US-UK ਅਤੇ ਆਸਟ੍ਰੇਲੀਆ ਦੇ ਪਣਡੁੱਬੀ ਡੀਲ ਨਾਲ ਭੜਕਿਆ ਚੀਨ, ਆਖੀ ਇਹ ਗੱਲ
Wednesday, Mar 15, 2023 - 01:15 PM (IST)
ਬੀਜਿੰਗ- ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਲੋਂ ਘੋਸ਼ਿਤ ਪ੍ਰਮਾਣੂ ਸੰਚਾਲਿਤ ਪਣਡੁੱਬੀ ਡੀਲ 'ਤੇ ਭੜਕੇ ਚੀਨ ਨੇ ਮੰਗਲਵਾਰ ਨੂੰ ਇਸ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਸਮਝੌਤਾ ਪ੍ਰਮਾਣੂ ਅਪ੍ਰਸਾਰ ਸੰਧੀ (ਐੱਨ.ਪੀ.ਟੀ.)ਦਾ ਉਲੰਘਣ ਹੈ ਅਤੇ ਤਿੰਨੇ ਦੇਸ਼ ਖਤਰਨਾਕ ਅਤੇ ਗਲਤ ਰਸਤੇ 'ਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ 'ਤੇ ਮਾਮੂਲੀ ਰਾਹਤ, 6.44 ਫ਼ੀਸਦੀ 'ਤੇ ਆਈ ਪ੍ਰਚੂਨ ਮਹਿੰਗਾਈ
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਅਮਰੀਕਾ ਦੇ ਸੈਨ ਡਿਏਗੋ 'ਚ ਇਕ ਸਥਿਰ ਸੰਮੇਲਨ ਤੋਂ ਬਾਅਦ ਇਹ ਘੋਸ਼ਣਾ ਕੀਤੀ ਹੈ। ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੂੰ ਅਮਰੀਕਾ ਤੋਂ ਘੱਟ ਤੋਂ ਘੱਟ ਤਿੰਨ ਪ੍ਰਮਾਣੂ ਸੰਚਾਲਿਤ ਪਣਡੁੱਬੀਆਂ ਪ੍ਰਾਪਤ ਹੋਣਗੀਆਂ। ਆਕਸ 2021 'ਚ ਹੋਂਦ 'ਚ ਆਇਆ ਅਤੇ ਇਸ 'ਚ ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹੈ। ਆਕਸ ਦਾ ਮਕਸਦ ਹਿੰਦ-ਪ੍ਰਸ਼ਾਂਤ 'ਚ ਚੀਨ ਦੇ ਆਕਰਮਕ ਰਵੱਈਏ ਤੋਂ ਨਿਪਟਨਾ ਹੈ।
ਇਹ ਵੀ ਪੜ੍ਹੋ- ਸਿਗਨੇਚਰ ਬੈਂਕ ਅਤੇ SVB ਸੰਕਟ ਦੇ ਬਾਵਜੂਦ ਵਿਆਜ ਦਰਾਂ 'ਚ ਵਾਧਾ ਨਹੀਂ ਰੋਕ ਸਕਦਾ ਹੈ ਫੈਡਰਲ ਰਿਜ਼ਰਵ
ਪਣਡੁੱਬੀ ਸਮਝੌਤਾ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਵਿਚਾਲੇ ਸੁਰੱਖਿਆ ਸਮਝੌਤੇ ਦਾ ਇਕ ਹਿੱਸਾ ਹੈ। ਸਮਝੌਤੇ ਦੀ ਘੋਸ਼ਣਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਆਕਸ ਸੰਧੀ ਦੇ ਤਹਿਤ ਪ੍ਰਮਾਣੂ ਪਣਡੁੱਬੀਆਂ ਅਤੇ ਹੋਰ ਅਤਿ ਆਧੁਨਿਕ ਫੌਜੀ ਤਕਨਾਲੋਜੀ 'ਤੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਤਿੰਨ ਦੇਸ਼ਾਂ ਦੇ ਯਤਨ "ਸ਼ੀਤ ਯੁੱਧ ਦੀ ਮਾਨਸਿਕਤਾ' 'ਤੇ ਅਧਾਰਤ ਸੀ, ਜੋ ਹਥਿਆਰਾਂ ਦੀ ਹੌੜ ਨੂੰ ਵਾਧਾ ਦੇਵੇਗੀ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਨੁਕਸਾਨ ਪਹੁੰਚਾਏਗੀ।
ਇਹ ਵੀ ਪੜ੍ਹੋ- ਟਾਇਰ ਐਕਸਪੋਰਟ ਵਿੱਤੀ ਸਾਲ 2022-23 ’ਚ 15 ਫ਼ੀਸਦੀ ਵਧਣ ਦਾ ਅਨੁਮਾਨ : ATMA
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।