ਸੂਡਾਨ : ਹਿੰਸਕ ਪ੍ਰਦਰਸ਼ਨ 'ਚ 16 ਲੋਕਾਂ ਦੀ ਮੌਤ

Saturday, Apr 13, 2019 - 02:54 PM (IST)

ਖਾਰਤੂਮ,(ਭਾਸ਼ਾ)— ਸੂਡਾਨ 'ਚ ਪਿਛਲੇ ਦੋ ਦਿਨਾਂ 'ਚ ਹਿੰਸਕ ਪ੍ਰਦਰਸ਼ਨ ਅਤੇ ਅਸ਼ਾਂਤੀ ਕਾਰਨ ਘੱਟ ਤੋਂ ਘੱਟ 16 ਲੋਕ ਮਾਰੇ ਗਏ ਹਨ। ਸਥਾਨਕ ਚੈਨਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਰਾਜਧਾਨੀ ਖਾਰਤੂਮ 'ਚ ਹਿੰਸਾ ਦੌਰਾਨ 16 ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਉਨ੍ਹਾਂ ਦੱਸਿਆ ਕਿ ਰਾਜਧਾਨੀ ਖਾਰਤੂਮ 'ਚ ਹਿੰਸਾ ਦੌਰਾਨ 16 ਲੋਕਾਂ ਦੀ ਮੌਤ ਹੋ ਗਈ। ਸੂਡਾਨ ਪਿਛਲੇ ਦਸੰਬਰ ਤੋਂ ਹਿੰਸਕ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਦੀ ਆਰਥਿਕ ਖਰਾਬੀ ਹੋਣ ਕਾਰਨ ਵੱਡੇ ਪੈਮਾਨੇ 'ਤੇ ਸ਼ੁਰੂ ਹੋਏ ਵਿਰੋਧ-ਪ੍ਰਦਰਸ਼ਨ 'ਚ ਲਗਭਗ 30 ਸਾਲਾਂ ਤਕ ਸੱਤਾ 'ਚ ਰਹੇ ਰਾਸ਼ਟਰਪਤੀ ਉਮਰ ਬਸ਼ੀਰ ਦੇ ਖਿਲਾਫ ਅੰਦੋਲਨ 'ਚ ਤਬਦੀਲ ਹੋ ਗਏ। 

ਸੂਡਾਨ ਦੀ ਫੌਜ ਨੇ ਰਾਸ਼ਟਰਪਤੀ ਖਿਲਾਫ ਪ੍ਰਦਰਸ਼ਨਕਾਰੀਆਂ ਦਾ ਸਾਥ ਦਿੱਤਾ ਅਤੇ ਰਾਸ਼ਟਰਪਤੀ ਦਾ ਤਖਤਾ ਪਲਟ ਕਰ ਕੇ ਸੱਤਾ ਦਾ ਕੰਟਰੋਲ ਅਤੇ ਆਪਣੇ ਹੱਥ 'ਚ ਲੈ ਲਿਆ। ਫੌਜ ਨੇ ਇਕ ਫੌਜੀ ਪ੍ਰੀਸ਼ਦ ਦਾ ਗਠਨ ਕਰ ਕੇ ਦੋ ਸਾਲ ਲਈ ਸੱਤਾ ਉਸ ਦੇ ਹੱਥਾਂ 'ਚ ਸੌਂਪ ਦਿੱਤੀ ਹੈ ਹਾਲਾਂਕਿ ਵਿਰੋਧੀ ਦਲ ਫੌਜੀ ਪ੍ਰੀਸ਼ਦ ਤੋਂ ਗੈਰ-ਫੌਜੀ ਸਰਕਾਰ ਨੂੰ ਸੱਤਾ ਹਾਸਲ ਕਰਨ ਦੀ ਮੰਗ ਕਰ ਰਿਹਾ ਹੈ।


Related News