ਇਟਲੀ ਦੀਆਂ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਵਿਦਿਆਰਥੀ ਸੜਕਾਂ 'ਤੇ ਤੰਬੂ ਲਾਉਣ ਨੂੰ ਮਜਬੂਰ, ਜਾਣੋ ਪੂਰਾ ਮਾਮਲਾ

Sunday, May 14, 2023 - 01:59 AM (IST)

ਇਟਲੀ ਦੀਆਂ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਵਿਦਿਆਰਥੀ ਸੜਕਾਂ 'ਤੇ ਤੰਬੂ ਲਾਉਣ ਨੂੰ ਮਜਬੂਰ, ਜਾਣੋ ਪੂਰਾ ਮਾਮਲਾ

ਰੋਮ (ਦਲਵੀਰ ਕੈਂਥ) : ਇਟਲੀ ਯੂਰਪ ਦਾ ਅਜਿਹਾ ਇਤਿਹਾਸਕ ਦੇਸ਼ ਹੈ, ਜਿਹੜਾ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਮਯਾਬ ਕਰਨ ਲਈ ਜਿੱਥੇ ਪੌੜੀ ਦਾ ਕੰਮ ਕਰ ਰਿਹਾ ਹੈ, ਉੱਥੇ ਵਿਦਿਆਰਥੀ ਵਰਗ ਲਈ ਵੱਡਾ ਮਦਦਗਾਰ ਵੀ ਸਾਬਤ ਹੋ ਰਿਹਾ ਹੈ। ਇਟਲੀ ਦੀਆਂ ਨਾਮੀ ਯੂਨੀਵਰਸਿਟੀਆਂ ਵਿੱਚ ਦੇਸ਼-ਵਿਦੇਸ਼ਾਂ ਤੋਂ ਵਿਦਿਆਰਥੀਆਂ ਦਾ ਵੱਡਾ ਹਜੂਮ ਜੁੜਦਾ ਹੈ, ਜਿਹੜਾ ਕਿ ਦਿਨ-ਰਾਤ ਪੜ੍ਹਾਈ ਕਰਕੇ ਆਪਣੇ ਸੁਪਨੇ ਸਾਕਾਰ ਕਰਨ ਦੀਆਂ ਬੁਣਤਾ ਬਣਾਉਂਦਾ ਹੈ। ਇਹ ਵਿਦਿਆਰਥੀ ਵਰਗ ਇਟਲੀ ਨੂੰ ਦੁਨੀਆ ਦਾ ਬਿਹਤਰ ਤੇ ਕਾਮਯਾਬ ਦੇਸ਼ ਸਾਬਤ ਕਰਨ ਲਈ ਵੱਡੀ ਗਵਾਹੀ ਭਰਦਾ ਹੈ ਪਰ ਇਸ ਦੇ ਬਾਵਜੂਦ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਯੂਨੀਵਰਸਿਟੀਆਂ ਦੀ ਪੜ੍ਹਾਈ ਕਰਨ ਵਾਲੇ ਇਹ ਵਿਦਿਆਰਥੀ ਕਿੰਨੇ ਪਾਪੜ ਵੇਲ ਕੇ ਕਾਮਯਾਬੀ ਦਾ ਮੂੰਹ ਦੇਖਦੇ ਹਨ। ਇਸ ਟੇਢੇ ਪੈਂਡੇ ਦੀਆਂ ਦਿੱਕਤਾਂ ਦਾ ਖੁਲਾਸਾ ਉਂਦੋ ਹੋਇਆ ਜਦੋਂ ਇਟਲੀ ਦੀਆਂ ਨਾਮੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਲਈ ਸਬੰਧਤ ਯੂਨੀਵਰਸਿਟੀਆਂ ਵਿੱਚ ਉਨ੍ਹਾਂ ਨੂੰ ਕਿਰਾਏ ਲਈ ਦੇਣੇ ਪੈ ਰਹੇ ਸੈਂਕੜੇ ਯੂਰੋ ਅਦਾ ਕਰਨੇ ਔਖੇ ਹੋ ਗਏ।

ਇਹ ਵੀ ਪੜ੍ਹੋ : Twitter ਦੀ CEO ਬਣਨ ਤੋਂ ਪਹਿਲਾਂ ਜਦੋਂ ਯਾਕਾਰਿਨੋ ਨੇ ਮਸਕ ਨੂੰ ਉਨ੍ਹਾਂ ਦੇ ਟਵੀਟ ਬਾਰੇ ਕੀਤਾ ਸਵਾਲ

PunjabKesari

ਇਟਲੀ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਇਸ ਮੁਸ਼ਕਿਲ ਦਾ ਸਾਹਮਣਾ ਇਟਲੀ ਭਰ ਵਿੱਚ ਕਰਨਾ ਪੈ ਰਿਹਾ ਹੈ, ਜਿਸ ਵਿਰੁੱਧ ਵਿਦਿਆਰਥੀ ਵਰਗ ਨੇ ਬੀਤੇ ਦਿਨੀਂ ਬਗਾਵਤ ਦਾ ਐਲਾਨ ਕਰਦਿਆਂ ਲਾਅ ਸੈਪੀਅਨਜ਼ਾ ਯੂਨੀਵਰਸਿਟੀ ਰੋਮ, ਪੋਲੀਟੈਕਨਿਕੋ ਦੀ ਮਿਲਾਨ ਯੂਨੀਵਰਸਿਟੀ, ਯੂਨੀਵਰਸਿਟੀ ਬਲੋਨੀਆਂ, ਯੂਨੀਵਰਸਿਟੀ ਪਾਦੋਆ ਸਮੇਤ 8 ਯੂਨੀਵਰਸਿਟੀਆਂ ਦੇ ਬਾਹਰ ਸੜਕਾਂ 'ਤੇ ਤੰਬੂ ਲਾ ਦਿੱਤਾ, ਜਿਸ ਨਾਲ ਵਿਦਿਆਰਥੀ ਵਰਗ ਵਿੱਚ ਹਲਚਲ ਮਚ ਗਈ। ਪ੍ਰਭਾਵਿਤ ਵਿਦਿਆਰਥੀਆਂ ਅਨੁਸਾਰ ਉਹ ਪਹਿਲਾਂ ਹੀ ਮੋਟੀਆਂ ਰਕਮਾਂ ਦੀ ਅਦਾਇਗੀ ਕਰਕੇ ਆਪਣੀ ਪੜ੍ਹਾਈ ਨੂੰ ਸਿਰੇ ਚਾੜ੍ਹਨ ਲਈ ਜੱਦੋ-ਜਹਿਦ ਕਰ ਰਹੇ ਹਨ। ਅਜਿਹੇ 'ਚ ਉਨ੍ਹਾਂ ਨੂੰ ਰਿਹਾਇਸ਼ ਲਈ ਰੋਮ ਤੋਂ ਮਿਲਾਨ ਤੱਕ ਇਕ ਕਮਰੇ ਦਾ 600 ਯੂਰੋ ਤੋਂ ਵੀ ਵੱਧ ਕਿਰਾਇਆ ਅਦਾ ਕਰਨਾ ਪੈ ਰਿਹਾ ਹੈ, ਜਿਹੜਾ ਕਿ ਉਨ੍ਹਾਂ ਬਹੁਤ ਮੁਸ਼ਕਿਲ ਹੈ।

ਇਹ ਵੀ ਪੜ੍ਹੋ : ਜਰਮਨੀ ਨੇ ਜ਼ੇਲੇਂਸਕੀ ਦੇ ਦੌਰੇ ਤੋਂ ਪਹਿਲਾਂ ਯੂਕ੍ਰੇਨ ਨੂੰ ਵੱਡੇ ਫ਼ੌਜੀ ਸਹਾਇਤਾ ਪੈਕੇਜ ਦਾ ਕੀਤਾ ਐਲਾਨ

PunjabKesari

ਇਸ ਲੜਾਈ ਦੀ ਸ਼ੁਰੂਆਤ ਮਿਲਾਨ ਯੂਨੀਵਰਸਿਟੀ ਦੇ ਬਾਹਰ 20 ਸਾਲਾ ਇਲਾਰੀਆ ਲੇਮੇਰਾ ਨਾਂ ਦੀ ਵਿਦਿਆਰਥਣ ਵੱਲੋਂ ਕੀਤੀ ਗਈ, ਜਿਸ ਨੂੰ ਇਟਲੀ ਭਰ ਵਿੱਚ ਵਿਦਿਆਰਥੀ ਵਰਗ ਨੇ ਭਰਪੂਰ ਸਹਿਯੋਗ ਦਿੱਤਾ। ਵਿਦਿਆਰਥੀ ਵਰਗ ਲਈ ਮਹਿੰਗੇ ਕਿਰਾਏ ਵਿਰੁੱਧ ਲੜੀ ਜਾ ਰਹੀ ਲੜਾਈ ਦਾ ਸਮਰਥਨ ਮਿਲਾਨ ਯੂਨੀਵਰਸਿਟੀ ਦੀ ਮੁਖੀ ਦੋਨਾਤੇਲਾ ਸਕਿਊਤੋ ਨੇ ਕਰਦਿਆਂ ਕਿਹਾ ਕਿ ਉਹ ਪਹਿਲਾਂ ਤੋਂ ਹੀ ਵਿਦਿਆਰਥੀਆਂ ਲਈ ਮਹਿੰਗੇ ਕਿਰਾਇਆ ਦਾ ਵਿਰੋਧ ਕਰਦੀ ਆ ਰਹੀ ਹੈ। ਉਨ੍ਹਾਂ ਸ਼ਹਿਰ ਦੇ ਮੇਅਰ ਨੂੰ ਵੀ ਕਿਹਾ ਸੀ ਕਿ ਮਿਲਾਨ ਸ਼ਹਿਰ ਬਜ਼ੁਰਗਾਂ ਤੇ ਅਮੀਰਾਂ ਲਈ ਹੈ ਪਰ ਇਸ ਦੀ ਲੋੜ ਵਿਦਿਆਰਥੀਆਂ ਨੂੰ ਵੀ ਹੈ। ਦੋਨਾਤੇਲਾ ਸਕਿਊਤੋ ਨੇ ਇਸ ਲੜਾਈ ਨੂੰ ਕਾਮਯਾਬ ਕਰਨ ਲਈ ਡੈਮੋਕ੍ਰੇਟਿਕ ਪਾਰਟੀ ਪੀਡੀ ਦੇ ਨੇਤਾ ਐਲੀ ਸ਼ਲੇਨ ਨਾਲ ਵੀ ਗੱਲਬਾਤ ਕੀਤੀ ਹੈ, ਜਿਸ ਨੂੰ ਸਥਾਈ ਸਮਰਥਨ ਦਾ ਵਾਅਦਾ ਕੀਤਾ ਹੈ। ਦੂਜੇ ਪਾਸੇ ਇਟਲੀ ਸਰਕਾਰ ਲੱਖਾਂ ਯੂਰੋ ਅਜਿਹੇ ਮਾਮਲਿਆਂ ਲਈ ਰਾਖਵੇਂ ਰੱਖ ਰਹੀ ਹੈ ਪਰ ਇਸ ਦੇ ਬਾਵਜੂਦ ਵਿਦਿਆਰਥੀ ਵਰਗ ਨੂੰ ਇਹ ਸੰਤਾਪ ਹੰਢਾਉਣਾ ਪੈ ਰਿਹਾ ਹੈ।

PunjabKesari

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News