੋਇਆ ਸੀ। ਉੱਥੇ ਹੀ ਸੁਰੱਖਿਆ ਅਧਿਕਾਰੀ ਇਹ ਜਾਂਚ ਕਰ ਰਹੇ ਹਨ ਕਿ ਹਮਲਾਵਰ ਇਮਾਮ ਜਮਾਨ ਮਸਜਿਦ 'ਚ ਧਮਾਕਾ ਕਰਨ ਲਈ ਪਹੁੰਚਿਆ ਕਿਵੇਂ।
ਇਹ ਵੀ ਪੜ੍ਹੋ- ਨਸ਼ਿਆ ਖ਼ਿਲਾਫ਼ ਜੰਗ 'ਚ ਅੰਮ੍ਰਿਤਸਰ CP ਦੀ ਪਹਿਲਕਦਮੀ, 40 ਹਜ਼ਾਰ ਵਿਦਿਆਰਥੀਆਂ ਨਾਲ ਚਲਾਉਣਗੇ ਵੱਡੀ ਮੁਹਿੰਮ
ਧਮਾਕੇ ਦੀ ਜ਼ਿੰਮੇਵਾਰੀ ਹਾਲੇ ਕਿਸੇ ਨੇ ਨਹੀਂ ਲਈ, ਪਰ ਇਸ ਪਿੱਛੇ ਇਸਲਾਮਿਕ ਸਟੇਟ ਸੰਗਠਨ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਇਸ ਅੱਤਵਾਦੀ ਸੰਗਠਨ ਨੇ ਪਹਿਲਾਂ ਵੀ ਅਫਗਾਨਿਸਤਾਨ ਦੇ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸਲਾਮਿਕ ਸਟੇਟ ਨੇ ਤਾਲੀਬਾਨ ਦੇ ਅਗਸਤ 2021 'ਚ ਸੱਤਾ 'ਚ ਆਉਣ ਤੋਂ ਬਾਅਦ ਦੇਸ਼ ਭਰ ਦੀਆਂ ਮਸਜਿਦਾਂ ਤੇ ਘੱਟਗਿਣਤੀਆਂ 'ਤੇ ਹਮਲੇ ਵਧਾ ਦਿੱਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8