ਸਵੇਜ਼ ਨਹਿਰ ''ਚ ਫਸਿਆ ਵਿਸ਼ਾਲ ਕੰਟੇਨਰ ਜਹਾਜ਼, ਵਿਸ਼ਵ ਕਾਰੋਬਾਰ ਪ੍ਰਭਾਵਿਤ (ਵੀਡੀਓ)
Thursday, Mar 25, 2021 - 05:58 PM (IST)
ਕਾਹਿਰਾ (ਬਿਊਰੋ): ਦੁਨੀਆ ਦੇ ਸਭ ਤੋਂ ਅਹਿਮ ਜਲਮਾਰਗ ਕਹੀ ਜਾਣ ਵਾਲੇ ਸਵੇਜ਼ ਨਹਿਰ ਵਿਚ ਵੱਡਾ ਕਾਰਗੋ ਜਹਾਜ਼ ਫਸ ਗਿਆ ਹੈ। ਬੁੱਧਵਾਰ ਤੱਕ ਕੋਈ ਕੋਸ਼ਿਸ਼ਾਂ ਦੇ ਬਾਵਜੂਦ ਇਸ ਜਹਾਜ਼ ਨੂੰ ਕੱਢਿਆ ਨਹੀਂ ਜਾ ਸਕਿਆ। ਇਸ ਘਟਨਾ ਦੇ ਬਾਅਦ ਖੇਤਰ ਵਿਚ ਜਹਾਜ਼ਾਂ ਦਾ ਜਾਮ ਲੱਗ ਗਿਆ ਹੈ। ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਨੂੰ ਜਲਦੀ ਨਾ ਕੱਢਿਆ ਗਿਆ ਤਾਂ ਇਸ ਰਸਤੇ ਤੋਂ ਹੋਣ ਵਾਲੀ ਗਲੋਬਲ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਫਿਲਹਾਲ ਜਹਾਜ਼ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
'ਐੱਮਵੀ ਏਵਰ ਗੀਵਨ' ਪਨਾਮਾ-ਝੰਡੇ ਵਾਲ ਕੰਟੇਨਰ ਜਹਾਜ਼ ਜੋ ਏਸ਼ੀਆ ਅਤੇ ਯੂਰਪ ਵਿਚਾਲੇ ਵਪਾਰ ਕਰਦਾ ਹੈ, ਮੰਗਲਵਾਰ ਨੂੰ ਇਕ ਤੰਗ ਜਲਮਾਰਗ ਵਿਚ ਫਸ ਗਿਆ। ਇਹ ਮਹਾਦੀਪੀ ਅਫਰੀਕਾ ਨੂੰ ਸਿਨਾਈ ਪ੍ਰਾਇਦੀਪ ਨਾਲ ਵਿਭਾਜਿਤ ਕਰਦਾ ਹੈ। ਜਹਾਜ਼ ਦੇ ਇਸ ਤਰ੍ਹਾਂ ਫਸ ਜਾਣ ਦੇ ਕਾਰਨ ਬਾਰੇ ਪਤਾ ਨਹੀਂ ਚੱਲ ਪਾਇਆ ਹੈ।ਕਰੀਬ 400 ਮੀਟਰ ਲੰਬੇ ਅਤੇ 2 ਹਜ਼ਾਰ ਮੈਟ੍ਰਿਕ ਟਨ ਵਜ਼ਨੀ ਹੋਣ ਕਾਰਨ ਜਹਾਜ਼ ਨੂੰ ਕੱਢਣ ਦੀ ਪ੍ਰਕਿਰਿਆ ਹੋਰ ਮੁਸ਼ਕਲ ਹੋ ਗਈ ਹੈ। ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਇਕ ਏਲੀਟ ਸਕਵਾਡ ਵੀਰਵਾਰ ਨੂੰ ਉੱਥੇ ਪਹੁੰਚ ਰਹੀ ਹੈ। ਇਸ ਜਹਾਜ਼ ਦੇ ਫਸਣ ਨਾਲ ਆਮ ਵਸਤਾਂ ਦੇ ਨਾਲ-ਨਾਲ ਤੇਲ ਦੀ ਸਪਲਾਈ ਵੀ ਰੁਕ ਗਈ ਹੈ।
A ship, stretching more than 1,300 feet, ran aground at the Suez Canal and blocked one of the world’s most vital shipping lanes, leaving more than 100 ships stuck at each end of the canal. https://t.co/HlHo9Od9J5 pic.twitter.com/eojCcoBhfs
— The New York Times (@nytimes) March 24, 2021
ਸੇਲਵੇਜ਼ ਮਾਸਟਰ ਨਿਕ ਸਲੋਨ ਕਹਿੰਦੇ ਹਨ ਕਿ ਹਾਲੇ ਵੀ ਜਹਾਜ਼ ਨੂੰ ਆਜ਼ਾਦ ਕਰਾਉਣ ਦਾ ਕੰਮ ਐਤਵਾਰ ਜਾਂ ਸੋਮਵਾਰ ਤੱਕ ਨਹੀਂ ਹੋ ਸਕੇਗਾ। 'ਏਵਰਗ੍ਰੀਨ ਮਰੀਨ ਕੋਰ' ਨੇ ਭਾਵੇਂਕਿ ਇਕ ਬਿਆਨ ਵਿਚ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਅਜਿਹਾ ਹੋਇਆ ਹੈ ਪਰ ਉਸ ਦਾ ਇਕ ਵੀ ਕੰਟਨੇਰ ਡੁੱਬਿਆ ਨਹੀਂ ਹੈ। ਮਾਮਲੇ ਦੀ ਸ਼ੁਰੂਆਤ ਵੀਰਵਾਰ ਨੂੰ ਹੋਈ, ਜਦੋਂ 120 ਮੀਲ ਲੰਬੀ ਨਹਿਰ ਦੇ ਕਿਨਾਰੇ 'ਤੇ ਤੇਜ਼ ਹਵਾਵਾਂ ਕਾਰਨ ਰੇਤ ਦਾ ਗੁਬਾਰ ਉੱਠਿਆ। ਇਹ ਜੰਗਲ ਉੱਤਰ ਵਿਚ ਮੈਡੇਟੇਰੀਅਨ ਨੂੰ ਦੱਖਣ ਵਿਚ ਲਾਲ ਸਮੁੰਦਰ ਨਾਲ ਜੋੜਦਾ ਹੈ।ਇਹ ਜਲ ਮਾਰਗ ਤੰਗ ਹੈ ਤੇ ਅਜਿਹੇ ਸਮੇਂ 'ਤੇ ਜਦੋਂ ਦ੍ਰਿਸ਼ਤਾ ਬਹੁਤ ਘੱਟ ਹੋ ਜਾਂਦੀ ਹੈ ਤਾਂ ਰਸਤੇ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ। ਜਿਵੇਂ-ਜਿਵੇਂ ਹਵਾ ਧੂੜ ਨਾਲ 46 ਮੀਲ ਪ੍ਰਤੀ ਘੰਟੇ ਦੀ ਗਤੀ 'ਤੇ ਪਹੁੰਚੀ ਤਾਂ ਚਾਲਕ ਦਲ ਦੇ ਮੈਂਬਰਾਂ ਨੇ ਜਹਾਜ਼ ਤੋਂ ਕੰਟਰੋਲ ਗਵਾ ਦਿੱਤਾ ਅਤੇ ਰੇਤਲੇ ਕਿਨਾਰੇ 'ਤੇ ਪਹੁੰਚ ਗਏ।
ਪੜ੍ਹੋ ਇਹ ਅਹਿਮ ਖਬਰ - ਪ੍ਰਿੰਸ ਹੈਰੀ ਕਰਨਗੇ ਨੌਕਰੀ, ਸਟਾਰਟ ਅੱਪ 'ਚ ਸੰਭਾਲਣਗੇ ਚੀਫ ਇਮਪੈਕਟ ਅਫਸਰ ਦਾ ਅਹੁਦਾ
ਰਸਤੇ ਦੀ ਮਹੱਤਤਾ
ਵਿਸ਼ਵ ਦਾ 12 ਫੀਸਦੀ ਕਾਰੋਬਾਰ ਇਸੇ ਨਹਿਰ ਜ਼ਰੀਏ ਹੁੰਦਾ ਹੈ। ਇਹੀ ਕਾਰਨ ਹੈ ਕਿ 1869 ਵਿਚ ਪੂਰੀ ਤਰ੍ਹਾਂ ਤਿਆਰ ਹੋਣ ਦੇ ਬਾਅਦ ਇਸ ਨਹਿਰ ਲਈ ਵਿਸ਼ਵ ਤਾਕਤਾਂ ਨੇ ਲੜਾਈ ਕੀਤੀ। ਏਅਰ ਗਿਵਨ ਦੇ ਟ੍ਰੈਫਿਕ ਜਾਮ ਕਾਰਨ ਗਲੋਬਲ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਖਾਸ ਗੱਲ ਇਹ ਹੈ ਕਿ ਜਿਵੇਂ-ਜਿਵੇਂ ਗਲੋਬਰ ਕਾਰੋਬਾਰ ਵੱਧ ਰਿਹਾ ਹੈ ਉਵੇਂ ਹੀ ਵੇਸਲਜ਼ ਮਤਲਬ ਜਹਾਜ਼ਾਂ ਦਾ ਆਕਾਰ ਵੀ ਵੱਧਦਾ ਗਿਆ। ਇਸ ਕਾਰਨ ਜਹਾਜ਼ ਦਾ ਆਵਾਜਾਈ ਹੋਰ ਵੀ ਮੁਸ਼ਕਲ ਹੋ ਗਈ। ਬਲੂਮਬਰਗ ਵੱਲੋਂ ਇਕੱਠੇ ਕੀਤੇ ਗਏ ਡਾਟਾ ਮੁਤਾਬਕ ਬੁੱਧਵਾਰ ਨੂੰ 185 ਜਹਾਜ਼ ਨਹਿਰ ਪਾਰ ਕਰਨ ਲਈ ਇੰਤਜ਼ਾਰ ਕਰ ਰਹੇ ਹਨ।
ਨੋਟ- ਸਵੇਜ਼ ਨਹਿਰ 'ਚ ਫਸਿਆ ਵਿਸ਼ਾਲ ਏਅਰ ਗਿਵਨ ਜਹਾਜ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।