ਕਾਲਜ ਤੋਂ ਬਾਅਦ ਸ਼ੁਗਰ ਡੈਡੀ ਬਣਿਆ ਇਹ ਨੌਜਵਾਨ, 20 ਆਕਰਸ਼ਕ ਕੁੜੀਆਂ ’ਤੇ ਉਡਾਏ ਲੱਖਾਂ

Thursday, Mar 25, 2021 - 09:35 AM (IST)

ਕਾਲਜ ਤੋਂ ਬਾਅਦ ਸ਼ੁਗਰ ਡੈਡੀ ਬਣਿਆ ਇਹ ਨੌਜਵਾਨ, 20 ਆਕਰਸ਼ਕ ਕੁੜੀਆਂ ’ਤੇ ਉਡਾਏ ਲੱਖਾਂ

ਵਾਸ਼ਿੰਗਟਨ (ਇੰਟ.)- ਅਮਰੀਕਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਦੱਸਿਆ ਕਿ ਕਿਵੇਂ ਉਹ ਰਿਲੇਸ਼ਨਸ਼ਿਪ ਲਈ ਪਿਛਲੇ ਕਈ ਸਾਲਾਂ ’ਚ ਦਰਜਨਾਂ ਆਕਰਸ਼ਕ ਕੁੜੀਆਂ ਨੂੰ ਡੇਟ ਕਰ ਚੁੱਕਾ ਹੈ। ਸਯੇਟ ਸਕੋਲਾਫ ਨੂੰ ਕਾਲਜ ਗ੍ਰੈਜੂਏਸ਼ਨ ਦੌਰਾਨ ਹੀ ਮਹਿਸੂਸ ਹੋ ਗਿਆ ਸੀ ਕਿ ਉਹ ਆਪਣੀ ਪੜ੍ਹਾਈ ’ਤੇ ਫੋਕਸ ਕਰਨਾ ਚਾਹੁੰਦਾ ਹੈ ਅਤੇ ਉਹ ਡੇਟਿੰਗ ਲਈ ਸਮਾਂ ਨਹੀਂ ਕੱਢ ਸਕੇਗਾ।

ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ ਇੰਗਲੈਂਡ ਦੀ ਸਖ਼ਤੀ, ਬਿਨਾਂ ਵਜ੍ਹਾ ਵਿਦੇਸ਼ ਯਾਤਰਾ ਕਰਨ ’ਤੇ ਲੱਗੇਗਾ 5 ਲੱਖ ਰੁਪਏ ਦਾ ਜੁਰਮਾਨਾ

ਉਨ੍ਹਾਂ ਯੂਨੀਵਰਸਿਟੀ ਆਫ ਸ਼ਿਕਾਗੋ ਤੋਂ ਫਿਲੌਸਫੀ ਅਤੇ ਇਕੋਨਾਮਿਕਸ ’ਚ ਡਿਗਰੀ ਹਾਸਲ ਕੀਤੀ ਅਤੇ 28 ਸਾਲ ਦੀ ਉਮਰ ’ਚ ਉਹ ਸਿੱਧੇ ਇਕ ਹਾਈਪ੍ਰੋਫਾਈਲ ਨੌਕਰੀ ਕਰਨ ਲੱਗਾ। ਇਕ ਨਿੱਜੀ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਉਸਨੇ ਦੱਸਿਆ ਕਿ ਮੇਰੀ ਨੌਕਰੀ ਬਹੁਤ ਮੁਸ਼ਕਲ ਸੀ, ਮੈਨੂੰ ਕਈ ਘੰਟੇ ਕੰਮ ਕਰਨਾ ਪੈਂਦਾ ਸੀ। ਫਿਰ ਉਸਨੇ ਦੱਸਿਆ ਕਿ ਮੈਂ ਡੇਟਿੰਗ ਐਪਸ ’ਤੇ ਸਮਾਂ ਖਰਾਬ ਨਹੀਂ ਕਰ ਸਕਦਾ, ਪਰ ਇਸਦੇ ਬਾਵਜੂਦ ਉਹ ਕਈ ਕਿਊਟ ਕੁੜੀਆਂ ਨੂੰ ਡੇਟ ਕਰਨ ’ਚ ਸਫਲ ਰਿਹਾ ਕਿਉਂਕਿ ਉਸਨੇ ਕਾਲਜ ਦੇ ਤੁਰੰਤ ਬਾਅਦ ਸ਼ੁਗਰ ਡੈਡੀ ਬਣਨ ਦਾ ਫੈਸਲਾ ਕੀਤਾ ਸੀ।

ਇਹ ਵੀ ਪੜ੍ਹੋ: 8.68 ਕਰੋੜ ਦੀ ਲਾਟਰੀ ਲੱਗਦੇ ਹੀ ਗੁਆਚੀ ਟਿਕਟ, ਫਿਰ ਇੰਝ ਦਿੱਤਾ ਕਿਸਮਤ ਨੇ ਸਾਥ

ਫਿਰ ਉਹ ਨੌਜਵਾਨ ਡੇਟਿੰਗ ’ਚ ਸਮਾਂ ਖਰਾਬ ਕਰਨ ਦੀ ਥਾਂ ਆਪਣੇ ਬੁਆਏਫ੍ਰੈਂਡ ਜਾਂ ਗਰਲਫ੍ਰੈਂਡ ’ਤੇ ਬਹੁਤ ਪੈਸੇ ਲੁਟਾਉਂਦਾ ਹੈ। ਆਮਤੌਰ ਤੇ ਵੱਡੇ ਬਿਜਨੈੱਸਮੈਨ ਸ਼ੁਗਰ ਡੈਡੀ ਦੀ ਭੂਮਿਕਾ ’ਚ ਹੁੰਦੇ ਹਨ, ਜੋ ਆਪਣੇ ਆਪਨੂੰ ਰਵਾਇਤੀ ਡੇਟਿੰਗੰ ਲਈ ਰੁੱਝੇ ਮੰਨਦੇ ਹਨ। ਦੱਸ ਦਈਏ ਕਿ ਸ਼ੁਗਰ ਬੇਬੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ, ਜੋ ਆਕਰਸ਼ਕ ਔਰਤਾਂ ਹੁੰਦੀਆਂ ਹਨ ਅਤੇ ਆਪਣੀ ਲਕਜਰੀ ਲਾਈਫਸਟਾਈਲ ਨੂੰ ਮੇਂਟੇਨ ਕਰਨ ਲਈ ਸ਼ੁਗਰ ਡੈਡੀ ਦਾ ਸਹਾਰਾ ਲੈਂਦੀਆਂ ਹਨ। ਇਸ ਨੌਜਵਾਨ ਦਾ ਕਹਿਣਾ ਸੀ ਕਿ ਉਹ ਲਗਭਗ ਪਿਛਲੇ 6 ਸਾਲਾਂ ’ਚ 10 ਲੱਖ ਰੁਪਏ 20 ਸ਼ੁਗਰ ਬੇਬੀ ’ਤੇ ਖਰਚ ਕਰ ਚੁੱਕਾ ਹੈ। ਇਸ ਤੋਂ ਇਲਾਵਾ ਇਹ ਨੌਜਵਾਨ ਆਪਣੀਆਂ ਗਰਲਫ੍ਰੈਂਡਸ ਨੂੰ ਬਹੁਤ ਸਾਰੀਆਂ ਸਹੂਲਤਾਂ ਮੁਹੱਈਆ ਕਰਾਉਂਦਾ ਹੈ-ਜਿਵੇਂ ਕਿ ਪੰਜ ਸਿਤਾਰਾ ਹੋਟਲਾਂ ਵਿਚ ਖਾਣਾ ਖਾਣਾ, ਹਾਈ ਪ੍ਰੋਫਾਈਲ ਰੈਸਟੋਰੈਂਟ ਵਿਚ ਡਿਨਰ ਕਰਨਾ ਅਤੇ ਕਈ ਸਹੂਲਤਾਂ ਜਿਵੇਂ ਡਿਜ਼ਾਈਨਰ ਬੈਗ ਆਦਿ।

ਇਹ ਵੀ ਪੜ੍ਹੋ: ਯੂ.ਕੇ. ’ਚ ਮਿਸਟਰ-ਮਿਸ ਅਤੇ ਮੈਡਮ ਦਾ ਚਲਣ ਹੋਵੇਗਾ ਖ਼ਤਮ, ਹੁਣ ਨਾਮ ਦੇ ਅੱਗੇ ਲੱਗੇਗਾ 'MX'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News