ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ ਪਾਕਿ PM ਇਮਰਾਨ ਖਾਨ ਨੇ ਜਤਾਇਆ ਦੁੱਖ, ਆਖੀ ਇਹ ਗੱਲ
Monday, Feb 07, 2022 - 10:10 AM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ ’ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਉਪ ਮਹਾਂਦੀਪ ਨੇ ਦੁਨੀਆ ਦੀ ਇਕ ਮਹਾਨ ਗਾਇਕਾ ਨੂੰ ਗੁਆ ਦਿੱਤਾ ਹੈ।
ਇਹ ਵੀ ਪੜ੍ਹੋ: ਕੈਨੇਡਾ: ਓਟਾਵਾ ’ਚ ਕੋਵਿਡ-19 ਪਾਬੰਦੀਆਂ ਨੂੰ ਲੈ ਕੇ ਪ੍ਰਦਰਸ਼ਨਾਂ ਦਰਮਿਆਨ ਐਮਰਜੈਂਸੀ ਦਾ ਐਲਾਨ
ਮੰਗੇਸ਼ਕਰ ਦੀ ਐਤਵਾਰ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਦੇੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 92 ਸਾਲ ਸੀ। ਚੀਨ ਦੇ ਚਾਰ ਦਿਨਾਂ ਦੌਰੇ ’ਤੇ ਗਏ ਖਾਨ ਨੇ ਟਵੀਟ ਕੀਤਾ, ‘ਲਤਾ ਮੰਗੇਸ਼ਕਰ ਦੇ ਦੇਹਾਂਤ ਨਾਲ ਉਪਮਹਾਂਦੀਪ ਨੇ ਦੁਨੀਆ ਦੀ ਇਕ ਮਹਾਨ ਗਾਇਕਾ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦੇ ਗੀਤਾਂ ਨੂੰ ਸੁਣ ਕੇ ਪੂਰੀ ਦੁਨੀਆ ਵਿਚ ਬਹੁਤ ਸਾਰੇ ਲੋਕਾਂ ਨੂੰ ਖੁਸ਼ੀ ਮਿਲੀ ਹੈ।’
ਇਹ ਵੀ ਪੜ੍ਹੋ: ਅਮਰੀਕਾ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 9 ਲੱਖ ਤੋਂ ਪਾਰ, ਰਾਸ਼ਟਰਪਤੀ ਨੇ ਜਤਾਇਆ ਅਫ਼ਸੋਸ
ਪਾਕਿ ਮੰਤਰੀ ਨੇ ਦਿੱਤੀ ਸ਼ਰਧਾਂਜਲੀ
ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਨੇ ਟਵਿੱਟਰ 'ਤੇ ਲਿਖਿਆ ਕਿ ਇਕ ਮਹਾਨ ਸ਼ਖਸੀਅਤ ਨਹੀਂ ਰਹੀ। ਲਤਾ ਮੰਗੇਸ਼ਕਰ ਸੁਰਾਂ ਦੀ ਰਾਣੀ ਸੀ ਜਿਹਨਾਂ ਨੇ ਦਹਾਕਿਆਂ ਤੱਕ ਸੰਗੀਤ ਦੀ ਦੁਨੀਆ 'ਤੇ ਰਾਜ ਕੀਤਾ। ਸੰਗੀਤ ਜਗਤ ਵਿਚ ਉਹਨਾਂ ਵਰਗਾ ਕੋਈ ਨਹੀਂ ਸੀ। ਉਹਨਾਂ ਦੀ ਆਵਾਜ਼ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਰਹੇਗੀ।
ਇਹ ਵੀ ਪੜ੍ਹੋ: UAE 'ਚ ਡਰਾਈਵਿੰਗ ਕਰਦੇ ਸਮੇਂ ਇਹ ਗ਼ਲਤੀ ਪਵੇਗੀ ਭਾਰੀ, ਲੱਗੇਗਾ 10 ਹਜ਼ਾਰ ਤੋਂ ਵੱਧ ਦਾ ਜੁਰਮਾਨਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।