ਫੈਸਟੀਵਲ ''ਚ ''ਸੈਕਸ ਡੌਲ'' ਨਾਲ ਲੋਕਾਂ ਨੇ ਕੀਤੀਆਂ ਅਜਿਹੀਆਂ ਹਰਕਤਾਂ (ਤਸਵੀਰਾਂ)

Thursday, Sep 28, 2017 - 11:15 PM (IST)

ਫੈਸਟੀਵਲ ''ਚ ''ਸੈਕਸ ਡੌਲ'' ਨਾਲ ਲੋਕਾਂ ਨੇ ਕੀਤੀਆਂ ਅਜਿਹੀਆਂ ਹਰਕਤਾਂ (ਤਸਵੀਰਾਂ)

ਵਿਆਨਾ — ਕੰਪਿਊਟਰ ਦੇ ਯੁੱਗ 'ਚ ਹਰੇਕ ਚੀਜ਼ ਕੰਪਿਊਟਰਾਈਜ਼ਡ ਹੁੰਦੀ ਜਾ ਰਹੀ ਹੈ। ਵਿਦੇਸ਼ਾਂ 'ਚ ਜਿੱਥੇ ਹੋਟਲਾਂ, ਰੈਸਟੋਰੇਂਟਾਂ 'ਚ ਰੋਬੋਟ ਖਾਣਾ ਵਰਤਾ ਰਹੇ ਹਨ ਅਤੇ ਕਈ ਥਾਵਾਂ 'ਤੇ ਟੈਫ੍ਰਿਕ ਕੰਟਰੋਲ ਕਰ ਰਹੇ ਹਨ। ਇਸ ਤੋਂ ਇਲਾਵਾ ਅੱਜ ਕੱਲ ਵਿਦੇਸ਼ਾਂ 'ਚ 'ਸੈਕਸ ਡੌਲ' ਦਾ ਰੁਝਾਨ ਵੀ ਕਾਫੀ ਵਧਦਾ ਜਾ ਰਿਹਾ ਹੈ। 

PunjabKesari
ਇੱਥੇ ਆਸਟ੍ਰੀਆ ਦੇ ਇਕ ਫੈਸਟੀਵਲ 'ਚ ਸੈਕਸ ਡੌਲ ਨੂੰ ਡਿਸਪਲੇਅ 'ਤੇ ਲਾਇਆ ਗਿਆ ਪਰ ਇਹ ਡੌਲ ਲੋਕਾਂ ਦੀ ਉਤਸੁਕਤਾ ਨੂੰ ਬਦਰਾਸ਼ਤ ਨਾ ਕਰ ਸਕੀ ਅਤੇ ਟੁੱਟ ਗਈ। ਫੈਸਟੀਵਲ 'ਚ ਆਏ ਲੋਕ ਇਸ ਨਾਲ ਬਹੁਤ ਬੁਰਾ ਵਿਵਹਾਰ ਕਰ ਰਹੇ ਸਨ। ਇਹ ਵਾਕਿਆ ਆਸਟ੍ਰੀਆ ਦੇ ਇਕ ਇਲੈਕਟ੍ਰੋਨਿਕਸ ਫੇਅਰ 'ਆਰਟਸ ਇਲੈਕਟ੍ਰੋਨਿਕਾ ਫੈਸਟੀਵਲ' ਦਾ ਹੈ। 

PunjabKesari
ਇਸੇ ਮਹੀਨੇ ਕਰਵਾਏ ਗਏ ਇਸ ਮੇਲੇ 'ਚ 3375 ਪੌਂਡ (ਕਰੀਬ 3 ਲੱਖ ਰੁਪਏ) ਦੀ ਕੀਮਤ ਵਾਲੀ ਸੈਕਸ ਡੌਲ ਸਮਾਂਥਾ ਨੂੰ ਡਿਸਪਲੇਅ ਕੀਤਾ ਗਿਆ ਸੀ। ਇਸ ਰੋਬੋਟ ਨੂੰ ਡਿਸਪਲੇਅ ਕਰਨ ਵਾਲੀ ਸਰਜੀ ਸਾਂਟੋਸ ਨੇ ਦੱਸਿਆ ਕਿ ਲੋਕ ਇਸ ਡੌਲ ਨਾਲ ਜੰਗਲੀਆਂ ਵਰਗਾ ਵਰਤਾਅ ਕਰ ਰਹੇ ਸਨ। ਸਪੇਨ ਦੇ ਬਾਰਸੀਲੋਨਾ ਤੋਂ ਇਹ ਡੌਲ ਲੈ ਕੇ ਪਹੁੰਚੇ ਸਾਂਟੋਸ ਲੋਕਾਂ ਦੇ ਰਵੱਈਏ ਤੋਂ ਕਾਫੀ ਨਿਰਾਸ਼ ਸਨ। 
ਉਨ੍ਹਾਂ ਦੱਸਿਆ ਕਿ ਮੇਲੇ 'ਚ ਆਏ ਲੋਕ ਸਮਾਂਥਾ ਦੀ ਬ੍ਰੈਸਟ, ਪੈਰ ਅਤੇ ਬਾਹਾਂ ਨੂੰ ਦਬਾਅ ਰਹੇ ਸਨ। ਇਸ ਚੱਕਰ 'ਚ ਡੌਲ ਦੀਆਂ 2 ਉਂਗਲੀਆਂ ਟੁੱਟ ਗਈਆਂ। ਇਸ ਘਟਨਾ ਤੋਂ ਬਾਅਦ ਸਮਾਂਥਾ ਨੂੰ ਪਾਰਸਲ ਦੇ ਜ਼ਰੀਏ ਵਾਪਸ ਬਾਰਸੀਲੋਨਾ ਭੇਜਿਆ ਗਿਆ ਤਾਂ ਕਿ ਉਸ ਦੀ ਮੁਰੰਮਤ ਕੀਤੀ ਜਾ ਸਕੇ। 

PunjabKesari
ਸਾਂਟੋਸ ਨੇ ਦੱਸਿਆ ਕਿ ਲੋਕਾਂ ਨੂੰ ਤਕਨੀਕ ਦੀ ਸਮਝ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸ ਡੌਲ ਦੇ ਲਈ ਪੈਸੇ ਅਦਾ ਕਰਨਾ ਪੈ ਰਹੇ ਸਨ। ਇਸ ਲਈ ਉਨ੍ਹਾਂ ਨੇ ਇਸ ਦੇ ਨਾਲ ਬਹੁਤ ਬੁਰਾ ਵਿਵਹਾਰ ਕੀਤਾ। ਸੈਕਸ ਰੋਬੋਟ ਸਮਾਂਥਾ ਨਾਂ ਕੇਵਲ ਲੋਕਾਂ ਨਾਲ ਗੱਲ ਕਰ ਸਕਦੀ ਹੈ, ਬਲਕਿ ਉਨ੍ਹਾਂ ਦੀ ਪੁਰਾਣੀਆਂ ਗੱਲਾਂ, ਪੁਰਾਣਾ ਵਿਵਹਾਰ ਯਾਦ ਵੀ ਰੱਖਦੀ ਹੈ ਅਤੇ ਅਗਲੀ ਵਾਰ ਉਸ ਵਿਵਹਾਰ ਦੇ ਮੁਤਾਬਕ ਲੋਕਾਂ ਨੂੰ ਟ੍ਰੀਟ ਕਰਦੀ ਹੈ। 

PunjabKesari
ਆਸਟ੍ਰੀਆ ਦੇ ਵੇਸਵਾਘਰਾਂ 'ਚ ਹੀ ਸੈਕਸ ਡੌਲ ਰੱਖੀ ਜਾਣੀ ਹੈ ਅਤੇ ਲੋਕ ਵੀ ਇਨਸਾਨਾਂ ਦੀ ਥਾਂ ਰੋਬੋਟ ਨਾਲ ਸੈਕਸ ਕਰਨਾ ਪਸੰਦ ਕਰ ਰਹੇ ਹਨ। ਲੋਕਾਂ ਦੀ ਇਸ ਪਸੰਦ 'ਤੇ ਸਾਈਕਲੋਜਿਸਟ ਵੀ ਹੈਰਾਨ ਹਨ। ਇਹ ਰੁਝਾਨ ਕਾਫੀ ਦੇਸ਼ਾਂ ਵੱਲ ਵਧ ਰਿਹਾ ਹੈ ਅਤੇ ਕਈ ਦੇਸ਼ਾਂ 'ਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ।


Related News