ਪਾਕਿਸਤਾਨ 'ਚ ਖੰਡ ਦੇ ਭਾਅ 100 ਰੁਪਏ ਤੋਂ ਪਾਰ, ਇਮਰਾਨ ਦੇ 'ਮਹਿੰਗਾਈ ਗਿਫਟ' ਤੋਂ ਆਵਾਮ ਪਰੇਸ਼ਾਨ
Monday, Apr 05, 2021 - 03:46 AM (IST)
ਇਸਲਾਮਾਬਾਦ - ਪਾਕਿਸਤਾਨ ਵਿਚ ਆਟਾ, ਸਬਜ਼ੀ, ਆਂਡੇ ਅਤੇ ਮੀਟ ਤੋਂ ਬਾਅਦ ਹੁਣ ਖੰਡ ਦੇ ਭਾਅ ਨੂੰ ਵੀ ਅੱਗ ਲੱਗ ਗਈ ਹੈ। ਰਾਜਧਾਨੀ ਇਸਲਾਮਾਬਾਦ ਸਣੇ ਮੁਲਕ ਦੇ ਵਧੇਰੇ ਖੇਤਰਾਂ ਵਿਚ ਇਕ ਕਿਲੋ ਖੰਡ ਕਰੀਬ 100 ਰੁਪਏ ਦੀ ਵਿੱਕ ਰਹੀ ਹੈ। ਰਮਜ਼ਾਨ ਦੌਰਾਨ ਇਮਰਾਨ ਸਰਕਾਰ ਦੇ ਇਸ ਮਹਿੰਗਾਈ ਬੰਬ ਦੇ ਫਟਣ ਨਾਲ ਪਾਕਿਸਤਾਨ ਦੀ ਗਰੀਬ ਆਵਾਮ ਪਰੇਸ਼ਾਨ ਹੋ ਗਈ ਹੈ। ਨਵਾਂ ਪਾਕਿਸਤਾਨ ਦਾ ਸੁਪਨਾ ਦੇਖਣ ਵਾਲੇ ਇਮਰਾਨ ਨੇ ਹਾਲ ਹੀ ਵਿਚ ਆਪਣੇ ਉਸ ਫੈਸਲੇ ਤੋਂ ਯੂ-ਟਰਨ ਲੈ ਲਿਆ ਸੀ, ਜਿਸ ਵਿਚ ਭਾਰਤ ਤੋਂ ਸਸਤੇ ਭਾਅ ਵਿਚ ਖੰਡ ਖਰੀਦਣ ਦੀ ਗੱਲ ਕੀਤੀ ਗਈ ਸੀ।
ਇਹ ਵੀ ਪੜੋ - ਇੰਗਲੈਂਡ : Heart ਕੈਂਸਰ ਦੇ ਮਰੀਜ਼ਾਂ ਦਾ ਇਲਾਜ ਹੁਣ 2 ਘੰਟੇ ਨਹੀਂ ਸਿਰਫ 5 ਮਿੰਟ 'ਚ ਹੋਵੇਗਾ
ਲੀਪਾਪੋਤੀ ਕਰਨ ਵਿਚ ਲੱਗੇ ਇਮਰਾਨ ਦੇ ਮੰਤਰੀ
ਇਮਰਾਨ ਖਾਨ ਦੇ ਕਰੀਬੀ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਖੰਡ ਦੇ ਵੱਧਦੇ ਭਾਅ ਦਾ ਟੋਕਰਾ ਸੱਟੇਬਾਜ਼ਾਂ ਦੇ ਸਿਰ ਸੁੱਟ ਦਿੱਤਾ। ਖੁਦ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦਾਅਵਾ ਕੀਤਾ ਹੈ ਕਿ ਮੁਲਕ ਵਿਚ ਖੰਡ ਦੀ ਘਾਟ ਦੀ ਅਫਵਾਹ ਫੈਲਾਈ ਗਈ ਹੈ, ਜਿਸ ਕਾਰਣ ਇਸ ਦੇ ਭਾਅ ਵਿਚ ਤੇਜ਼ੀ ਆਈ ਹੈ। ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਇਸ ਮਾਮਲੇ ਵਿਚ ਕਈ ਲੋਕਾਂ ਖਿਲਾਫ ਕਾਰਵਾਈ ਕਰ ਚੁੱਕੀ ਹੈ।
ਇਹ ਵੀ ਪੜੋ - Ferrari ਤੇ Porsche ਜਿਹੀਆਂ ਲਗਜ਼ਰੀ ਕਾਰਾਂ ਲਿਜਾ ਰਹੇ ਟਰੱਕ ਨਾਲ ਟਕਰਾਈ ਟਰੇਨ, ਦੇਖੋ ਤਸਵੀਰਾਂ
ਕਰਾਚੀ-ਲਾਹੌਰ ਵਿਚ ਵੀ ਮੁਰਗੇ ਦੇ ਭਾਅ 7ਵੇਂ ਅਸਮਾਨ 'ਤੇ
ਪਾਕਿਸਤਾਨ ਦੇ ਇਕ ਅੰਗ੍ਰੇਜ਼ੀ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਕਰਾਚੀ ਵਿਚ ਜਿਉਂਦੇ ਮੁਰਗੇ ਦੀ ਕੀਮਤ 370 ਰੁਪਏ ਪ੍ਰਤੀ ਕਿਲੋ ਅਤੇ ਮੀਟ ਦੀ ਕੀਮਤ 500 ਰੁਪਏ ਤੱਕ ਪਹੁੰਚ ਗਈ ਹੈ। ਵੱਡੀ ਗਿਣਤੀ ਵਿਚ ਸਥਾਨਕ ਖਰੀਦਦਾਰਾਂ ਨੇ ਚਿਕਨ-ਮੀਟ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਗੁੱਸਾ ਪ੍ਰਗਟ ਕੀਤਾ ਹੈ ਜਦਕਿ ਲਾਹੌਰ ਵਿਚ ਚਿਕਨ-ਮੀਟ ਦੀ ਕੀਮਤ 365 ਰੁਪਏ ਕਿਲੋ ਦੱਸੀ ਜਾ ਰਹੀ ਹੈ।
ਇਹ ਵੀ ਪੜੋ - ਦਵਾਈ ਤੋਂ ਲੈ ਕੇ ਦੁਆ ਤੱਕ ਕੰਮ ਆਉਂਦੇ ਨੇ ਯਮਨ ਦੇ 'Dragon Blood Tree', ਅੱਜ ਖੁਦ ਹਨ ਸੰਕਟ 'ਚ
ਰਸੋਈ ਗੈਸ ਦੀ ਕਮੀ ਨਾਲ ਬੁੱਝ ਸਕਦੇ ਹਨ ਪਾਕਿਸਤਾਨੀ ਚੁਲਹੇ
ਪਾਕਿਸਤਾਨ ਜਨਵਰੀ ਮਹੀਨੇ ਤੋਂ ਭਿਆਨਕ ਗੈਸ ਸੰਕਟ ਨਾਲ ਨਜਿੱਠ ਰਿਹਾ ਹੈ। ਪਾਕਿਸਤਾਨ ਵਿਚ ਗੈਸ ਦੀ ਸਪਲਾਈ ਕਰਨ ਵਾਲੀ ਕੰਪਨੀ ਸੁਈ ਨਾਰਥਨ 500 ਮਿਲੀਅਨ ਸਟੈਂਡਰਡ ਕਿਊਬਕ ਫੁੱਟ ਹਰ ਰੋਜ਼ ਗੈਸ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ। ਗੈਸ ਦੀ ਇਸ ਭਾਰੀ ਕਿੱਲਤ ਕਾਰਣ ਕੰਪਨੀ ਕੋਲ ਪਾਵਰ ਸੈਕਟਰ ਨੂੰ ਗੈਸ ਦੀ ਸਪਲਾਈ ਰੋਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਸਮੇਂ 'ਤੇ ਗੈਸ ਨਹੀਂ ਖਰੀਦੀ ਜਿਸ ਦਾ ਨਤੀਜਾ ਹੁਣ ਮੁਲਕ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।
ਇਹ ਵੀ ਪੜੋ - ਕੋਰੋਨਾ : ਕੁਵੈਤ ਨੇ ਵਿਦੇਸ਼ੀਆਂ ਦੀ ਐਂਟਰੀ 'ਤੇ ਲਾਇਆ ਬੈਨ
ਇਮਰਾਨ ਨੇ ਬਦਲਿਆ ਵਿੱਤ ਮੰਤਰੀ
ਮਹਿੰਗਾਈ ਨੂੰ ਲੈ ਕੇ ਸਭ ਪਾਸਿਓ ਘਿਰੇ ਇਮਰਾਨ ਨੇ ਡਾ. ਅਬਦੁੱਲ ਹਫੀਜ਼ ਨੂੰ ਅਹੁਦੇ ਤੋਂ ਹਟਾ ਕੇ ਉਦਯੋਗ ਅਤੇ ਉਤਪਾਦਨ ਮੰਤਰੀ ਹੱਮਾਦ ਅਜ਼ਹਰ ਨੂੰ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਪਰ ਇਸ ਦੇ ਬਾਵਜੂਦ ਮਹਿੰਗਾਈ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਇਹ ਇਮਰਾਨ ਖਾਨ ਦੇ 2018 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਵਿੱਤ ਮੰਤਰਾਲਾ ਸੰਭਾਲਣ ਵਾਲੇ ਅਜ਼ਹਰ ਤੀਜੇ ਮੰਤਰੀ ਹਨ। ਸ਼ੇਖ ਨੂੰ ਪਿਛਲੇ ਸਾਲ ਵਿੱਤ ਮੰਤਰੀ ਬਣਾਇਆ ਗਿਆ ਸੀ, ਹਾਲਾਂਕਿ ਉਹ ਸੰਸਦ ਦੇ ਮੈਂਬਰ ਨਹੀਂ ਸਨ।
ਇਹ ਵੀ ਪੜੋ - Nike ਨੇ ਇਨਸਾਨੀ ਖੂਨ ਵਾਲੇ 'ਸ਼ੈਤਾਨੀ ਬੂਟਾਂ' ਖਿਲਾਫ ਜਿੱਤਿਆ ਮੁਕੱਦਮਾ, ਜਾਣੋ ਕੀ ਹੈ ਪੂਰਾ ਮਾਮਲਾ