ਆਸਟ੍ਰੇਲੀਆ ਤੋਂ ਚੰਗੀ ਖ਼ਬਰ, ਵਿਦਿਆਰਥੀ ਜਲਦ ਹੀ ਸਕੂਲਾਂ 'ਚ ਪੜ੍ਹਨਗੇ 'ਪੰਜਾਬੀ'

Monday, Jan 09, 2023 - 06:18 PM (IST)

ਆਸਟ੍ਰੇਲੀਆ ਤੋਂ ਚੰਗੀ ਖ਼ਬਰ, ਵਿਦਿਆਰਥੀ ਜਲਦ ਹੀ ਸਕੂਲਾਂ 'ਚ ਪੜ੍ਹਨਗੇ 'ਪੰਜਾਬੀ'

ਸਿਡਨੀ (ਬਿਊਰੋ) ਪੰੰਜਾਬੀ ਭਾਈਚਾਰੇ ਲਈ ਆਸਟ੍ਰੇਲੀਆ ਤੋਂ ਇਕ ਚੰਗੀ ਖ਼ਬਰ ਹੈ। ਜਾਣਕਾਰੀ ਮੁਤਾਬਕ ਹੁਣ ਪੱਛਮੀ ਆਸਟ੍ਰੇਲੀਆ ਦੇ ਪਬਲਿਕ ਸਕੂਲਾਂ 'ਚ 'ਪੰਜਾਬੀ' ਪੜ੍ਹਾਈ ਜਾਵੇਗੀ। ਸਕੂਲੀ ਪਾਠਕ੍ਰਮ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 2021 ਦੀ ਮਰਦਮਸ਼ੁਮਾਰੀ ਤੋਂ ਬਾਅਦ ਆਸਟ੍ਰੇਲੀਅਨ ਸਰਕਾਰ ਪੰਜਾਬੀ ਨੂੰ ਸਭ ਤੋਂ ਨਵੀਂ ਭਾਸ਼ਾ ਵਜੋਂ ਅਪਣਾ ਰਹੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਆਸਟ੍ਰੇਲੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਭਾਸ਼ਾ ਹੈ। ਜਿੱਥੇ 239,000 ਤੋਂ ਵੱਧ ਲੋਕ ਘਰ ਵਿੱਚ ਪੰਜਾਬੀ ਬੋਲਦੇ ਹਨ ਅਤੇ ਇਹ 2016 ਦੇ ਮੁਕਾਬਲੇ 80 ਫ਼ੀਸਦੀ ਵੱਧ ਹੈ। ਐੱਸ.ਬੀ.ਐੱਸ. ਪੰਜਾਬੀ ਨੇ ਇਹ ਜਾਣਕਾਰੀ ਦਿੱਤੀ।

ਇਸ ਸਾਲ ਪ੍ਰੀ-ਪ੍ਰਾਇਮਰੀ ਤੋਂ 12ਵੀਂ ਤੱਕ ਦਾ ਸਿਲੇਬਸ ਤਿਆਰ ਕੀਤਾ ਜਾਵੇਗਾ। 2021 ਵਿੱਚ ਤਾਮਿਲ, ਹਿੰਦੀ ਅਤੇ ਕੋਰੀਅਨ ਭਾਸ਼ਾਵਾਂ ਨੂੰ ਪਾਠਕ੍ਰਮ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਬਾਰੇ ਵਿਚਾਰ ਕੀਤਾ ਗਿਆ। ਵਿਦਿਆਰਥੀਆਂ ਦੇ 2024 ਵਿੱਚ ਸਾਲ 11 ਦੇ ਕੋਰਸ ਲੈਣ ਦੇ ਯੋਗ ਹੋਣ ਦੀ ਉਮੀਦ ਕੀਤੀ ਜਾਂਦੀ ਹੈ। 2025 ਵਿਚ ਪਹਿਲੀ Australian Tertiary Admission Rank (ATAR) ਕੋਰਸ ਪ੍ਰੀਖਿਆ ਨਿਰਧਾਰਤ ਹੈ, ਜਦੋਂ ਕਿ ਸਕੂਲਾਂ ਕੋਲ 2024 ਵਿੱਚ ਸ਼ੁਰੂ ਹੋਣ ਵਾਲੇ ਪ੍ਰੀ-ਪ੍ਰਾਇਮਰੀ ਤੋਂ ਸਾਲ 10ਵੀਂ ਤੱਕ ਦੇ ਕੋਰਸਾਂ ਤੱਕ ਪਹੁੰਚ ਹੋਵੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਪੁਲਸ ਨੇ 10 ਲੱਖ ਡਾਲਰ ਦੀ ਨਕਦੀ ਅਤੇ ਨਸ਼ੀਲੇ ਪਦਾਰਥ ਕੀਤੇ ਜ਼ਬ

ਦਸੰਬਰ ਵਿੱਚ ਸਿੱਖਿਆ ਮੰਤਰੀ ਸੂ ਏਲਰੀ ਨੇ SBS ਨੂੰ ਦੱਸਿਆ ਸੀ ਕਿ ਪੱਛਮੀ ਆਸਟ੍ਰੇਲੀਆ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਪ੍ਰੀ-ਪ੍ਰਾਇਮਰੀ ਲਈ ਪੰਜਾਬੀ ਭਾਸ਼ਾ ਨੂੰ ਇੱਕ ਵਿਕਲਪ ਵਜੋਂ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਬੋਲੀਆਂ ਜਾਣ ਵਾਲੀਆਂ 190 ਤੋਂ ਵੱਧ ਭਾਸ਼ਾਵਾਂ ਨਾਲ ਭਾਸ਼ਾਈ ਵਿਭਿੰਨਤਾ ਇੱਕ ਵੱਡੀ ਤਾਕਤ ਹੈ, ਜੋ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਲਾਭ ਪ੍ਰਦਾਨ ਕਰਦੀ ਹੈ। ਉਹਨਾਂ ਮੁਤਾਬਕ "ਮੈਨੂੰ WA ਦੇ ਵਿਦਿਆਰਥੀਆਂ ਲਈ ਭਾਸ਼ਾਵਾਂ ਦੇ ਪਾਠਕ੍ਰਮ ਦੇ ਜਾਰੀ ਵਿਸਤਾਰ ਨੂੰ ਦੇਖ ਕੇ ਖੁਸ਼ੀ ਹੋਈ ਹੈ ਅਤੇ ਪੰਜਾਬੀ ਪਾਠਕ੍ਰਮ ਦਾ ਵਿਕਾਸ ਵਿਸ਼ੇਸ਼ ਤੌਰ 'ਤੇ ਢੁਕਵਾਂ ਹੈ। ਇਹ ਭਾਸ਼ਾ ਇੱਕ ਨਵਾਂ ਜੋੜ ਹੈ। 

ਨੋਟ- ਇਸ ਖ਼ਬਰ ਬਾਰ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News