ਅਧਿਐਨ ’ਚ ਹੋਇਆ ਖ਼ੁਲਾਸਾ, ਨੋਟਾਂ ਨਾਲ ਨਹੀਂ ਫੈਲਦਾ ਕੋਰੋਨਾ
05/13/2022 6:37:08 PM

ਵਾਸ਼ਿੰਗਟਨ-ਹਾਲ ਹੀ 'ਚ ਕੀਤੇ ਗਏ ਇਕ ਅਧਿਐਨ ਤੋਂ ਸਪੱਸ਼ਟ ਹੋਇਆ ਹੈ ਕਿ ਕੋਰੋਨਾ ਬੀਮਾਰੀ ਫੈਲਾਉਣ ਵਾਲਾ ਵਾਇਰਸ ਸਾਰਸ-ਕੋਵ 2 ਨਕਦ ਨੋਟ 'ਤੇ ਲਗਭਗ ਤੁਰੰਤ ਹੀ ਅਸਮਰੱਥ ਹੋ ਜਾਂਦਾ ਹੈ। ਪਲੱਸ ਵਨ ਨਾਂ ਦੀ ਜਨਰਲ 'ਚ ਪ੍ਰਕਾਸ਼ਿਤ ਇਕ ਖੋਜ 'ਚ ਕਿਹਾ ਗਿਆ ਹੈ ਕਿ ਕੋਰੋਨਾ ਦੀ ਰੋਕਥਾਮ ਦੇ ਉਪਾਅ ਦੇ ਰੂਪ 'ਚ ਨਕਦੀ ਦੇ ਬਦਲੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਦੀ ਸਲਾਹ ਦੇਣਾ ਉਚਿਤ ਨਹੀਂ ਹੈ।
ਇਹ ਵੀ ਪੜ੍ਹੋ :-ਬ੍ਰਾਜ਼ੀਲ ਤੋਂ ਅਮਰੀਕਾ ਦਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਪੰਜਾਬੀ ਨੌਜਵਾਨ ਦੀ ਹੋਈ ਮੌਤ
ਖੋਜਕਰਤਾਵਾਂ ਨੇ ਪਾਇਆ ਹੈ ਕਿ ਵਾਇਰਸ 'ਪਲਾਸਟਿਕ ਮਨੀ' ਕਾਰਡ 'ਤੇ ਜ਼ਿਆਦਾ ਸਥਿਰਤਾ ਦਿਖਾਉਂਦਾ ਹੈ ਅਤੇ 48 ਘੰਟੇ ਬਾਅਦ ਵੀ ਵਾਇਰਸ ਬਣਿਆ ਰਹਿੰਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਅਧਿਐਨ 'ਚ ਨਮੂਨੇ ਦੇ ਤੌਰ 'ਤੇ ਸ਼ਾਮਲ ਕੀਤੇ ਗਏ ਨੋਟ 'ਤੇ ਕਿਸੇ ਵੀ ਵਾਇਰਸ ਦਾ ਪਤਾ ਨਹੀਂ ਚੱਲਿਆ। ਅਮਰੀਕਾ ਦੇ ਬ੍ਰਿਘਮ ਯੰਗ ਯੂਨੀਵਰਸਿਟੀ (ਬੀ.ਵਾਈ.ਯੂ.) ਦੇ ਪ੍ਰੋਫੈਸਰ ਅਤੇ ਅਧਿਐਨ ਦੇ ਲੇਖਕ ਰਿਚਰਡ ਰਾਬਿਸਨ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ 'ਚ ਕਾਫ਼ੀ ਜ਼ੋਰ ਸੀ ਕਿ ਕਾਰੋਬਾਰਾਂ ਦੌਰਾਨ ਨਕਦੀ ਦੀ ਵਰਤੋਂ ਬੰਦ ਕਰ ਦਿੱਤੀ ਜਾਵੇਗੀ ਅਤੇ ਸਾਰੇ ਕਾਰੋਬਾਰਾਂ 'ਚ ਇਸ ਸਲਾਹ ਦੀ ਪਾਲਣਾ ਕੀਤੀ ਗਈ।
ਇਹ ਵੀ ਪੜ੍ਹੋ :- ਵਿਧਾਇਕ ਸੁਖਵਿੰਦਰ ਕੋਟਲੀ ਦਾ ਹਾਲਚਾਲ ਜਾਣਨ ਹਸਪਤਾਲ ਪੁੱਜੇ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ
ਰਾਬਿਸਨ ਨੇ ਕਿਹਾ ਕਿ ਮੈਂ ਸੋਚਿਆ ਕਿ ਇਕ ਮਿੰਟ ਇੰਤਜ਼ਾਰ ਕਰੋ, ਇਸ ਦਾ ਸਮਰਥਨ ਕਰਨ ਦੇ ਅੰਕੜੇ ਕਿਥੇ ਹਨ? ਅਤੇ ਕੋਈ ਅੰਕੜਾ ਨਹੀਂ ਸੀ। ਅਸੀਂ ਇਹ ਧਿਆਨ ਦੇਣ ਦਾ ਫੈਸਲਾ ਕੀਤਾ ਕਿ ਇਹ ਤਰਕਪੂਰਨ ਸੀ ਜਾਂ ਨਹੀਂ, ਅਤੇ ਪਤਾ ਚੱਲਿਆ ਹੈ ਕਿ ਇਹ ਤਰਕਪੂਰਨ ਨਹੀਂ ਸੀ। ਖੋਜਕਰਤਾਵਾਂ ਨੇ ਨੋਟਾਂ ਨਾਲ ਹੀ ਸਿੱਕਿਆਂ ਅਤੇ ਕਾਰਡਾਂ ਦੇ ਵੀ ਨਮੂਨੇ ਲਏ ਅਤੇ ਚਾਰ ਵਾਰ ਵਾਇਰਸ ਦਾ ਪਤਾ ਲਾਉਣ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ :- ਜੇਲ੍ਹ ’ਚ ਕੈਦੀ ਤੋਂ ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ, ਮਾਮਲਾ ਦਰਜ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ